Immigration ਵਾਲਿਆਂ ਦੀ ਬਦਮਾਸ਼ੀ! ਗਰੀਬ ਪਰਿਵਾਰ ''ਤੇ ਕਰਵਾਇਆ ਹਮਲਾ

Tuesday, Aug 12, 2025 - 06:08 PM (IST)

Immigration ਵਾਲਿਆਂ ਦੀ ਬਦਮਾਸ਼ੀ! ਗਰੀਬ ਪਰਿਵਾਰ ''ਤੇ ਕਰਵਾਇਆ ਹਮਲਾ

ਖੰਨਾ (ਵਿਪਨ): ਖੰਨਾ ਦੇ ਜੀ.ਟੀ.ਬੀ. ਮਾਰਕੀਟ ਵਿਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਤੇ ਫਾਈਨੈਂਸਰਾਂ ਦੀ ਬਦਮਾਸ਼ੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਇਕ ਗਰੀਬ ਪਰਿਵਾਰ 'ਤੇ ਹਮਲਾ ਕੀਤਾ, ਜੋ ਮਾਰਕੀਟ ਵਿਚ ਕੜ੍ਹੀ-ਚਾਵਲ ਦਾ ਸਟਾਲ ਲਗਾਉਂਦਾ ਹੈ। ਇਸ ਹਮਲੇ ਵਿਚ ਸਟਾਲ ਮਾਲਕ ਕਮਲਜੀਤ ਸਿੰਘ ਅਤੇ ਉਸ ਦਾ ਜਵਾਈ ਅਮਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ

ਪੀੜਤ ਦੇ ਪੁੱਤਰ ਨੇ ਦੱਸਿਆ ਕਿ ਉਸ ਨੇ ਇਮੀਗ੍ਰੇਸ਼ਨ ਮਾਲਕਾਂ ਤੋਂ ਵਿਆਜ 'ਤੇ 18 ਹਜ਼ਾਰ ਰੁਪਏ ਉਧਾਰ ਲਏ ਸਨ। ਉਸ ਨੇ ਪਹਿਲੇ ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ, ਪਰ ਉਸ ਦੇ ਪਿਤਾ ਦੇ ਆਪ੍ਰੇਸ਼ਨ ਅਤੇ ਪਰਿਵਾਰਕ ਐਮਰਜੈਂਸੀ ਕਾਰਨ, ਪਿਛਲੇ ਤਿੰਨ ਮਹੀਨਿਆਂ ਤੋਂ ਸਟਾਲ ਬੰਦ ਰਿਹਾ ਅਤੇ ਭੁਗਤਾਨ ਨਹੀਂ ਹੋ ਸਕਿਆ। ਜਦੋਂ ਉਹ ਕੁਝ ਦਿਨ ਪਹਿਲਾਂ ਸਟਾਲ ਖੋਲ੍ਹਣ ਆਇਆ ਸੀ, ਤਾਂ ਇਮੀਗ੍ਰੇਸ਼ਨ ਮਾਲਕ ਅਤੇ ਫਾਈਨੈਂਸਰ ਗੁੰਡਿਆਂ ਨਾਲ ਆਏ ਅਤੇ ਉਸ ਦਾ ਸਾਮਾਨ ਲੈ ਗਏ। ਪੀੜਤ ਨੇ ਸਿਟੀ ਪੁਲਸ ਸਟੇਸ਼ਨ-2 ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿੱਥੇ ਸਮਝੌਤੇ ਤਹਿਤ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਪੈਸੇ ਦੋ ਮਹੀਨਿਆਂ ਵਿਚ ਵਾਪਸ ਕਰ ਦਿੱਤੇ ਜਾਣਗੇ ਅਤੇ ਪੁਲਸ ਨੂੰ ਸਾਮਾਨ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ Red Alert! ਪੁਲਸ ਫ਼ੋਰਸ ਤਾਇਨਾਤ

ਪੀੜਤ ਦਾ ਦੋਸ਼ ਹੈ ਕਿ ਸਾਮਾਨ ਪੂਰੀ ਤਰ੍ਹਾਂ ਵਾਪਸ ਨਹੀਂ ਕੀਤਾ ਗਿਆ। ਜਦੋਂ ਉਹ ਐਤਵਾਰ ਨੂੰ ਸਿਲੰਡਰ ਲੈਣ ਆਏ ਤਾਂ ਫਾਈਨੈਂਸਰਾਂ ਨੇ ਗੁੰਡਿਆਂ ਨੂੰ ਬੁਲਾਇਆ ਅਤੇ ਉਨ੍ਹਾਂ 'ਤੇ ਡੰਡਿਆਂ ਅਤੇ ਬੇਸਬਾਲ ਬੈਟਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੀੜਤ ਪਰਿਵਾਰ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ 'ਤੇ ਮੌਜੂਦ ਦੂਜੀ ਧਿਰ ਦੇ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਆਪਸੀ ਝਗੜਾ ਹੈ ਅਤੇ ਅਸੀਂ ਬੈਠ ਕੇ ਇਸ ਨੂੰ ਸੁਲਝਾ ਲਵਾਂਗੇ, ਜਦੋਂ ਕਿ ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਕਿਹਾ ਕਿ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News