ਹੱਸਦਾ-ਖੇਡਣਾ ਉੱਜੜਿਆ ਪਰਿਵਾਰ, ਖੇਡਦੇ ਸਮੇਂ ਮੁੰਡੇ ਨਾਲ ਵਾਪਰੀ ਅਣਹੋਣੀ ਨੇ ਵਿਛਾ ''ਤੇ ਸੱਥਰ
Sunday, Aug 17, 2025 - 12:56 PM (IST)

ਡੇਰਾਬਸੀ (ਗੁਰਜੀਤ)- ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਨੇੜੇ ਛੱਪੜ ’ਚ ਡੁੱਬਣ ਕਾਰਨ 6 ਸਾਲਾ ਬੱਚੇ ਦੀ ਮੌਤ ਹੋ ਗਈ। ਹਾਲਾਂਕਿ ਕੁਝ ਨੌਜਵਾਨਾਂ ਨੇ ਛਾਲ ਮਾਰ ਕੇ ਬੱਚੇ ਨੂੰ ਬਾਹਰ ਕੱਢ ਲਿਆ ਸੀ, ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਛਪਰਾ (ਬਿਹਾਰ) ਦਾ ਨੀਲੇਸ਼ ਕੁਮਾਰ ਮੁਬਾਰਕਪੁਰ ’ਚ ਬਿਜਲੀ ਦੀ ਦੁਕਾਨ ਚਲਾਉਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, 19 ਤੇ 26 ਅਗਸਤ ਨੂੰ ...
ਉਸ ਦੇ ਦੋ ਪੁੱਤਰ ਸਨ, ਜੋ 15 ਅਗਸਤ ਨੂੰ ਛੱਪੜ ਕੋਲ ਖੇਡਣ ਗਏ ਸਨ। ਜਿਵੇਂ ਹੀ ਛੋਟਾ ਪੁੱਤਰ ਅਭਿਰਾਜ (5) ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਪੈਰ ਫਿਸਲ ਗਿਆ ਅਤੇ ਉਹ ਡੂੰਘੇ ਪਾਣੀ ’ਚ ਡੁੱਬ ਗਿਆ। ਰੌਲਾ ਸੁਣ ਕੇ ਮੌਕੇ ’ਤੇ ਪੁੱਜੇ ਨੌਜਵਾਨਾਂ ਨੇ ਛਾਲ ਮਾਰ ਕੇ ਬੱਚਿਆਂ ਨੂੰ ਬਾਹਰ ਕੱਢਿਆ। ਪੇਟ ’ਚੋਂ ਪਾਣੀ ਕੱਢਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੋਟਰਸਾਈਕਲ ’ਤੇ ਸਿਵਲ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਬੀ. ਐੱਨ. ਐੱਸ. 194 ਤਹਿਤ ਕਾਰਵਾਈ ਕੀਤੀ ਹੈ ਪਰ ਪੋਸਟਮਾਰਟਮ ਨਹੀਂ ਕਰਵਾਇਆ ਗਿਆ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਹੋ ਕੇਕ ਬਰੈੱਡ ਦੇ ਸ਼ੌਕੀਨ ਤਾਂ ਜ਼ਰਾ ਸਾਵਧਾਨ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e