ਗੱਡੀ ਦੀ ਲਪੇਟ ’ਚ ਆਉਣ ਨਾਲ ਅੌਰਤ ਦੀ ਮੌਤ
Wednesday, Jul 18, 2018 - 01:26 AM (IST)

ਬਟਾਲਾ, (ਬੇਰੀ)- ਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਅੌਰਤ ਦੀ ਮੌਤ ਹੋ ਗਈ ਹੈ।ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਯੂਨਿਸ ਮਸੀਹ ਪੁੱਤਰ ਕੁਰਸੈਦ ਮਸੀਹ ਵਾਸੀ ਡੇਰਾ ਪਠਾਣਾ ਨੇ ਲਿਖਵਾਇਆ ਕਿ ਬੀਤੇ ਦਿਨ ਉਹ ਸਵੇਰੇ 11 ਵਜੇ ਆਪਣੀ ਪਤਨੀ ਬਿਮਲਾ (37) ਨਾਲ ਬਿਕਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਡੇਰਾ ਪਠਾਣਾ ਦਾ ਝੋਨਾ ਲਾਉਣ ਲਈ ਜਾ ਰਹੇ ਸੀ ਅਤੇ ਜਦੋਂ ਉਹ ਨੇਡ਼ੇ ਡੇਰਾ ਪਠਾਣਾ ਪਹੁੰਚੇ ਤਾਂ ਗਲਤ ਸਾਇਡ ਤੋਂ ਆ ਰਹੇ ਇਕ ਅਣਪਛਾਤੇ ਗੱਡੀ ਚਾਲਕ ਨੇ ਉਸਦੀ ਪਤਨੀ ਨੂੰ ਸਾਈਡ ਮਾਰ ਕੇ ਭੱਜ ਗਿਆ, ਜਿਸ ਨਾਲ ਉਸਦੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਯੂਨਿਸ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਗੱਡੀ ਚਾਲਕ ਵਿਰੁੱਧ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।