ਨਾਭਾ ਰੋਡ 'ਤੇ PRTC ਬੱਸ ਅਤੇ ਫਾਰਚੂਨਰ 'ਚ ਭਿਆਨਕ ਟੱਕਰ, ਗੱਡੀ ਦੇ ਉੱਡੇ ਪਰਖੱਚੇ

Friday, Aug 12, 2022 - 01:44 PM (IST)

ਨਾਭਾ ਰੋਡ 'ਤੇ PRTC ਬੱਸ ਅਤੇ ਫਾਰਚੂਨਰ 'ਚ ਭਿਆਨਕ ਟੱਕਰ, ਗੱਡੀ ਦੇ ਉੱਡੇ ਪਰਖੱਚੇ

ਭਾਦਸੋਂ (ਅਵਤਾਰ) : ਅੱਜ ਸਵੇਰੇ ਪੀ.ਆਰ.ਟੀ.ਸੀ ਦੀ ਬੱਸ ਅਤੇ ਇੱਕ ਫਾਰਚੂਨਰ ਗੱਡੀ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਪੀ.ਆਰ.ਟੀ.ਸੀ ਪਟਿਆਲਾ ਡਿਪੂ ਦੀ ਬੱਸ ਨੰਬਰ ਪੀ.ਬੀ.11.ਸੀ.ਬੀ 9529 ਭਾਦਸੋਂ ਤੋਂ ਨਾਭਾ ਜਾ ਰਹੀ ਸੀ। ਇਸ ਦੌਰਾਨ ਨਾਭਾ ਸਾਈਡ ਤੋਂ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਜਿਸਦਾ ਨੰਬਰ ਪੀ.ਬੀ.11 ਏ.ਐਕਸ 0014 ਦੱਸਿਆ ਜਾ ਰਿਹਾ ਹੈ ਬੇਕਾਬੂ ਹੋ ਗਈ ,ਜਿਸ ਕਾਰਨ ਉਸਦੀ ਬੱਸ ਨਾਲ ਭਿਆਨਕ ਟੱਕਰ ਹੋ ਗਈ।

ਇਹ ਵੀ ਪੜ੍ਹੋ- ਅਬੋਹਰ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜ ਦਿੱਤੇ ਦੋ ਪਰਿਵਾਰ, ਪਤੀ-ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ

ਬੱਸ ਦੇ ਡਰਾਇਵਰ ਹਰਦੀਪ ਸਿੰਘ ਮੁਤਾਬਕ ਉਸਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ , ਜਿਸ ਕਾਰਨ ਬੱਸ ਸੜਕ ਨਾਲ ਬਣੇ ਖਤਾਨਾ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਜਦਕਿ ਕਾਰ ਡਰਾਇਵਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸਨੂੰ ਮੁੱਢਲੇ ਇਲਾਜ ਲਈ ਸਰਕਾਰੀ ਹਸਪਾਤਾਲ ਭਾਦਸੋਂ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ । ਹਾਦਸਾ ਇੰਨਾ ਭਿਆਨਕ ਸੀ ਕਿ ਫਾਰਚੂਨਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਭਾਦਸੋਂ ਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਹਾਦਸੇ ਵਾਲੀ ਥਾਂ 'ਤੇ ਆ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News