ਕਾਰ ਤੇ ਮੋਟਰਸਾਕੀਲਾਂ ਦੀ ਆਹਮੋ-ਸਾਹਮਣੇ ਟੱਕਰ, 5 ਜ਼ਖਮੀ
Monday, Aug 20, 2018 - 05:57 AM (IST)
ਫਗਵਾੜਾ, (ਹਰਜੋਤ)- ਅੱਜ ਇਥੇ ਪਿੰਡ ਖਾਟੀ ਲਾਗੇ ਇਕ ਕਾਰ ਅਤੇ ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਟੱਕਰ 'ਚ ਮੋਟਰਸਾਈਕਲਾਂ 'ਤੇ ਸਵਾਰ 5 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ
ਭਰਤੀ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਰਨਾ ਕਾਰ ਜੋ ਹੁਸ਼ਿਆਰਪੁਰ ਸਾਈਡ ਤੋਂ ਵਾਪਸ ਆ ਰਹੀ ਸੀ ਅਤੇ ਉਕਤ ਵਿਅਕਤੀ ਲੁਧਿਆਣਾ ਤੋਂ ਚਿੰਤਪੂਰਨੀ ਆਪਣੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਇਹ ਖਾਟੀ ਲਾਗੇ ਪੁੱਜੇ ਤਾਂ ਕਾਰ ਨਾਲ ਇਨ੍ਹਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਜਿਸ ਨਾਲ 5 ਜਣੇ ਜ਼ਖਮੀ ਹੋ ਗਏ।
ਜ਼ਖਮੀਆਂ ਦੀ ਪਛਾਣ ਮੋਹਨ ਲਾਲ ਪੁੱਤਰ ਜੀਤ ਰਾਮ, ਪੂਜਾ ਪੁੱਤਰੀ ਮੋਹਨ ਲਾਲ, ਬਿਮਲਾ ਪਤਨੀ ਮੋਹਨ ਲਾਲ ਵਾਸੀ ਮੇਹਰਬਾਨ ਰਾਹੋਂ ਰੋਡ ਕੈਪਟਨ ਕਾਲੋਨੀ ਲੁਧਿਆਣਾ, ਸੰਜੀਵ ਕੁਮਾਰ ਪੁੱਤਰ ਰਮੇਸ਼ ਕੁਮਾਰ, ਰਜਨੀ ਪਤਨੀ ਸੰਜੀਵ ਕੁਮਾਰ ਵਜੋਂ ਹੋਈ ਹੈ।
