ਗੰਦੇ ਨਾਲੇ ''ਚ ਡਿੱਗੀ ਕਾਰ, ਵਾਲ-ਵਾਲ ਹੋਇਆ ਬਚਾਅ

12/25/2018 2:45:53 PM

ਰੂਪਨਗਰ (ਵਿਜੇ) : ਰੂਪਨਗਰ ਦੇ ਕਲਗੀਧਰ ਕੰਨਿਆ ਪਾਠਸ਼ਾਲਾ ਮਾਰਗ 'ਤੇ ਨਗਰ ਕੌਂਸਲ ਦੇ ਨੇੜੇ ਗੰਦੇ ਨਾਲੇ 'ਚ ਮਾਰੂਤੀ ਕਾਰ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ ਮੌਕੇ ਕਾਰ 'ਚ ਸਵਾਰ ਲੋਕਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਕਤ ਮਾਰਗ 'ਤੇ ਗੰਦੇ ਨਾਲੇ ਦੇ ਕਿਨਾਰੇ ਮਲਵਾ ਪਿਆ ਹੋਇਆ ਸੀ ਅਤੇ ਦੂਜੇ ਪਾਸੇ ਆਟੋ ਖੜੇ ਹੋਣ ਕਾਰਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ 'ਚ ਕਾਰ ਗੰਦੇ ਨਾਲੇ 'ਚ ਡਿੱਗ ਪਈ। ਮੌਕੇ 'ਤੇ ਲੋਕਾਂ ਵਲੋਂ ਜੱਦੋ ਜਹਿਦ ਨਾਲ ਕਾਰ ਨੂੰ ਗੰਦੇ ਨਾਲੇ 'ਚ ਕੱਢਿਆ ਗਿਆ। 
ਇਸ ਮਾਰਗ 'ਤੇ ਪੈਂਦੇ ਦੁਕਾਨਦਾਰ ਮੰਗਲ ਸ਼ਰਮਾ, ਅਜੀਤ, ਮਹਿੰਦਰ ਕੁਮਾਰ, ਕੁਸਰਾਜ ਆਦਿ ਨੇ ਦੱਸਿਆ ਕਿ ਗੰਦੇ ਨਾਲੇ ਦੇ ਕਿਨਾਰੇ ਪਿਛਲੇ 6 ਮਹੀਨਿਆਂ ਤੋਂ ਮਲਵਾ ਨਹੀ ਚੁੱਕਿਆ ਜਾ ਰਿਹਾ ਜੋ ਹੁਣ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਸਮੱਸਿਆ ਨੂੰ ਪਹਿਲਾਂ ਵੀ 'ਜਗਬਾਣੀ' ਵਲੋਂ ਚੁੱਕਿਆ ਗਿਆ ਹੈ। ਲੋਕਾਂ ਨੇ ਨਗਰ ਕੌਂਸਲ ਅਧਿਕਾਰੀਆਂ ਤੋਂ ਨਾਲੇ ਦੇ ਨੇੜੇ ਪਿਆ ਮਲਵਾ ਚੁੱਕਣ ਅਤੇ ਨਾਲੇ ਦੀ ਮੁਰੰਮਤ ਕਰਵਾਏ ਜਾਣ ਦੀ ਮੰਗ ਕੀਤੀ।


Related News