ਕੈਪਟਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਅੱਜ ਕਰਨਗੇ ਹਵਾਈ ਸਰਵੇਖਣ

07/22/2019 9:39:01 PM

ਜਲੰਧਰ,(ਧਵਨ): ਹੜ੍ਹ ਪ੍ਰਭਾਵਿਤ ਸੰਗਰੂਰ ਤੇ ਪਟਿਆਲਾ ਜ਼ਿਲਿਆਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਹਵਾਈ ਸਰਵੇਖਣ ਕਰਨਗੇ। ਘੱਗਰ ਦਰਿਆ ਦੇ ਬੰਨ੍ਹ 'ਚ ਪਏ ਪਾੜ ਕਾਰਣ ਇਨ੍ਹਾਂ ਦੋਵਾਂ ਜ਼ਿਲਿਆਂ ਦੇ ਕੁਝ ਇਲਾਕਿਆਂ 'ਚ ਹੜ੍ਹ ਆਇਆ ਹੋਇਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਪ੍ਰਭਾਵਿਤ ਖੇਤਰਾਂ ਵਿਚ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਤੇ ਨਾਲ ਹੀ ਸੰਗਰੂਰ ਦੀ ਮੂਣਕ ਤਹਿਸੀਲ ਤੇ ਪਟਿਆਲਾ ਦੀ ਤਹਿਸੀਲ ਪਾਤੜਾਂ ਦੇ ਬਾਦਸ਼ਾਹਪੁਰ ਇਲਾਕਿਆਂ 'ਚ ਖੜ੍ਹੀ ਫਸਲ ਨੂੰ ਪਹੁੰਚੇ ਨੁਕਸਾਨ ਦਾ ਵੀ ਸਰਵੇਖਣ ਕਰਨਗੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸਭ ਤੋਂ ਪਹਿਲਾਂ ਤਹਿਸੀਲ ਮੂਣਕ 'ਚ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣਗੇ ਤੇ ਮੂਣਕ ਦਾਣਾ ਮੰਡੀ 'ਚ ਜਨਤਾ ਦੇ ਨਾਲ-ਨਾਲ ਪ੍ਰਸ਼ਾਸਨ ਤੇ ਪੁਲਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਉਹ ਹਵਾਈ ਸਰਵੇਖਣ ਲਈ ਬਾਦਸ਼ਾਹਪੁਰ ਰਵਾਨਾ ਹੋਣਗੇ। ਉਸ ਤੋਂ ਬਾਅਦ ਉਹ ਹਵਾਈ ਸਰਵੇਖਣ ਲਈ ਬਾਦਸ਼ਾਹਪੁਰ ਰਵਾਨਾ ਹੋ ਜਾਣਗੇ। ਉਸ ਤੋਂ ਬਾਅਦ ਉਨ੍ਹਾਂ ਦਾ ਬਾਦਸ਼ਾਹਪੁਰ ਦਾਣਾ ਮੰਡੀ ਜਨਤਾ, ਸਿਵਲ ਤੇ ਪੁਲਸ ਪ੍ਰਸ਼ਾਸਨ ਨਾਲ ਮਿਲਣ ਦਾ ਵੀ ਪ੍ਰੋਗਰਾਮ ਹੈ। ਮੁੱਖ ਮੰਤਰੀ ਦੇ ਨਾਲ ਮਾਲੀਆ ਤੇ ਮੁੜ ਵਸੇਬਾ ਵਿਭਾਗ ਤੇ ਜਲ ਸੋਮੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਵੀ ਹਵਾਈ ਸਰਵੇਖਣ ਦੇ ਸਮੇਂ ਮੌਜੂਦ ਰਹੇਗੀ।


Related News