ਮੁੱਖ ਮੰਤਰੀ ਨੂੰ ਮਿਲਣ ਪਹੁੰਚੀ 'ਮੋਗਾ' ਦੀ ਹਰਮਨਪ੍ਰੀਤ, ਕੈਪਟਨ ਨੇ ਕੀਤਾ ਵੱਡਾ ਐਲਾਨ

Wednesday, Aug 02, 2017 - 07:20 PM (IST)

ਪਟਿਆਲਾ— ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰ ਮਨ ਜਿੱਤਣ ਵਾਲੀ ਮੋਗਾ ਦੀ 'ਹਰਮਨਪ੍ਰੀਤ' ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੀ।ਮੁੱਖ ਮੰਤਰੀ ਨੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਹਰਮਨਪ੍ਰੀਤ ਦੀ ਨਿਯੁਕਤੀ ਦੀਆਂ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਨੂੰ ਕਿਹਾ। ਉਨ੍ਹੰ ਨੇ ਕਿਹਾ ਕਿ ਉਹ ਪੰਜਾਬ ਦੀ ਪ੍ਰਤੀਭਾਸ਼ਾਲੀ ਔਰਤ ਨੂੰ ਅਹੁਦੇ 'ਤੇ ਬਿਠਾਉਣਾ ਚਾਹੁੰਦੇ ਹਨ। ਇਸ ਮੌਕੇ 'ਤੇ ਉਸ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਨ। ਮੁੱਖ ਮੰਤਰੀ ਨੇ ਇਸ ਮੌਕੇ ਹਰਮਨਪ੍ਰੀਤ ਨੂੰ ਡੀ. ਐੱਸ. ਪੀ. ਬਣਾਉਣ ਦਾ ਐਲਾਨ ਕੀਤਾ।

PunjabKesari
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਸ਼ਾਨ ਪ੍ਰਦਰਸ਼ਨ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਇਸ ਨਾਲ ਦੇਸ਼ ਦੀਆਂ ਲੱਖਾਂ ਔਰਤਾਂ ਉਸ ਤੋਂ ਪ੍ਰੇਰਿਤ ਹੋਣਗੀਆ। ਕੈਪਟਨ ਅਮਰਿੰਦਰ ਨੇ ਹਰਮਨਪ੍ਰੀਤ ਦੀ ਸ਼ਲਾਘਾ ਕੀਤੀ ਅਤੇ 5 ਲੱਖ ਦਾ ਚੈੱਕ ਭੇਟ ਕੀਤਾ। ਹਰਮਨਪ੍ਰੀਤ ਨੇ ਵਿਸ਼ਵਾਸ ਦੁਆਇਆ ਕਿ ਉਹ ਹੋਰ ਮਿਹਨਤ ਕਰੇਗੀ ਅਤੇ ਦੇਸ਼ ਲਈ ਵਧੀਆ ਪ੍ਰਦਰਸ਼ਨ ਕਰੇਗੀ। ਪੰਜਾਬ ਸਰਕਾਰ ਹਰਮਨਪ੍ਰੀਤ ਕੌਰ ਨੂੰ ਉਸ ਦੀ ਸ਼ਾਨਦਾਰ ਪਰਫਾਮੈਂਸ ਲਈ ਸਨਮਾਨਤ ਕਰਨ ਲਈ ਪੰਜ ਲੱਖ ਦਾ ਇਨਾਮ ਦਿੱਤਾ।
ਹਰਮਨਪ੍ਰੀਤ ਚਾਹੁੰਦੀ ਹੈ ਕਿ ਪੰਜਾਬ 'ਚ ਵੀ ਕ੍ਰਿਕਟ ਅਕਾਦਮੀਆਂ ਹੋਣ ਜੋ ਕਿ ਖਿਡਾਰੀਆਂ ਨੂੰ ਉਭਰਨ 'ਚ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਡੀ.ਜੀ.ਪੀ. ਨੇ ਕਿਹਾ ਕਿ ਜਦੋਂ ਉਹ ਪੁਲਸ ਫੋਰਸ 'ਚ ਸ਼ਾਮਲ ਹੋਣਗੇ ਤਾਂ ਪੁਲਸ ਵਿਭਾਗ ਵੀ ਇਕ ਕ੍ਰਿਕਟ ਟੀਮ ਦੀ ਸਥਾਪਨਾ ਕਰੇਗਾ। 
ਇੱਥੇ ਦੱਸ ਦਈਏ ਕਿ ਹਰਮਨਪ੍ਰੀਤ ਨੇ ਆਈ. ਆਈ. ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਧਮਾਕੇਦਾਰ 171 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਫਾਈਨਲ ਵਿਚ ਥਾਂ ਦਿਵਾਈ ਸੀ। ਉਸ ਨੇ 115 ਗੇਂਦਾਂ ਵਿਚ ਨਾਟ-ਆਊਟ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਸ ਦੀ ਇਸ ਪਰਫਾਮੈਂਸ ਦੇ ਬਾਅਦ ਤੋਂ ਹੀ ਪੰਜਾਬ ਸਰਕਾਰ ਵੱਲੋਂ ਉਸ 'ਤੇ ਇਨਾਮਾਂ ਦੀ ਝੜੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਹਰਮਨਪ੍ਰੀਤ ਨੂੰ ਪੰਜ ਲੱਖ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।


Related News