ਖਾਲਿਸਤਾਨੀ ਲਹਿਰ ਵਿਰੁੱਧ ਸੱਜਣ ਅਤੇ ਸੋਹੀ ਦੇ ਬਿਆਨ ਸਵਾਗਤ ਯੋਗ : ਕੈਪਟਨ

02/08/2018 7:19:01 PM

ਜਲੰਧਰ (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖਾਲਿਸਤਾਨੀ ਲਹਿਰ ਵਿਰੁੱਧ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਅਤੇ ਇਕ ਹੋਰ ਮੰਤਰੀ ਅਮਰਜੀਤ ਸੋਹੀ ਵਲੋਂ ਖਾਲਿਸਤਾਨੀ ਲਹਿਰ ਵਿਰੁੱਧ ਦਿੱਤੇ ਗਏ ਬਿਆਨ ਸਵਾਗਤ ਯੋਗ ਹੈ। ਉਨ੍ਹਾਂ ਇਸ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਦੇਸ਼ ਕੈਨੇਡਾ 'ਚ ਕੰਮ ਕਰਨ ਵਾਲੀ ਵੱਖਵਾਦੀ ਸ਼ਕਤੀਆਂ ਵਿਰੁੱਧ ਵਾਤਾਵਰਣ ਤਿਆਰ ਕਰਨ ਰੁੱਝ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਪ੍ਰੈੱਸ 'ਚ ਸੱਜਣ ਅਤੇ ਸੋਹੀ ਦੇ ਬਿਆਨ ਛਪੇ ਹਨ ਜਿਸ 'ਚ ਉਨ੍ਹਾਂ ਕਿਹਾ ਕਿ ਉਹ ਸਿੱਖਾਂ ਦੇ ਅੰਦੋਲਨ ਦਾ ਸਮਰਥਨ ਨਹੀਂ ਕਰਦੇ ਹਨ ਜਿਸ 'ਚ ਸਿੱਖ ਵੱਖ ਦੇਸ਼ ਅਤੇ ਪੰਜਾਬ 'ਚ ਖਾਲਿਸਤਾਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਅਤੇ ਸਰਕਾਰ ਵਲੋਂ ਇਕ ਸਖਤ ਸੰਦੇਸ਼ ਭੇਜਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਉਹ ਕੈਨੇਡਾ ਦੀ ਧਰਤੀ ਨਾਲ ਭਾਰਤ ਵਿਰੋਧੀ ਸਰਗਰਮੀਆਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ਸਰਕਾਰ 'ਚ ਸ਼ਾਮਲ ਪੰਜਾਬੀ ਮੰਤਰੀ ਅੱਗੇ ਵੀ ਲਗਾਤਾਰ ਖਾਲਿਸਤਾਨੀ ਲਹਿਰ ਵਿਰੁੱਧ ਸਟੈਂਡ ਲੈਂਦੇ ਹਨ ਤਾਂ ਇਸ ਨਾਲ ਕੈਨੇਡਾ ਅਤੇ ਭਾਰਤ ਮੁੱਖ ਰੂਪ ਨਾਲ ਪੰਜਾਬ ਨਾਲ ਸੰਬੰਧਾਂ ਨੂੰ ਸੁਧਾਰਨ 'ਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੈਨੇਡਾ 'ਚ ਵੱਸੇ ਆਮ ਸਿੱਖ ਭਾਈਚਾਰੇ ਦੇ ਲੋਕ ਖਾਲਿਸਤਾਨੀ ਲਹਿਰ ਦਾ ਸਮਰਥਨ ਨਹੀਂ ਕਰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਚੰਗੇ ਇਨਸਾਨ ਹਨ ਅਤੇ ਉਹ ਜਸਟਿਨ ਟਰੂਡੋ ਤੋਂ ਅਗਲੇ ਮਹੀਨੇ ਪੰਜਾਬ ਦੌਰੇ ਦੌਰਾਨ ਮੁਲਾਕਾਤ ਕਰਨ ਦੇ ਇੱਛੁਕ ਹਨ। ਇਸ ਨਾਲ ਕੈਨੇਡਾ ਅਤੇ ਪੰਜਾਬ ਦੇ ਸੰਬੰਧਾਂ ਨੂੰ ਸੁਧਾਰਨ ਅਤੇ ਵਪਾਰਕ ਸੰਬੰਧ ਮਜ਼ਬੂਤ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ਨਾਲ ਖਾਲਿਸਤਾਨੀ ਲਹਿਰ ਜਾਂ ਅੱਤਵਾਦ ਨੂੰ ਵਾਧਾ ਦੇਣ ਨੂੰ ਕੋਈ ਵੀ ਦੇਸ਼ ਸਹਿਣ ਨਹੀਂ ਕਰ ਸਕਦਾ ਕਿਉਂਕਿ ਹੁਣ ਤਾਂ ਅੱਤਵਾਦ ਕਾਰਨ ਵੈਸ਼ਵਿਕ ਸ਼ਾਂਤੀ ਨੂੰ ਵੀ ਖਤਰਾ ਪੈਦਾ ਹੋ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ 'ਚ ਕਿਸੇ ਵੀ ਵੱਖਵਾਦੀ ਜਾਂ ਖਾਲਿਸਤਾਨੀ ਤੱਤਾਂ ਨੂੰ ਸ਼ਾਂਤੀ ਭੰਗ ਨਹੀਂ ਕਰਨ ਦੇਣਗੇ।


Related News