ਜੋਅ ਬਾਈਡੇਨ ਅਤੇ ਜਿਲ ਨੇ ਵ੍ਹਾਈਟ ਹਾਊਸ ''ਚ ਜਾਪਾਨ ਦੇ PM ਅਤੇ ਉਨ੍ਹਾਂ ਦੀ ਪਤਨੀ ਦਾ ਕੀਤਾ ਸਵਾਗਤ

04/10/2024 11:43:47 AM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਦੇਸ਼ ਦੀ ਪਹਿਲੀ ਮਹਿਲਾ ਡਾਕਟਰ ਜਿਲ ਬਾਈਡੇਨ ਨੇ ਮੰਗਲਵਾਰ ਸ਼ਾਮ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਉਨ੍ਹਾਂ ਦੀ ਪਤਨੀ ਯੂਕੋ ਕਿਸ਼ਿਦਾ ਦਾ ਵ੍ਹਾਈਟ ਹਾਊਸ ਵਿਚ ਸਵਾਗਤ ਕੀਤਾ ਅਤੇ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਉਨ੍ਹਾਂ ਨਾਲ ਡਿਨਰ ਕੀਤਾ। ਇੰਡੋ-ਪੈਸੀਫਿਕ ਖੇਤਰ ਦੇ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਬਾਈਡੇਨ ਨੇ ਬੁੱਧਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਇੱਕ ਸਰਕਾਰੀ ਡਿਨਰ ਲਈ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਆਪਣਾ ਸੰਚਾਲਨ ਬੰਦ ਕਰੇਗੀ ਓਲਾ

ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਸਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਦੌਰੇ 'ਤੇ ਸੱਦਾ ਦਿੱਤਾ ਸੀ। ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਨੇ ਫੂਮੀਓ ਕਿਸ਼ਿਦਾ ਅਤੇ ਯੂਕੋ ਕਿਸ਼ਿਦਾ ਦਾ ਵ੍ਹਾਈਟ ਹਾਊਸ ਵਿੱਚ ਸਵਾਗਤ ਕੀਤਾ। ਬਾਈਡੇਨ ਅਤੇ ਜਿਲ ਨੇ ਉਨ੍ਹਾਂ ਨੂੰ ਹੱਥਾਂ ਨਾਲ ਬਣਿਆ ਮੇਜ਼ ਗਿਫਟ ਕੀਤਾ ਹੈ। ਇਹ ਤਿੰਨ ਪੈਰਾਂ ਵਾਲਾ ਮੇਜ਼ ਪੈਨਸਿਲਵੇਨੀਆ ਸਥਿਤ ਜਾਪਾਨੀ ਅਮਰੀਕੀ ਮਾਲਕੀ ਵਾਲੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਤੋਹਫੇ ਵਿੱਚ ਦਿੱਤਾ ਗਿਆ ਮੇਜ਼ 17 ਇੰਚ ਲੰਬਾ ਹੈ।

ਇਹ ਵੀ ਪੜ੍ਹੋ: ਜਿਮ 'ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ

ਇਹ ਕਾਲੇ ਅਖਰੋਟ ਦੀ ਲੱਕੜ ਤੋਂ ਬਣਾਇਆ ਗਿਆ ਹੈ। ਇਹ ਉੱਤਰੀ ਅਮਰੀਕਾ ਵਿੱਚ ਸਭ ਤੋਂ ਕੀਮਤੀ ਲੱਕੜਾਂ ਵਿੱਚੋਂ ਇੱਕ ਹੈ। ਮੇਜ਼ 'ਤੇ ਸਰਕਾਰੀ ਦੌਰੇ ਦੀ ਯਾਦ ਵਿਚ ਇਕ ਤਖ਼ਤੀ ਵੀ ਲਗਾਈ ਗਈ ਹੈ। ਬਾਈਡੇਨ ਨੇ ਜਾਪਾਨੀ ਪ੍ਰਧਾਨ ਮੰਤਰੀ ਨੂੰ ਹੋਰ ਚੀਜ਼ਾਂ ਵੀ ਤੋਹਫ਼ੇ ਵਿੱਚ ਦਿੱਤੀਆਂ। ਅਮਰੀਕਾ ਦੀ ਪਹਿਲੀ ਮਹਿਲਾ ਨੇ ਕਿਸ਼ਿਦਾ ਨੂੰ 'ਯੋਸ਼ੀਨੋ ਚੈਰੀ ਟ੍ਰੀ' ਦੀ ਪੇਂਟਿੰਗ ਗਿਫਟ ਕੀਤੀ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੇਕ ਸੁਲੀਵਨ ਨੇ ਕਿਹਾ, 'ਇਹ ਅਧਿਕਾਰਤ ਰਾਜ ਯਾਤਰਾ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਕਾਸ 'ਤੇ ਆਧਾਰਿਤ ਹੋਵੇਗੀ ਜੋ ਵਧੇਰੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਦਾ ਨਿਰਮਾਣ ਕਰਨ ਦੇ ਨਾਲ-ਨਾਲ ਸਾਡੇ ਲੋਕਾਂ ਲਈ ਆਪਸੀ ਖੁਸ਼ਹਾਲੀ ਨੂੰ ਵਧਾਉਣ ਦੀ ਦਿਸ਼ਾ ਵਿਚ ਵੀ ਪ੍ਰਭਾਵਸ਼ਾਲੀ ਸਾਬਤ ਹੋਵੇਗੀ।'

ਇਹ ਵੀ ਪੜ੍ਹੋ: ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਪਾਕਿ ਸਰਕਾਰ 1000 ਤੋਂ ਵਧ ਪੁਲਸ ਮੁਲਾਜ਼ਮ ਕਰੇਗੀ ਤਾਇਨਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News