ਨਹਿਰੀ ਪਾਣੀ ਚੋਰੀ ਕਰਦੇ ਰੰਗੇ ਹੱਥੀਂ ਫੜਿਆ ਜੇ. ਈ.

06/30/2020 6:36:44 PM

ਤਪਾ ਮੰਡੀ (ਸ਼ਾਮ, ਗਰਗ) : ਦਰਾਜ ਮਾਈਨਰ ਦੋ ਟੇਲਾਂ 'ਤੇ ਪੈਂਦੇ ਪਿੰਡ ਦਰਾਜ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਖੇਤਾਂ ਨੂੰ ਆਉਂਦਾ ਨਹਿਰੀ ਪਾਣੀ ਪਿੱਛੋਂ ਰੋਕਿਆ ਜਾ ਰਿਹਾ ਹੈ, ਜਿਸ ਕਾਰਣ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਆ ਰਿਹਾ। ਇਸ ਸਬੰਧੀ ਕਿਸਾਨਾਂ ਦਲਜੀਤ ਸਿੰਘ ਅਤੇ ਮਲਕੀਤ ਸਿੰਘ ਵਾਸੀ ਦਰਾਜ ਨੇ ਦੱਸਿਆ ਕਿ ਆਲੀਕੇ ਮੁੱਖ ਰੋਡ ਤੋਂ ਨਵੋਦਿਆ ਸਕੂਲ ਢਿੱਲਵਾਂ ਨੂੰ ਜਾਂਦੀ ਕੱਟੀ ਪਹੀ 'ਤੇ ਸੂਏ ਦੇ ਨਾਲ-ਨਾਲ ਪਿੱਛੇ ਨਹਿਰੀ ਪਾਣੀ ਚੋਰੀ ਹੋ ਰਿਹਾ ਹੈ ਜਿਸ ਕਾਰਣ ਖੇਤਾਂ 'ਚ ਪਾਣੀ ਨਹੀਂ ਆਉਂਦਾ। ਉਨ੍ਹਾਂ ਦੱਸਿਆ ਕਿ ਨਵੋਦਿਆ ਸਕੂਲ ਦੇ ਨੇੜਲੇ ਖੇਤਾਂ ਵਾਲਿਆਂ ਨੇ ਨਹਿਰੀ ਪਾਣੀ ਨੂੰ ਪਾਈਪਾਂ ਲਾ ਕੇ ਚੋਰੀ ਕੀਤਾ ਜਾ ਰਿਹਾ ਹੈ ਜਿਸ ਕਾਰਣ ਝੋਨੇ ਦੀ ਇਸ ਰੁੱਤ 'ਚ ਪਾਣੀ ਨਹੀਂ ਮਿਲ ਰਿਹਾ ਅਤੇ ਉਂਸਲ ਖ਼ਰਾਬ ਹੋ ਰਹੀ ਹੈ। 

ਉਨ੍ਹਾਂ ਨਹਿਰੀ ਵਿਭਾਗ ਤੋਂ ਮੰਗ ਕੀਤੀ ਕਿ ਚੋਰੀ ਹੁੰਦੇ ਪਾਣੀ ਦੀ ਰਾਖੀ ਕੀਤੀ ਜਾਵੇ ਅਤੇ ਜਿੱਥੋਂ ਪਾਣੀ ਪਾਈਪਾਂ ਨਾਲ ਆਪਣੇ ਖੇਤਾਂ 'ਚ ਲਿਜਾਇਆ ਜਾ ਰਿਹਾ। ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਪਾਣੀ ਚੋਰੀ ਹੋਣ ਨੂੰ ਸੁਚੱਜੇ ਢੰਗ ਨਾਲ ਰੋਕਿਆ ਜਾਵੇ ਤਾਂ ਕਿ ਟੇਲਾਂ ਤੱਕ ਪਾਣੀ ਪੁੱਜਦਾ ਰਹੇ। ਉਨ੍ਹਾਂ ਦੱਸਿਆ ਕਿ ਨਹਿਰੀ ਖਾਲਾਂ 'ਚ ਅਜੇ ਤੱਕ ਇਕ ਬੂੰਦ ਪਾਣੀ ਦੀ ਵੀ ਨਹੀਂ ਪਹੁੰਚ ਸਕੀ ਅਤੇ ਖਾਲ ਬਿਲਕੁਲ ਸੁੱਕੇ ਪਏ ਹਨ ਅਤੇ ਸਾਫ ਸਫਾਈ ਨਾ ਹੋਣ ਕਾਰਣ ਘਾਹ ਫੂਸ ਨਾਲ ਭਰੇ ਪਏ ਹਨ। ਜੇ. ਈ. ਨਹਿਰੀ ਵਿਭਾਗ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮਿਲੀ ਸ਼ਿਕਾਇਤ 'ਤੇ ਉਨ੍ਹਾਂ ਮੌਕੇ 'ਤੇ ਜਾ ਕੇ ਰਜਬਾਹੇ 'ਚ ਪਾਈ ਪਾਈਪ ਨੂੰ ਰੰਗੇ ਹੱਥੀਂ ਫੜ ਲਿਆ ਗਿਆ ਜਿਸ ਸਬੰਧੀ ਉਨ੍ਹਾਂ ਆਪਣੇ ਉੱਚ-ਅਧਿਕਾਰੀਆਂ ਨੂੰ ਕਿਸਾਨਾਂ ਖਿਲਾਫ ਕਾਰਵਾਈ ਲਈ ਲਿਖ ਦਿੱਤਾ ਹੈ।


Gurminder Singh

Content Editor

Related News