32 ਲੱਖ ਖ਼ਰਚ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਹੋਇਆ ਉਹ ਜੋ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ
Thursday, Aug 03, 2023 - 02:29 PM (IST)
ਰਾਏਕੋਟ (ਭੱਲਾ) : ਸਹੁਰੇ ਪਰਿਵਾਰ ਕੋਲੋਂ 32 ਲੱਖ ਰੁਪਏ ਖ਼ਰਚਾ ਕੇ ਕੈਨੇਡਾ ਪੁੱਜੀ ਨੂੰਹ ਨੇ ਆਪਣੇ ਪਤੀ ਨੂੰ ਸੱਦਣ ਤੋਂ ਇਨਕਾਰ ਕਰ ਦਿੱਤਾ, ਜਿਸ ਮਾਮਲੇ 'ਚ ਕਾਰਵਾਈ ਕਰਦਿਆਂ ਕੁੜੀ ਤੇ ਉਸ ਦੇ ਪਿਤਾ 'ਤੇ ਧੋਖਾਧੜੀ ਦਾ ਮਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਏਕੋਟ ਦੀ ਇਕ ਕੁੜੀ ਵਿਆਹ ਕਰਵਾ ਕੇ ਆਪਣੇ ਸਹੁਰੇ ਪਰਿਵਾਰ ਦਾ ਤਕਰੀਬਨ 32 ਲੱਖ ਰੁਪਏ ਖ਼ਰਚਾ ਕਰਵਾ ਕੇ ਕੈਨੇਡਾ ਗਈ ਸੀ ਤੇ ਬਾਹਰ ਜਾ ਕੇ ਉਹ ਮੁੰਡੇ ਨੂੰ ਵਿਦੇਸ਼ ਸੱਦਣ ਤੋਂ ਇਨਕਾਰੀ ਹੋ ਗਈ। ਮਾਮਲਾ ਪੁਲਸ ਕੋਲ ਪੁੱਜ ਗਿਆ। ਪੀੜਤ ਪਰਿਵਾਰ ਵਲੋਂ ਜ਼ਿਲ੍ਹਾ ਮੁਖੀ ਪੁਲਸ ਦਿਹਾਤੀ ਲੁਧਿਆਣਾ ਨੂੰ ਦਿੱਤੀ ਦਰਖ਼ਾਸਤ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਰਾਏਕੋਟ ’ਚ ਕੁੜੀ ਤੇ ਉਸ ਦੇ ਪਿਤਾ ’ਤੇ ਮਾਮਲਾ ਦਰਜ ਹੋ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ
ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਿਟੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਦਰਖ਼ਾਸਤ ਨੰਬਰ 651 ਪੀਸੀ ਰਾਹੀਂ ਚਮਕੌਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਪ੍ਰੇਮ ਨਗਰ ਰਾਏਕੋਟ ਨੇ ਆਪਣੇ ਮੁੰਡੇ ਇੰਦਰਪ੍ਰੀਤ ਸਿੰਘ ਦਾ ਵਿਆਹ ਨਵਦੀਪ ਕੌਰ ਪੁੱਤਰੀ ਕੇਵਲ ਸਿੰਘ ਨਾਲ ਕੀਤਾ ਸੀ ਤੇ ਆਪਸੀ ਸਹਿਮਤੀ ਹੋਈ ਸੀ ਕਿ ਨਵਦੀਪ ਕੌਰ ਪੜ੍ਹਾਈ ਲਈ ਵਿਦੇਸ਼ ਜਾਏਗੀ ਤੇ ਮੁੰਡੇ ਨੂੰ ਵੀ ਵਿਦੇਸ਼ ਸੱਦੇਗੀ। ਨਵਦੀਪ ਕੌਰ ਦਾ ਸਾਰਾ ਖ਼ਰਚਾ ਸਹੁਰੇ ਪਰਿਵਾਰ ਵਲੋਂ ਕੀਤਾ ਜਾਵੇਗਾ। ਨਵਦੀਪ ਕੌਰ ਨੂੰ ਵਿਦੇਸ਼ ਭੇਜਣ ਸਬੰਧੀ ਮੁੰਡੇ ਦੇ ਪਿਤਾ ਚਮਕੌਰ ਸਿੰਘ ਵਲੋਂ ਵੱਖ-ਵੱਖ ਸਮੇਂ ’ਤੇ 32 ਲੱਖ ਰੁਪਏ ਦੇ ਕਰੀਬ ਖ਼ਰਚਾ ਕੀਤਾ ਗਿਆ। ਕੁੜੀ ਵਿਦੇਸ਼ ਪੁੱਜ ਕੇ ਸਹੁਰੇ ਪਰਿਵਾਰ ਦਾ ਖ਼ਰਚਾ ਤਾਂ ਕਰਵਾਉਂਦੀ ਰਹੀ ਪਰ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਆਪਣੀ ਪੜ੍ਹਾਈ ਸਬੰਧੀ ਕੁੱਝ ਨਾ ਦੱਸਿਆ।
ਇਹ ਵੀ ਪੜ੍ਹੋ : ਸ਼ਰਮਨਾਕ! ਡੇਰਾਬੱਸੀ ਵਿਖੇ ਹਵਸ 'ਚ ਅੰਨ੍ਹੇ ਹੋਏ ਵਿਅਕਤੀ ਨੇ 6 ਮਹੀਨੇ ਦੀ ਵੱਛੀ ਨੂੰ ਬਣਾਇਆ ਸ਼ਿਕਾਰ
ਮੁੰਡੇ ਦੇ ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਨਵਦੀਪ ਕੌਰ ਉਨ੍ਹਾਂ ਪਾਸੋਂ ਫ਼ੀਸਾਂ ਤੇ ਖ਼ਰਚਾ ਮੰਗਵਾਉਂਦੀ ਰਹੀ ਪਰ ਉਸ ਨੇ ਪੜ੍ਹਾਈ ਨਹੀਂ ਕੀਤੀ। ਜਿਸ ਕਾਰਨ ਉਨ੍ਹਾਂ ਦਾ ਮੁੰਡਾ ਵਿਦੇਸ਼ ਨਹੀਂ ਜਾ ਸਕਿਆ ਤੇ ਉਸ ਨੇੇ ਆਪਣੇ ਪਤੀ ਇੰਦਰਪ੍ਰੀਤ ਸਿੰਘ ਨਾਲ ਗੱਲ ਕਰਨੀ ਵੀ ਛੱਡ ਦਿੱਤੀ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ’ਚ ਸਹਿਮਤੀ ਬਣੀ ਕਿ ਕੁੜੀ ਤਲਾਕ ਲੈ ਕੇ ਆਪਣੇ ’ਤੇ ਖ਼ਰਚ ਹੋਏ ਪੈਸੇ ਮੁੰਡੇ ਦੇ ਪਰਿਵਾਰ ਨੂੰ ਵਾਪਸ ਕਰ ਦੇਵੇਗੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼
ਇਸ ਉਪਰੰਤ ਕੁੜੀ ਦੇ ਪਰਿਵਾਰ ਵਲੋਂ ਮੁੰਡੇ ਦੇ ਪਿਤਾ ਨੂੰ 20 ਲੱਖ ਪੰਜਾਹ ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਤੇ ਕਿਹਾ ਗਿਆ ਕਿ ਬਾਕੀ ਪੈਸੇ ਉਹ ਬਾਅਦ ਵਿਚ ਦੇ ਦੇਣਗੇ ਪਰ ਕੁੜੀ ਦੇ ਪਰਿਵਾਰ ਵਲੋਂ ਦਿੱਤੇ ਗਏ ਚੈੱਕ ਪਾਸ ਨਾ ਹੋਏ ਤੇ ਬਾਅਦ ਵਿਚ ਕੁੜੀ ਵਾਲੇ ਪੈਸੇ ਦੇਣ ਤੋਂ ਵੀ ਇਨਕਾਰੀ ਹੋ ਗਏ। ਜਿਸ ਕਾਰਨ ਮੁੰਡੇ ਦੇ ਪਿਤਾ ਚਮਕੌਰ ਸਿੰਘ ਵਲੋਂ ਪੁਲਸ ਕੋਲ ਕੁੜੀ ਨਵਦੀਪ ਕੌਰ ਤੇ ਉਸ ਦੇ ਪਰਿਵਾਰ ਵਿਰੁੱਧ ਸ਼ਿਕਾਇਤ ਕੀਤੀ ਗਈ।ਜਾਂਚ ਉਪਰੰਤ ਥਾਣਾ ਸਿਟੀ ਰਾਏਕੋਟ ਵਿਖੇ ਕੁੜੀ ਨਵਦੀਪ ਕੌਰ ਅਤੇ ਉਸ ਦੇ ਪਿਤਾ ਕੇਵਲ ਸਿੰਘ ਵਿਰੁੱਧ ਪਰਚਾ ਦਰਜਾ ਕੀਤਾ ਗਿਆ ਹੈ ਤੇ ਪੁਲਸ ਅਨੁਸਾਰ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੈਸਟ ਹਾਊਸ 'ਚ ਠਹਿਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ, ਦਿੱਤੇ ਇਹ ਆਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8