ਨਵੇਂ ਸਾਲ ਤੋਂ ਨਵੇਂ ਨਿਯਮਾਂ ਮੁਤਾਬਕ ਮਿਲ ਸਕਦੈ ਕੈਨੇਡਾ ਦਾ ਸਟੂਡੈਂਟ ਵੀਜ਼ਾ

Saturday, Dec 23, 2017 - 08:51 AM (IST)

ਜਲੰਧਰ (ਸੁਧੀਰ)-ਕੈਨੇਡਾ ਸਟੱਡੀ ਵੀਜ਼ਾ ਨਿਯਮਾਂ ਵਿਚ ਭਾਰੀ ਫੇਰਬਦਲ ਹੋਣ ਦੀ ਸੰਭਾਵਨਾ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਆਗਮਨ ਤੋਂ ਕੁਝ ਸਮੇਂ ਬਾਅਦ ਹੀ ਕੈਨੇਡਾ ਸਰਕਾਰ ਨਵੇਂ ਨਿਯਮਾਂ ਵਿਚ ਭਾਰੀ ਬਦਲਾਅ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯਮਾਂ ਤਹਿਤ ਸਿਰਫ ਹੁਣ ਇੰਟੈਲੀਜੈਂਟ ਵਿਦਿਆਰਥੀ ਹੀ ਪੜ੍ਹਨ ਲਈ ਕੈਨੇਡਾ ਜਾ ਸਕਣਗੇ ਜਦੋਂਕਿ ਅੰਗਰੇਜ਼ੀ ਭਾਸ਼ਾ ਦਾ ਘੱਟ ਗਿਆਨ ਰੱਖਣ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਮੁਸ਼ਕਲ ਹੋ ਜਾਵੇਗਾ।

PunjabKesari
ਜਨਵਰੀ ਸੈਸ਼ਨ ਲਈ ਹਾਲੇ ਵੀ ਸੀਟਾਂ ਖਾਲੀ
ਵੀਜ਼ਾ ਮਾਹਿਰ ਵਿਨੇ ਹਰੀ ਨੇ ਦੱਸਿਆ ਕਿ ਪੜ੍ਹਾਈ ਦੇ ਤੌਰ 'ਤੇ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਹਾਲੇ ਜਨਵਰੀ ਇਨਟੇਕ ਲਈ ਉਨ੍ਹਾਂ ਕੋਲ ਸੀਟਸ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨਵੇਂ ਨਿਯਮਾਂ ਵਿਚ ਭਾਰੀ ਬਦਲਾਅ ਤੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਲੈਣ ਲਈ ਉਨ੍ਹਾਂ ਦੇ ਦਫਤਰ ਵਿਚ ਆ ਕੇ ਸੰਪਰਕ ਕਰ ਸਕਦੇ ਹਨ।
ਨਵੇਂ ਨਿਯਮਾਂ ਵਿਚ ਭਾਰੀ ਫੇਰਬਦਲ ਦੀ ਚਰਚਾ ਨੂੰ ਲੈ ਕੇ ਵੀਜ਼ਾ ਮਾਹਿਰ ਵਿਨੇ ਹਰੀ ਨਾਲ ਸਿੱਧੀ ਗੱਲ : 
ਸਵਾਲ- ਨਵੇਂ ਨਿਯਮਾਂ ਵਿਚ ਕੀ ਬਦਲਾਅ ਹੋਣ ਜਾ ਰਿਹਾ ਹੈ?
ਜਵਾਬ-
ਨਵੇਂ ਨਿਯਮਾਂ ਵਿਚ ਹਰ ਵਿਦਿਆਰਥੀ ਨੂੰ ਆਈਲੈਟਸ ਦੇ ਹਰ ਮਡਿਊਲ ਵਿਚ 6 ਬੈਂਡ ਲੈਣੇ ਜ਼ਰੂਰੀ ਹੋਣਗੇ, ਇਕ ਮਡਿਊਲ ਵਿਚ 5.5 ਬੈਂਡ ਆਉਣ ਵਾਲੇ ਵਿਦਿਆਰਥੀਆਂ ਨੂੰ ਮੁੜ ਆਈਲੈਟਸ ਟੈਸਟ ਪਾਸ ਕਰਨਾ ਹੋਵੇਗਾ।
ਸਵਾਲ- ਕੀ ਐੱਸ.ਪੀ.ਪੀ. ਕੈਟਾਗਰੀ ਦੇ ਕਾਲਜਾਂ 'ਚ ਵੀਜ਼ਾ ਲੱਗੇਗਾ?
ਜਵਾਬ- ਐੱਸ.ਪੀ.ਪੀ. ਕੈਟਾਗਰੀ ਬੰਦ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੇ ਸਾਰੇ ਪ੍ਰਾਈਵੇਟ-ਸਰਕਾਰੀ ਕਾਲਜ, ਸਕੂਲ, ਯੂਨੀਵਰਸਿਟੀਜ਼ ਹੁਣ ਨਵੇਂ ਨਿਯਮਾਂ ਤਹਿਤ ਇਕੱਠੇ ਹੀ ਚੱਲਣਗੇ।
ਸਵਾਲ- ਨਵੇਂ ਨਿਯਮ ਕਦੋਂ ਤੋਂ ਲਾਗੂ ਹੋ ਸਕਦੇ ਹਨ?
ਜਵਾਬ- ਸੰਭਾਵਨਾ ਹੈ ਕਿ ਨਵੇਂ ਸਾਲ 2018 ਵਿਚ 1 ਫਰਵਰੀ ਤੋਂ ਨਵੇਂ ਨਿਯਮ ਸ਼ੁਰੂ ਹੋ ਸਕਦੇ ਹਨ।
ਸਵਾਲ- ਜਿਨ੍ਹਾਂ ਵਿਦਿਆਰਥੀਆਂ ਦੇ ਆਈਲੈਟਸ 'ਚ 5.5 ਬੈਂਡ ਹਨ, ਕੀ ਉਹ ਮਈ ਤੇ ਸਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹਨ?
ਜਵਾਬ- ਜੋ ਵਿਦਿਆਰਥੀ 1 ਫਰਵਰੀ ਤੋਂ ਪਹਿਲਾਂ ਆਪਣੀ ਅਰਜ਼ੀ ਅੰਬੈਸੀ ਵਿਚ ਜਮ੍ਹਾ ਕਰਵਾ ਦੇਣਗੇ, ਨੂੰ ਕੋਈ ਮੁਸ਼ਕਲ ਨਹੀਂ ਆਵੇਗੀ।
ਸਵਾਲ- ਹੁਣ ਤੱਕ ਕੈਨੇਡਾ 'ਚ ਸਿਰਫ ਸਰਕਾਰੀ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਵਰਕ ਪਰਮਿਟ ਮਿਲਦਾ ਸੀ?
ਜਵਾਬ-
ਵੀਜ਼ਾ ਮਾਹਿਰ ਵਿਨੇ ਹਰੀ ਨੇ ਦੱਸਿਆ ਕਿ ਨਵੇਂ ਨਿਯਮਾਂ ਵਿਚ ਬਦਲਾਅ ਤੋਂ ਬਾਅਦ ਹੁਣ ਸਾਰੇ ਕਾਲਜ-ਯੂਨੀਵਰਸਿਟੀਜ਼ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲਣ ਦੀ ਸੰਭਾਵਨਾ ਹੈ।
ਸਵਾਲ- ਨਵੇਂ ਨਿਯਮਾਂ ਤਹਿਤ ਵਿਦਿਆਰਥੀ ਕਿਵੇਂ ਆਪਣੀ ਅਰਜ਼ੀ ਜਮ੍ਹਾ ਕਰਵਾ ਸਕਣਗੇ?
ਜਵਾਬ-
ਨਵੇਂ ਨਿਯਮਾਂ ਤਹਿਤ ਹੁਣ ਵਿਦਿਆਰਥੀਆਂ ਨੂੰ ਏਜੰਟਾਂ ਦੇ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੋਵੇਗੀ ਤੇ ਨਾ ਹੀ ਵਿਦਿਆਰਥੀਆਂ ਨੂੰ ਵੀ. ਐੱਫ. ਐੱਸ. ਵਿਚ ਫਾਈਲ ਜਮ੍ਹਾ ਕਰਵਾਉਣ ਲਈ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਘਰ ਬੈਠੇ ਹੀ ਆਨਲਾਈਨ ਆਪਣੀ ਫਾਈਲ ਜਮ੍ਹਾ ਕਰ ਸਕਣਗੇ।


Related News