ਗੁਰਦਾਸਪੁਰ ਦੀ ਸ਼ਾਨ ਨੂੰ ਚਾਰ ਚੰਨ ਲਗਾਵੇਗਾ 150 ਫੁੱਟ ਉੱਚਾ ਤਿਰੰਗਾ, ਨਵੇਂ ਬੱਸ ਅੱਡੇ ਨੇੜੇ ਸ਼ੁਰੂ ਕਰਵਾਇਆ ਕੰਮ

Friday, Sep 13, 2024 - 01:19 PM (IST)

ਗੁਰਦਾਸਪੁਰ(ਹਰਮਨ)-ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬਣਾਏ ਗਏ ਸੁੰਦਰ ਬੱਸ ਅੱਡੇ ਨੇ ਜਿਥੇ ਸ਼ਹਿਰ ਦੀ ਦਿੱਖ ਨੂੰ ਸੰਵਾਰਿਆ ਹੈ, ਉੱਥੇ ਗੁਰਦਾਸਪੁਰ ਦੀ ਸ਼ਾਨੋ ਸ਼ੌਕਤ ਨੂੰ ਚਾਰ ਚੰਨ ਲਗਾਉਣ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਵੱਲੋਂ 150 ਫੁੱਟ ਉੱਚਾ ਤਿਰੰਗਾ ਝੰਡਾ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਬੰਧ ਵਿਚ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਹੀ ਉਹ ਗੁਰਦਾਸਪੁਰ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਬੱਸ ਅੱਡੇ ਦੇ ਸੁੰਦਰੀਕਰਨ ਦੇ ਨਾਲ-ਨਾਲ ਇੱਥੇ ਇਕ ਸੁੰਦਰ ਪਾਰਕ ਵੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਬੱਸ ਸਟੈਂਡ ਦੇ ਨੇੜੇ ਨਗਰ ਸੁਧਾਰ ਟਰੱਸਟ ਦੀ ਦੋ ਏਕੜ ਟਾਊਨ ਪਾਰਕ ਵਾਲੀ ਜਗ੍ਹਾ ਵਿਚ 150 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ- ਮਾਂ ਨੇ ਪਹਿਲਾਂ ਦੋ ਧੀਆਂ ਨੂੰ ਪਾਣੀ ਦੀ ਟੈਂਕੀ 'ਚ ਦਿੱਤਾ ਧੱਕਾ, ਫਿਰ ਆਪ ਵੀ ਕਰ ਲਈ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਇਹ ਤਿਰੰਗਾ ਲਗਾਉਣ ਲਈ ਇਸ ਦਾ 12 ਫੁੱਟ ਬਾਈ 8 ਫੁੱਟ ਦਾ ਬੇਸ ਤਿਆਰ ਕਰ ਦਿੱਤਾ ਗਿਆ ਹੈ, ਜਿਸ ਦੇ ਸੁੱਕਣ ਦੇ ਬਾਅਦ ਆਉਣ ਵਾਲੇ 20 ਦਿਨਾਂ ਦੇ ਵਿਚ-ਵਿਚ ਇਸ ਸਥਾਨ ’ਤੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਿਰੰਗੇ ਝੰਡੇ ਦੇ ਸਮੁੱਚੇ ਢਾਂਚੇ ਦੀ ਉਚਾਈ 150 ਫੁੱਟ ਹੋਵੇਗੀ, ਜਿਸ ਵਿਚ ਇਕੱਲਾ ਝੰਡਾ 20 ਫੁੱਟ ਬਾਈ 40 ਫੁੱਟ ਅਕਾਰ ਦਾ ਹੋਵੇਗਾ, ਜੋ ਬਹੁਤ ਦੂਰ ਦਰਾਡੇ ਤੋਂ ਹੀ ਨਜ਼ਰ ਆਵੇਗਾ।

ਇਹ ਵੀ ਪੜ੍ਹੋ- ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 4 ਜਣਿਆ ਨੇ ਨੌਜਵਾਨ 'ਤੇ ਵਰ੍ਹਾਈਆਂ ਗੋਲ਼ੀਆਂ

ਉਨ੍ਹਾਂ ਕਿਹਾ ਕਿ ਇਸ ਝੰਡੇ ਦੇ ਬੇਸ ਦੇ ਹੇਠਾਂ ਇਕ ਸੁੰਦਰ ਚਾਰਦਵਾਰੀ ਕਰ ਕੇ ਇਸਦੀ ਸਜ਼ਾਵਟ ਕੀਤੀ ਜਾਵੇਗੀ ਅਤੇ ਨਾਲ ਹੀ ਇੱਥੇ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੀ ਇਹ ਕਾਲੋਨੀ ਸ਼ਹਿਰ ਦੇ ਬਾਹਰ-ਬਾਹਰ ਹਾਈਵੇ ਦੇ ਨਾਲ ਲੱਗਦੀ ਹੈ। ਇਸ ਲਈ ਹਾਈਵੇ ’ਤੇ ਆਉਣ ਜਾਣ ਵਾਲੇ ਲੋਕ ਅਕਸਰ ਇੱਥੇ ਨਜ਼ਰ ਮਾਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਸ ਸਥਾਨ ਨੂੰ ਹਰ ਪੱਖ ਤੋਂ ਬਿਹਤਰ ਅਤੇ ਖੂਬਸੂਰਤ ਬਣਾਇਆ ਜਾਵੇ ਤਾਂ ਜੋ ਗੁਰਦਾਸਪੁਰ ਸ਼ਹਿਰ ਦੀ ਦਿੱਖ ਹੋਰ ਵੀ ਸੁੰਦਰ ਹੋਵੇ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News