ਪੰਜਾਬ ਦੇ ਲੋਕਾਂ ਨੂੰ 'ਆਮ ਆਦਮੀ ਕਲੀਨਿਕਾਂ' ਦਾ ਮਿਲ ਰਿਹੈ ਵੱਡਾ ਫ਼ਾਇਦਾ
Sunday, Sep 08, 2024 - 03:33 PM (IST)
ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੰਜਾਬ 'ਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਵੱਖ-ਵੱਖ ਥਾਵਾਂ 'ਤੇ 842 'ਆਮ ਆਦਮੀ ਕਲੀਨਿਕ' ਖੋਲ੍ਹੇ ਹਨ। ਇਨ੍ਹਾਂ ਕਲੀਨਿਕਾਂ 'ਚ ਹੁਣ ਤੱਕ ਲੱਖਾਂ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਰਾਹੀਂ 38 ਤਰ੍ਹਾਂ ਦੇ ਟੈਸਟ ਅਤੇ 80 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ ਜਲਦ ਮਿਲਣਗੇ ਕਰੋੜਾਂ ਦੇ ਗੱਫ਼ੇ! ਪੜ੍ਹੋ ਕੀ ਹੈ ਪੂਰੀ ਖ਼ਬਰ
ਹੁਣ ਤੱਕ 2 ਕਰੋੜ ਤੋਂ ਵੱਧ ਲੋਕਾਂ ਨੇ ਇਸ ਦਾ ਲਾਭ ਲਿਆ ਹੈ। ਹਰੇਕ ਕਲੀਨਿਕ 'ਚ ਇਕ ਮੈਡੀਕਲ ਅਫ਼ਸਰ, ਇਕ ਫਾਰਮਾਸਿਸਟ, ਇਕ ਕਲੀਨਿਕ ਸਹਾਇਕ ਅਤੇ ਇਕ ਸਵੀਪਰ-ਕਮ-ਹੈਲਪਰ ਰੱਖਿਆ ਗਿਆ ਹੈ। ਕਲੀਨਿਕਾਂ 'ਚ ਆਉਣ ਵਾਲੇ ਲੋਕਾਂ ਦੇ ਸੈਂਪਲ ਇਕੱਠੇ ਕਰਕੇ ਗੋਬਿੰਦਗੜ੍ਹ ਲੈਬ 'ਚ ਭੇਜੇ ਜਾਂਦੇ ਹਨ। ਡਾਕਟਰ ਲੋਕਾਂ ਨੂੰ ਦਵਾਈਆਂ ਲਿਖ ਕੇ ਦਿੰਦੇ ਹਨ ਅਤੇ ਲੋਕ ਫਿਰ ਫਾਰਮਾਸਿਸਟ ਕੋਲੋਂ ਉਹ ਦਵਾਈਆਂ ਲੈਂਦੇ ਹਨ। ਲੋਕਾਂ ਨੂੰ ਇਨ੍ਹਾਂ ਕਲੀਨਿਕਾਂ ਦਾ ਬਹੁਤ ਵੱਡਾ ਲਾਭ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਪਤੀ ਦਾ ਸਸਕਾਰ ਹੁੰਦਿਆਂ ਹੀ ਪਤਨੀ ਨੇ ਦਿਖਾ 'ਤਾ ਅਸਲੀ ਰੰਗ, ਪੂਰਾ ਪਿੰਡ ਰਹਿ ਗਿਆ ਹੈਰਾਨ
ਆਮ ਲੋਕਾਂ ਨੂੰ ਮਾਨ ਸਰਕਾਰ ਨੇ ਇਹ ਵੱਡੀ ਸਹੂਲਤ ਦਿੱਤੀ ਹੈ ਕਿਉਂਕਿ ਗਰੀਬ ਲੋਕ ਮਹਿੰਗੇ ਹਸਪਤਾਲਾਂ 'ਚ ਆਪਣਾ ਇਲਾਜ ਨਹੀਂ ਕਰਵਾ ਸਕਦੇ। ਇਨ੍ਹਾਂ ਕਲੀਨਿਕਾਂ 'ਚ ਕੋਲਡ, ਬੀ. ਪੀ., ਸ਼ੂਗਰ, ਸਕਿੱਨ ਨਾਲ ਸਬੰਧਿਤ ਅਤੇ ਹੋਰ ਬੀਮਾਰੀਆਂ ਦੇ ਬਹੁਤ ਜ਼ਿਆਦਾ ਮਰੀਜ਼ ਆਉਂਦੇ ਹਨ। ਇਨ੍ਹਾਂ ਸਹੂਲਤਾਂ ਕਾਰਨ ਲੋਕਾਂ ਵਲੋਂ ਪੰਜਾਬ ਸਰਕਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8