ਨਗਰ ਕੌਂਸਲ ਤਪਾ ਦੀ ਚੋਣ ਦਾ ਸਵਾ ਸਾਲ ਤੋਂ ਚੱਲ ਰਿਹਾ ਰੇੜਕਾ ਖ਼ਤਮ, ਡਾ. ਸੋਨਿਕਾ ਬਾਂਸਲ ਬਣੀ ਪ੍ਰਧਾਨ
Monday, Sep 09, 2024 - 03:07 PM (IST)

ਤਪਾ ਮੰਡੀ (ਸ਼ਾਮ,ਗਰਗ)- ਨਗਰ ਕੌਂਸਲ ਤਪਾ ਦੀ ਚੋਣ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਗਈ, ਜਿਸ ਵਿਚ ਨਗਰ ਕੌਂਸਲ ਤਪਾ ‘ਚ ਲਗਭਗ ਸਵਾ ਸਾਲ ਤੋਂ ਚੱਲ ਰਿਹਾ ਰੇੜਕਾ ਖ਼ਤਮ ਹੋ ਗਿਆ ਹੈ। ਤਪਾ ਦੇ ਉੱਘੇ ਸਮਾਜ ਸੇਵੀ ਡਾਕਟਰ ਗੁਰਦੇਵ ਬਾਂਸਲ ਦੀ ਨੂੰਹ ਅਤੇ ਡਾ. ਬਾਲ ਚੰਦ ਬਾਂਸਲ ਦੀ ਪਤਨੀ ਡਾ.ਸੋਨਿਕਾ ਬਾਂਸਲ ਜੋ ਵਾਰਡ ਨੰਬਰ 5 ਤੋਂ ਕੌਂਸਲਰ ਹਨ ਤੇ ਪੜ੍ਹੇ-ਲਿਖੇ ਅਤੇ ਡਾਕਟਰੀ ਪੇਸ਼ੇ ਨਾਲ ਸਬੰਧਤ ਹਨ, ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਹੈ। ਵਾਰਡ ਨੰਬਰ 9 ਤੋਂ ਕੌਸਲਰ ਰਿਸ਼ੂ ਰੰਗੀ ਪਤਨੀ ਅਰਵਿੰਦ ਰੰਗੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੀਟਿੰਗ ‘ਚ ਹਲਕਾ ਭਦੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਸਣੇ 11 ਮੈਂਬਰਾਂ ਨੇ ਭਾਗ ਲਿਆ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਭਾਰਤੀ Refugees ਲਈ ਚੁਣੌਤੀ! ਪੜ੍ਹੋ ਪੂਰੀ ਰਿਪੋਰਟ
ਇਹ ਚੋਣ ਕਨਵੀਨਰ ਕਮ ਐੱਸ.ਡੀ.ਐੱਮ ਤਪਾ ਡਾ.ਪੂਨਮਪ੍ਰੀਤ ਕੋਰ ਦੀ ਦੇਖ-ਰੇਖ ਤੋਂ ਇਲਾਵਾ ਕਾਰਜਸਾਧਕ ਅਫਸਰ ਦਵਿੰਦਰ ਸਿੰਘ ਤੂਰ ਆਦਿ ਸਮੂਹ ਸਟਾਫ ਹਾਜਰ ਸੀ। ਸਾਰੀ ਮੀਟਿੰਗ ਦੀ ਵੀਡੀਉਗਰਾਫੀ ਕੀਤੀ ਗਈ ਅਤੇ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਨਗਰ ਕੌਂਸਲ ਦੇ ਵਿਹੜੇ ‘ਚ ਵੀ ਫਰਕਨ ਨਹੀਂ ਦਿੱਤਾ ਗਿਆ। ਇਸ ਮੀਟਿੰਗ ਚ ਕੌਂਸਲਰ ਸੋਨਿਕਾ ਬਾਂਸਲ,ਰਿਸ਼ੂ ਰੰਗੀ,ਅਨਿਲ ਕੁਮਾਰ ਭੂਤ,ਪ੍ਰਵੀਨ ਕੁਮਾਰੀ,ਅਮਨਦੀਪ ਕੌਰ ਸਿਧੂ,ਦੀਪਿਕਾ ਗੋਇਲ, ਡਾ.ਲਾਭ ਸਿੰਘ, ਰਣਜੀਤ ਸਿੰਘ ਲਾਡੀ, ਸੁਖਵਿੰਦਰ ਕੌਰ,ਅਮਰਜੀਤ ਸਿੰਘ ਧਰਮਸੋਤ ਨੇ ਹਾਜ਼ਰ ਹੋ ਕੇ ਵਾਰਡ ਨੰਬਰ 15 ਤੋਂ ਕੌਂਸਲਰ ਅਮਨਦੀਪ ਕੌਰ ਨੇ ਡਾ. ਸੋਨਿਕਾ ਬਾਂਸਲ ਦਾ ਪ੍ਰਧਾਨਗੀ ਲਈ ਨਾਂ ਪੇਸ਼ ਕੀਤਾ, ਇਸ ਦੀ ਤਾਈਦ ਕੌਸਲਰ ਡਾ.ਲਾਭ ਸਿੰਘ ਨੇ ਕੀਤੀ,ਮੀਤ ਪ੍ਰਧਾਨ ਦੀ ਚੋਣ ‘ਚ ਲਈ ਕੌਂਸਲਰ ਰਣਜੀਤ ਸਿੰਘ ਲਾਡੀ ਨੇ ਰਿਸੂ ਰੰਗੀ ਦਾ ਨਾਂ ਪੇਸ਼ ਕੀਤਾ ਜਿਸ ਦੀ ਤਾਈਦ ਕੌਂਸਲਰ ਅਨਿਲ ਕੁਮਾਰ ਭੂਤ ਨੇ ਕੀਤੀ। ਇਸ ਤਰ੍ਹਾਂ ਸੋਨਿਕਾ ਬਾਂਸਲ ਅਤੇ ਰਿਸੂ ਰੰਗੀ ਸਰਬਸੰਮਤੀ ਨਾਲ ਪ੍ਰਧਾਨ ਅਤੇ ਮੀਤ ਪ੍ਰਧਾਨ ਚੁਣੇ ਗਏ। ਇਸ ਮੀਟਿੰਗ ‘ਚ ਵਿਰੋਧੀ ਧਿਰ ਗੈਰ ਹਾਜ਼ਰ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 15 ਸਾਲ ਦੀ ਉਮਰ 'ਚ ਮਾਂ ਬਣੀ ਕੁੜੀ; ਪੁੱਤਰ ਨੂੰ ਦਿੱਤਾ ਜਨਮ
ਇਸ ਚੋਣ ਉਪਰੰਤ ਹਲਕਾ ਭਦੋੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਪ੍ਰਧਾਨ ਸੋਨਿਕਾ ਬਾਂਸਲ ਅਤੇ ਮੀਤ ਪ੍ਰਧਾਨ ਰਿਸ਼ੂ ਰੰਗੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵਾ ਸਾਲ ਤੋਂ ਦੋਵੇਂ ਅਹੁਦੇ ਖਾਲੀ ਪਏ ਹੋਣ ਕਾਰਨ ਕੰਮਕਾਰ ਪ੍ਰਭਾਵਿਤ ਹੋ ਰਹੇ ਸਨ ਤੇ ਸ਼ਹਿਰਵਾਸੀ ਖੱਜਲ-ਖੁਆਰ ਹੋ ਰਹੇ ਸੀ। ਹੁਣ ਚੋਣ ਹੋਣ ਤੋਂ ਬਾਅਦ ਉਮੀਦ ਹੈ ਕਿ ਸ਼ਹਿਰ ‘ਚ ਲਟਕ ਰਹੇ ਵਿਕਾਸ ਕੰਮ ਪੂਰੇ ਹੋਣਗੇ ਤੇ ਮੰਡੀ ਨਿਵਾਸੀਆਂ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!
ਉੱਧਰ ਨਗਰ ਕੌਂਸਲ ਤਪਾ ਦੀ ਪ੍ਰਧਾਨ ਸੌਨਿਕਾ ਬਾਂਸਲ ਅਤੇ ਮੀਤ ਪ੍ਰਧਾਨ ਰਿੰਸੂ ਰੰਗੀ ਨੇ ਅਪਣੇ ਸ਼ਹਿਯੋਗੀ ਕੌਸਲਰਾਂ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਜੋ ਉਨ੍ਹਾਂ ਨੂੰ ਡਿਊਟੀ ਸੌਂਪੀ ਗਈ ਹੈ ਉਹ ਈਮਾਨਦਾਰੀ ਤੋਂ ਤਨਦੇਹੀ ਨਾਲ ਨਿਭਾਉਣਗੇ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਬਿਨ੍ਹਾਂ ਕਿਸੇ ਵਿਤਕਰੇ ਤੋਂ ਕਰਵਾਉਣਗੇ। ਇਸ ਮੌਕੇ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ,ਡੀ.ਐਸ.ਪੀ ਸਪੈਸਲ ਸ਼ੈਲ ਬਰਨਾਲਾ ਬਲਜੀਤ ਸਿੰਘ ਢਿਲੋਂ,ਥਾਣਾ ਮੁੱਖੀ ਤਪਾ ਇੰਸ.ਸੰਦੀਪ ਸਿੰਘ,ਥਾਣਾ ਮੁੱਖੀ ਭਦੋੜ ਇੰਸ.ਯਾਦਵਿੰਦਰ ਸਿੰਘ,ਥਾਣਾ ਮੁੱਖੀ ਰੂੜੇਕੇ ਕਲਾਂ ਇੰਸ.ਰੂੜਕੇ ਕਲਾਂ,ਥਾਣਾ ਮੁੱਖੀ ਸ਼ਹਿਣਾ ਅੰਮ੍ਰਿਤ ਸਿੰਘ,ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਪੁਲਸ ਪਾਰਟੀ ਨੇ ਨਗਰ ਕੌਸਲ ਤਪਾ ਦਫਤਰ ਤੋਂ 300 ਫੁੱਟ ਦੂਰੀ ਤੋਂ ਚਾਰੇ ਪਾਸੇ ਬੈਰੀਕੇੇਡ ਲਗਾਕੇ ਅਮਨ ਕਾਨੂੰਨ ਦੀ ਸਥਿਤੀ ਬਣਾਕੇ ਰੱਖੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8