Breaking: ਰੱਖੜੀ ਬੰਨ੍ਹਣ ਗਈ ਔਰਤ ਦਾ ਉਜੜਿਆ ਸੁਹਾਗ, ਕੈਨੇਡਾ ਤੋਂ ਆਏ ਪੁੱਤ ਨੇ ਕੀਤਾ ਪਿਓ ਦਾ ਕਤਲ

Thursday, Aug 31, 2023 - 05:31 AM (IST)

Breaking: ਰੱਖੜੀ ਬੰਨ੍ਹਣ ਗਈ ਔਰਤ ਦਾ ਉਜੜਿਆ ਸੁਹਾਗ, ਕੈਨੇਡਾ ਤੋਂ ਆਏ ਪੁੱਤ ਨੇ ਕੀਤਾ ਪਿਓ ਦਾ ਕਤਲ

ਨਕੋਦਰ (ਪਲੀ): ਨਕੋਦਰ ਦੀ ਪੁਰੇਵਾਲ ਕਲੋਨੀ ਵਿਚ ਬੀਤੇ ਕੱਲ੍ਹ ਕੁਝ ਮਹਿਨੇ ਪਹਿਲਾਂ ਕੈਨੇਡਾ ਤੋਂ ਆਏ ਪੁੱਤ ਨੇ ਆਪਣੇ ਬਜ਼ੁਰਗ ਪਿਤਾ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ 'ਤੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਬਜ਼ੁਰਗ ਨੂੰ ਲੁਧਿਆਣ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਅੱਜ ਉਸ ਦੀ ਅੱਜ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਪੁਰੇਵਾਲ ਕਲੋਨੀ ਨਕੋਦਰ ਵਜੋਂ ਹੋਈ। ਸਿਟੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ। ਉਸ ਦੇ ਤਿੰਨ ਲੜਕੇ ਅਤੇ ਇਕ ਲੜਕੀ ਹੈ ਤੇ ਸਾਰੇ ਸ਼ਾਦੀਸ਼ੁਦਾ ਹਨ। ਘਰ ਵਿਚ ਉਹ ਆਪਣੇ ਪਤੀ ਹਰਜੀਤ ਸਿੰਘ ਅਤੇ ਲੜਕੇ ਸਤਿੰਦਰ ਸਿੰਘ ਉਰਫ ਸ਼ਿੰਦਾ ਨਾਲ ਰਹਿੰਦੀ ਹੈ। ਲੜਕੇ ਸਤਿੰਦਰ ਸਿੰਘ ਉਰਫ ਸ਼ਿੰਦੇ ਦੀ ਪਤਨੀ ਤੇ ਲੜਕੀ ਕੈਨੇਡਾ ਵਿਖੇ ਹਨ।

ਇਹ ਖ਼ਬਰ ਵੀ ਪੜ੍ਹੋ - 'ਆਪ' ਨੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਕੱਸੀ ਕਮਰ, ਹਲਕਾ ਤੇ ਜ਼ਿਲ੍ਹਾ ਇੰਚਾਰਜਾਂ ਦੀ ਕੀਤੀ ਨਿਯੁਕਤੀ, ਪੜ੍ਹੋ ਲਿਸਟ

ਬੀਤੇ ਕੱਲ੍ਹ ਆਪਣੇ ਪੇਕੇ ਘਰ ਲੁਧਿਆਣੇ ਰੱਖੜੀ ਬੰਨਣ ਗਈ ਸੀ। ਵਕਤ ਕਰੀਬ 11:15 ਵਜੇ ਉਸ ਨੂੰ ਪਤੀ ਹਰਜੀਤ ਸਿੰਘ ਨੇ ਫ਼ੋਨ ਕਰਕੇ ਕਿਹਾ ਕਿ ਲੜਕੇ ਸਤਿੰਦਰ ਸਿੰਘ ਉਰਫ ਸ਼ਿੰਦਾ ਨੇ ਕੈਂਚੀਆ ਮਾਰ-ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਹੈ। ਵੀਡੀਓ ਕਾਲ ਕਰਕੇ ਉਸ ਨੂੰ ਸਾਰਾ ਕੁਝ ਦਿਖਾਇਆ ਤੇ ਇਹ ਵੀ ਕਿਹਾ ਕਿ ਸਤਿੰਦਰ ਸਿੰਘ ਉਰਫ ਸ਼ਿੰਦਾ ਘਰ ਦੇ ਮੇਨ ਗੇਟ ਨੂੰ ਤਾਲਾ ਲਗਾ ਕੇ ਆਪ ਕਿੱਧਰੇ ਚਲਾ ਗਿਆ ਹੈ। ਉਸ ਨੇ ਇਹ ਸਾਰੀ ਗੱਲ ਆਪਣੀ ਸਹੇਲੀ ਮੰਜੂ ਨੂੰ ਫ਼ੋਨ ਤੇ ਦੱਸੀ। ਮੰਜੂ ਨੇ ਸਾਡੇ ਕਿਰਾਏਦਾਰ ਅਤੇ ਹੋਰ ਗੁਆਂਢੀਆਂ ਨਾਲ ਘਰ ਦੇ ਦਰਵਾਜ਼ੇ ਖੋਲ੍ਹੇ ਤੇ ਖ਼ੂਨ ਨਾਲ ਲੱਥ-ਪੱਥ ਪਤੀ ਹਰਜੀਤ ਸਿੰਘ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਨਕੋਦਰ ਤੇ ਫਿਰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਕੈਨੇਡਾ ਤੋਂ ਵਾਪਸ ਆਉਣ ਕਰਕੇ ਦਿਮਾਗੀ ਤੌਰ 'ਤੇ ਰਹਿੰਦਾ ਸੀ ਪ੍ਰੇਸ਼ਾਨ

ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਸਤਿੰਦਰ ਸਿੰਘ ਉਰਫ਼ ਸ਼ਿੰਦਾ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲਦਾ ਹੈ। ਸਤਿੰਦਰ ਸਿੰਘ ਉਰਫ ਸ਼ਿੰਦਾ ਕਨੇਡਾ ਤੋਂ ਕਰੀਬ 5-6 ਮਹੀਨੇ ਪਹਿਲਾਂ ਵਾਪਸ ਭਾਰਤ ਆ ਗਿਆ ਸੀ। ਜਿਸ ਕਰਕੇ ਮੇਰਾ ਲੜਕਾ ਦਿਮਾਗੀ ਤੌਰ 'ਤੇ ਬੜਾ ਪ੍ਰੇਸ਼ਾਨ ਰਹਿੰਦਾ ਸੀ ਅਤੇ ਪਰੇਸ਼ਾਨ ਹੋਣ ਕਰਕੇ ਸ਼ਰਾਬ ਬਹੁਤ ਜਿਆਦਾ ਪੀਂਦਾ ਸੀ। ਸਤਿੰਦਰ ਸਿੰਘ ਉਰਫ ਸ਼ਿੰਦਾ ਨੇ ਆਪਣੇ ਪਿਤਾ ਹਰਜੀਤ ਸਿੰਘ ਦੇ ਕੈਂਚੀ ਨਾਲ ਵਾਰ ਕਰਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਹੋ ਰਹੀ ਸੀ ਨਸ਼ਾ ਤਸਕਰੀ, NCB ਜਲਦ ਕੱਸੇਗੀ ਸ਼ਿਕੰਜਾ

ਫ਼ਰਾਰ ਮੁਲਜ਼ਮ ਨੂੰ ਫੜਨ ਲਈ ਵੱਖ -ਵੱਖ ਐਂਗਲਾ 'ਤੇ ਕੰਮ ਕਰ ਰਹੀ ਪੁਲਸ : ਡੀ. ਐੱਸ. ਪੀ. 

ਇਸ ਸਬੰਧੀ ਜਦੋਂ ਡੀ. ਐੱਸ. ਪੀ . ਸੁਖਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨਾ'ਤੇ ਮੁਲਜ਼ਮ ਸਤਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਹਰਜੀਤ ਸਿੰਘ ਵਾਸੀ ਪੁਰੇਵਾਲ ਕਲੋਨੀ ਨਕੋਦਰ ਦੇ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਫੜਨ ਲਈ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਖ -ਵੱਖ ਐਂਗਲਾ 'ਤੇ ਕੰਮ ਕਰ ਰਹੀ ਹੈ। ਫ਼ਰਾਰ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News