ਕੈਲੀਫੋਰਨੀਆ : ਸੜਕ ਹਾਦਸੇ ’ਚ ਕਿਸਾਨ ਯੂਨੀਅਨ ਦੇ ਨੇਤਾ ਦੇ ਪੁੱਤਰ ਦੀ ਮੌਤ

Monday, Apr 12, 2021 - 12:58 AM (IST)

ਕੈਲੀਫੋਰਨੀਆ : ਸੜਕ ਹਾਦਸੇ ’ਚ ਕਿਸਾਨ ਯੂਨੀਅਨ ਦੇ ਨੇਤਾ ਦੇ ਪੁੱਤਰ ਦੀ ਮੌਤ

ਬਟਾਲਾ, (ਸਾਹਿਲ)- ਬਲਾਕ ਭੇਟ ਪੱਤਣ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਸਕੱਤਰ ਸਿੰਘ ਦੇ ਪੁੱਤਰ ਦੀ ਕੈਲੀਫੋਰਨੀਆਂ ’ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ - ਕੋਵਿਡ-19 : ਸੋਨੂੰ ਸੂਦ ਨੂੰ ਕੈਪਟਨ ਨੇ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਬਰੈਂਡ ਅੰਬੈਸਡਰ

ਇਸ ਸਬੰਧੀ ਪਰਮਿੰਦਰ ਸਿੰਘ ਨੇ ਦੱਸਿਆ ਮੇਰਾ ਭਰਾ ਅੰਮ੍ਰਿਤਪਾਲ 8 ਸਾਲ ਪਹਿਲਾ ਕੈਲੀਫੋਰਨੀਆਂ (ਅਮਰੀਕਾ) ’ਚ ਗਿਆ ਸੀ, ਉਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਅੱਜ ਉਹ ਆਪਣੇ ਟਰਾਲੇ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਸੜਕ ਹਾਦਸੇ ਦੌਰਾਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ - ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 3116 ਨਵੇਂ ਮਾਮਲੇ ਆਏ ਸਾਹਮਣੇ, 59 ਦੀ ਮੌਤ

ਇਸ ਖਬਰ ਨਾਲ ਪਿੰਡ ’ਚ ਸ਼ੋਕ ਦੀ ਲਹਿਰ ਫੈਲ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨ ਦੀ ਮ੍ਰਿਤਕਦੇਹ ਪੰਜਾਬ ਲਿਆਉਣ ’ਚ ਪਰਿਵਾਰ ਦੀ ਮਦਦ ਕੀਤੀ ਜਾਵੇ।


author

Bharat Thapa

Content Editor

Related News