ਇਸ ਵਾਰ ਦੀਆਂ ਜ਼ਿਮਨੀ ਚੋਣਾਂ 'ਚ ਦਿਸੇਗਾ 30 ਸਾਲ ਪੁਰਾਣਾ ਨਜ਼ਾਰਾ!
Monday, Aug 19, 2024 - 04:14 PM (IST)
ਲੁਧਿਆਣਾ (ਮੁੱਲਾਂਪੁਰੀ)- ਮਾਲਵੇ ਦੇ ਘੁੱਗ ਵਸਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ’ਚ ਇਕ ਵਾਰ ਫਿਰ 1994 ਵਾਲਾ ਚੋਣ ਦੰਗਲ ਹੋਣ ਜਾ ਰਿਹਾ ਹੈ। ਇਸ ਹਲਕੇ ’ਚ ਜ਼ਿਮਨੀ ਚੋਣ ਦਾ ਭਾਵੇਂ ਅਜੇ ਐਲਾਨ ਨਹੀਂ ਹੋਇਆ ਪਰ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹੇ ਤੋਂ ਆਪ ਚੋਣ ਲੜਨ ਜਾ ਰਹੇ ਹਨ, ਕਿਉਂਕਿ ਅਕਾਲੀ ਦਲ ਦੇ ਮੌਜੂਦਾ ਮਾੜੇ ਹਾਲਾਤ ਅਤੇ ਬਾਗੀਆਂ ਵੱਲੋਂ ਆਏ ਦਿਨ ਘੇਰੇ ਜਾਣ ਦੀਆਂ ਖ਼ਬਰਾਂ ਅਤੇ ਭਾਈ ਅੰਮ੍ਰਿਤਪਾਲ ਦੇ ਸਿੱਖ ਹਲਕਿਆਂ ’ਚ ਵਧ ਰਹੇ ਦਬਾਅ ਨੂੰ ਦੇਖ ਕੇ ਸੁਖਬੀਰ ਅਕਾਲੀ ਦਲ ਨੂੰ ਮੁੜ ਲੀਹਾਂ ’ਤੇ ਲੈ ਕੇ ਆਉਣ ਲਈ ਅਜਿਹਾ ਕਰਨਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਮਾਂ ਕੋਲੋਂ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਬਾਥਰੂਮ 'ਚ ਲੈ ਗਿਆ ਗੁਆਂਢੀ ਤੇ ਫ਼ਿਰ...
ਜਦੋਂਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਐੱਮ. ਪੀ. ਆਪਣੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੂੰ ਮੈਦਾਨ ’ਚ ਉਤਾਰ ਕੇ ਆਪਣੇ ਪਿਛਲੇ ਸਮੇਂ ’ਚ ਪੱਕੀ ਬਣੀ ਸੀਟ ਨੂੰ ਆਪਣੇ ਕੋਲ ਰੱਖਣ ਲਈ ਟਿੱਲ ਦਾ ਜ਼ੋਰ ਲਗਾਉਣਗੇ।
ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਕਾਰਨ ਸੁਖਬੀਰ ਸਿੰਘ ਬਾਦਲ ਅਤੇ ਰਾਜਾ ਵੜਿੰਗ ਦੇ ਦੰਦ ਖੱਟੇ ਕਰਨ ਲਈ ਕੋਈ ਵੀ ਮੌਕਾ ਹੱਥੋਂ ਨਹੀਂ ਗਵਾਉਣਗੇ। ਇਸੇ ਤਰ੍ਹਾਂ ਭਾਜਪਾ ਅਤੇ ਫਰੀਦਕੋਟ ਤੋਂ ਐੱਮ. ਪੀ. ਸਰਬਜੀਤ ਸਿੰਘ ਖ਼ਾਲਸਾ ਵੀ ਆਪਣਾ ਉਮੀਦਵਾਰ ਉਤਾਰ ਕੇ ਇਸ ਚੋਣ ਨੂੰ ਹੋਰ ਦਿਲਚਸਪ ਬਣਾਉਣਗੇ।
ਇਹ ਖ਼ਬਰ ਵੀ ਪੜ੍ਹੋ - ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ! 5 ਦਿਨਾਂ ਦੇ ਅੰਦਰ ਹੀ ਬੁੱਝ ਗਏ ਘਰ ਦੇ ਦੋਵੇਂ ਚਿਰਾਗ
ਗੱਲ ਕੀ ਗਿੱਦੜਬਾਹਾ ਮੁੜ ਤੋਂ ਬੇਅੰਤ ਸਿੰਘ ਦੇ ਰਾਜ ਮੌਕੇ ਜੋ ਚੋਣਾਂ ਦੇ ਖੇਤਰ ’ਚ ਉਭਰਿਆ ਸੀ, ਇਕ ਵਾਰ ਫਿਰ ਉੱਭਰ ਕੇ ਸਾਹਮਣੇ ਆਉਣ ਵਰਗੇ ਹਾਲਾਤ ’ਚ ਦਿਖਾਈ ਦੇਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8