ਲੁਧਿਆਣਾ 'ਚ ਸੜਕ ਹਾਦਸੇ ਤੋਂ ਬਾਅਦ ਲੋਕਾਂ ਨੇ ਬੱਸ ਨੂੰ ਲਾਈ ਅੱਗ (ਵੀਡੀਓ)
Friday, May 10, 2019 - 03:10 PM (IST)
ਲੁਧਿਆਣਾ (ਮਹੇਸ਼) : ਅੱਜ ਸਵੇਰੇ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਇਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਬੱਸ ਦੀ ਭੰਨਤੋੜ ਕਰਕੇ ਅੱਗ ਲੱਗਾ ਦਿੱਤੀ। ਘਟਨਾ ਲੁਧਿਆਣਾ ਦੇ ਬੱਸਤੀ ਜੋਧੇਵਾਲ ਚੌਂਕ ਦੀ ਹੈ। ਘਟਨਾ 'ਚ ਮੌਟਰਸਾਈਕਲ ਸਵਾਰ ਵਿਅਕਤੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਅਤੇ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਕੰਪਨੀ ਦੀ ਇਹ ਬੱਸ ਜਲੰਧਰ ਸਾਈਡ ਤੋਂ ਬਸਤੀ ਜੋਧੇਵਾਲ ਹੁੰਦੇ ਹੋਏ ਬੱਸ ਸਟੈਂਡ ਨੂੰ ਜਾ ਰਹੀ ਸੀ, ਉਸ ਵੇਲੇ ਹੀ ਸਾਹਮਣੇ ਤੋਂ ਬਾਈਕ ਸਵਾਰ ਨੌਜਵਾਨ ਬੱਸ ਦੀ ਚਪੇਟ 'ਚ ਆ ਗਿਆ, ਜਿੱਥੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਅਰਵਿੰਦ (35) ਨਾਂ ਦਾ ਇਹ ਨੌਜਵਾਨ ਸੁਭਾਸ਼ ਨਗਰ ਖੇਤਰ ਦਾ ਰਹਿਣ ਵਾਲਾ ਸੀ, ਜਿੱਥੇ ਉਹ ਪਲੇਅ ਵੇਅ ਸਕੂਲ ਦਾ ਸੰਚਾਲਕ ਸੀ।