ਬੱਸ ਪਲਟਣ ਨਾਲ 14 ਗੰਭੀਰ ਜ਼ਖ਼ਮੀ, 4 ਦੀ ਹਾਲਤ ਨਾਜ਼ੁਕ

Monday, Mar 11, 2019 - 05:45 PM (IST)

ਬੱਸ ਪਲਟਣ ਨਾਲ 14 ਗੰਭੀਰ ਜ਼ਖ਼ਮੀ, 4 ਦੀ ਹਾਲਤ ਨਾਜ਼ੁਕ

ਮੁਕੇਰੀਆਂ (ਬਲਵੀਰ) : ਮੁਕੇਰੀਆਂ-ਗੁਰਦਾਸਪੁਰ ਰੋਡ 'ਤੇ ਅੱਜ ਦੁਪਹਿਰੇ ਬੱਸ ਪਲਟਣ ਨਾਲ 14 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ 'ਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਕਰੀਬ 1.30 ਵਜੇ ਰੋਹਤਕ ਕੰਪਨੀ ਦੀ ਬੱਸ ਨੰ. ਪੀ. ਬੀ. 02-ਬੀ. ਆਰ-9115 ਗੁਰਦਾਸਪੁਰ ਤੋਂ ਮੁਕੇਰੀਆਂ ਵੱਲ ਆ ਰਹੀ ਸੀ, ਜਦੋਂ ਉਹ ਮੁਕੇਰੀਆਂ ਤੋਂ ਥੋੜੀ ਦੂਰ ਪਹਿਲਾਂ ਆਰ. ਸੀ. ਰਿਸੋਰਸਟ ਦੇ ਸਾਹਮਣੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਗਈ ਅਤੇ ਮੀਂਹ ਪੈਣ ਕਾਰਨ ਸੜਕ ਦੇ ਕਿਨਾਰੇ ਪਲਟ ਗਈ, ਜਿਸ ਵਿਚ ਬੈਠੀਆਂ 14 ਸਵਾਰੀਆਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ।
ਜ਼ਖ਼ਮੀਆਂ ਵਿਚ ਸੁਨੀਤਾ ਦੇਵੀ (40) ਪਤਨੀ ਅਸ਼ੋਕ ਕੁਮਾਰ ਵਾਸੀ ਦਸੂਹਾ, ਅਸ਼ੋਕ ਕੁਮਾਰ (50) ਪੁੱਤਰ ਗਿਆਨ ਚੰਦ ਵਾਸੀ ਦਸੂਹਾ, ਦਿਵਿਆ (20) ਪੁੱਤਰੀ ਦੀਵਾਕਰ ਵਾਸੀ ਦੇਵਾ ਕਲੋਨੀ ਮੁਕੇਰੀਆਂ, ਪੂਜਾ (28) ਪੁੱਤਰੀ ਮਦਨ ਲਾਲ ਵਾਸੀ ਭੰਗਾਲਾ, ਅਨੀਤਾ ਦੇਵੀ (28) ਪਤਨੀ ਰੋਹਿਤ ਕੁਮਾਰ ਵਾਸੀ ਮੁਕੇਰੀਆਂ, ਬੇਵੀ (45) ਪਤਨੀ ਖਾਦਮ ਮਸੀਹ ਵਾਸੀ ਦਗਨ, ਜੀਵਨ ਕੁਮਾਰ (18) ਪੁੱਤਰ ਭੁੱਲਾ ਰਾਮ ਵਾਸੀ ਦਗਨ, ਕਮਲੇਸ਼ (52) ਪਤਨੀ ਲੇਖ ਰਾਜ ਵਾਸੀ ਨੰਗਲ ਭੂਰ, ਕੇਵਲ ਸਿੰਘ (61) ਪੁੱਤਰ ਚਰਨ ਸਿੰਘ ਵਾਸੀ ਦੱਤਾ, ਰਾਣੀ ਦੇਵੀ (35) ਪਤਨੀ ਦੇਸ ਰਾਜ ਵਾਸੀ ਜੱਟਾਂ ਦਾ ਤਲਵਾੜਾ (ਨੰਗਲ ਭੂਰ), ਹਾਰਦਿਕ (1) ਵਾਸੀ ਅੰਮ੍ਰਿਤਸਰ, ਅਮਨਦੀਪ ਕੌਰ (30) ਪਤਨੀ ਗੁਰਵਿੰਦਰ ਸਿੰਘ ਵਾਸੀ ਜਲੰਧਰ, ਸੁਖਵਿੰਦਰ ਸਿੰਘ (48) ਪੁੱਤਰ ਸੁੱਚਾ ਸਿੰਘ, ਦੀਪਕ (18) ਪੁੱਤਰ ਰੂਪ ਲਾਲ ਵਾਸੀ ਝੜਿੰਗ ਆਦਿ ਸ਼ਾਮਲ ਹਨ। ਖ਼ਬਰ ਲਿਖੇ ਜਾਣ ਤੱਕ 4 ਸਵਾਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News