ਦਰਦਨਾਕ ਹਾਦਸਾ: ਸੜਕ ਵਿਚਾਲੇ ਪਏ ਟੋਏ ’ਚ ਆਟੋ ਪਲਟਣ ਕਾਰਨ ਔਰਤ ਦੀ ਮੌਤ

Thursday, Jan 29, 2026 - 09:44 AM (IST)

ਦਰਦਨਾਕ ਹਾਦਸਾ: ਸੜਕ ਵਿਚਾਲੇ ਪਏ ਟੋਏ ’ਚ ਆਟੋ ਪਲਟਣ ਕਾਰਨ ਔਰਤ ਦੀ ਮੌਤ

ਲੁਧਿਆਣਾ (ਪੰਕਜ) : ਥਾਣਾ ਡਾਬਾ ਦੇ ਅਧੀਨ ਪੈਂਦੇ ਕੁਆਲਟੀ ਚੌਕ ਦੀ ਖਸਤਾ ਹਾਲਤ ਸੜਕ ਵਿਚ ਜਗ੍ਹਾ-ਜਗ੍ਹਾ ਪਏ ਟੋਏ ਵਿਚ ਫਸ ਕੇ ਆਟੋ ਦੇ ਪਲਟਣ ਕਾਰਨ ਉਸ ਵਿਚ ਸਵਾਰ ਇੱਕ ਔਰਤ ਦੀ ਹੋਈ ਮੌਤ ਦੀ ਖ਼ਬਰ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਜਾਣਕਾਰੀ ਮੁਤਾਬਕ, ਕੁਆਲਟੀ ਚੌਕ ਦੀ ਖਸਤਾ ਹਾਲ ਸੜਕ ਜਿਸ ਵਿਚ ਥਾਂ-ਥਾਂ ਟੋਏ ਪਏ ਹੋਏ ਹਨ ਅਤੇ ਆਏ ਦਿਨ ਟੋਇਆਂ ਕਾਰਨ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਇਸ ਤੋਂ ਨਾਰਾਜ਼ ਸਥਾਨਕ ਲੋਕਾਂ ਦੀ ਲਗਾਤਾਰ ਮੰਗ ਦੇ ਬਾਵਜੂਦ ਨਗਰ ਨਿਗਮ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ : 1 ਫ਼ਰਵਰੀ ਨੂੰ PM ਮੋਦੀ ਕਰਨਗੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ

ਇਸ ਦੌਰਾਨ ਬੁੱਧਵਾਰ ਨੂੰ ਘਰੋਂ ਧਾਰਮਿਕ ਸਥਾਨ ਲਈ ਨਿਕਲੀ ਪ੍ਰਵੀਨ ਕੁਮਾਰੀ (50) ਪਤਨੀ ਨਵੀਨ ਕੁਮਾਰ ਜਿਵੇਂ ਹੀ ਆਟੋ ਵਿਚ ਸਵਾਰ ਹੋਈ ਤਾਂ ਥੋੜ੍ਹੀ ਦੂਰ ਜਾਣ ਤੋਂ ਬਾਅਦ ਉਨ੍ਹਾਂ ਦਾ ਆਟੋ ਸੜਕ ਵਿਚ ਬਣੇ ਟੋਏ ਵਿਚ ਫਸਣ ਕਾਰਨ ਪਲਟ ਗਿਆ ਤੇ ਉਹ ਉਸ ਦੇ ਥੱਲੇ ਦੱਬ ਗਈ ਜਿਸ ’ਤੇ ਸਥਾਨਕ ਲੋਕਾਂ ਨੇ ਤੁਰੰਤ ਆਟੋ ਨੂੰ ਸਿੱਧਾ ਕਰਕੇ ਜਦੋਂ ਔਰਤ ਨੂੰ ਉਠਾਉਣ ਦਾ ਯਤਨ ਕੀਤਾ ਤਾਂ ਉਹ ਬੇਹੋਸ਼ ਹੋ ਗਈ ਜਿਸ ’ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਣ ’ਤੇ ਭਾਰੀ ਗਿਣਤੀ ਵਿਚ ਲੋਕ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਭੜਾਸ ਕੱਢੀ। ਉਨ੍ਹਾਂ ਦਾ ਦੋਸ਼ ਸੀ ਕਿ ਪਹਿਲਾਂ ਵੀ ਕਈ ਲੋਕ ਸੜਕਾਂ ਦੀ ਖਸਤਾ ਹਾਲਤ ਕਾਰਨ ਜ਼ਖਮੀ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਹੋਇਆ ਹੈ।


author

Sandeep Kumar

Content Editor

Related News