ਟਰੈਕਟਰ-ਟਰਾਲੀ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ
Wednesday, Jan 28, 2026 - 10:37 AM (IST)
ਗੋਨਿਆਣਾ (ਗੋਰਾ ਲਾਲ) : ਇੱਥੇ ਪਿੰਡ ਜੰਡਾਂਵਾਲਾ ਕੋਲ ਇਕ ਟਰੈਕਟਰ-ਟਰਾਲੀ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਗਈ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਬਠਿੰਡਾ ਦੀ ਹੈਲਪਲਾਈਨ ਟੀਮ ਨੂੰ ਲੈ ਕੇ ਸੰਦੀਪ ਗਿੱਲ ਜਿਉਂ ਹੀ ਘਟਨਾ ਸਥਾਨ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਕ ਟਰੈਕਟਰ-ਟਰਾਲੀ ਖੇਤਾਂ ’ਚ ਪਲਟੀ ਹੋਈ ਸੀ। ਟਰੈਕਟਰ ਚਾਲਕ ਦੀ ਘਟਨਾ ਸਥਾਨ ’ਤੇ ਮੌਤ ਹੋ ਚੁੱਕੀ ਸੀ।
ਥਾਣਾ ਨੇਹੀਆਂਵਾਲਾ ਦੀ ਪੁਲਸ ਨੇ ਘਟਨਾ ਸਥਾਨ ’ਤੇ ਜਾ ਕੇ ਮੌਕੇ ਦੀ ਸਥਿਤੀ ਲਿਆ ਅਤੇ ਦੇਖਿਆ ਕਿ ਟਰੈਕਟਰ ਚਾਲਕ ਦੀ ਮੌਤ ਹੋ ਚੁੱਕੀ ਹੈ। ਪੁਲਸ ਨੇ ਮ੍ਰਿਤਕ ਦੀ ਪਛਾਣ ਜੀਵਨ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਜੰਡਾਵਾਲਾ ਵਜੋਂ ਕੀਤੀ ਹੈ, ਜੋ ਟਰੈਕਟਰ-ਟਰਾਲੀ ਰਾਹੀਂ ਆਪਣੇ ਨਾਲ ਘਰ ਨੂੰ ਜਾ ਰਿਹਾ ਸੀ ਕਿ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਪੁਲਸ ਦੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਟਰੈਕਟਰ ਚਾਲਕ ਦੀ ਲਾਸ਼ ਹਸਪਤਾਲ ਨੂੰ ਮੋਰਚਰੀ ’ਚ ਸਿਵਲ ਹਸਪਤਾਲ ਬਠਿੰਡਾ ਵਿਖੇ ਜਮ੍ਹਾਂ ਕਰਵਾ ਦਿੱਤੀ।
