ਕੁਰਸੀ ਪਿੱਛੇ ਹੱਥੋਪਾਈ ਹੋਏ 'ਆਪ' ਵਿਧਾਇਕ ਤੇ ਕੌਂਸਲ ਪ੍ਰਧਾਨ, ਲਾਏ ਗੰਭੀਰ ਇਲਜ਼ਾਮ
Monday, Jan 26, 2026 - 03:23 PM (IST)
ਬਠਿੰਡਾ/ਮੌੜ ਮੰਡੀ (ਵੈੱਬ ਡੈਸਕ)- ਗਣਤੰਤਰਤ ਦਿਵਸ ਮੌਕੇ ਹਲਕਾ ਮੌੜ ਦੇ ਡਿਵੀਜ਼ਨ ਪੱਧਰੀ ਰੱਖੇ ਗਏ ਪ੍ਰੋਗਰਾਮ ਮੌਕੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਵਿਚਕਾਰ ਝੜਪ ਹੋ ਗਈ। ਜਾਣਕਾਰੀ ਮੁਤਾਬਕ ਝੰਡੇ ਦੀ ਰਸਮ ਨਿਭਾਉਣ ਮਗਰੋਂ ਨਗਰ ਕੌਂਸਲ ਪ੍ਰਧਾਨ ਦੀ ਸੀਟ 'ਤੇ ਕੋਈ ਹੋਰ ਵਿਅਕਤੀ ਬੈਠ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਕਾਂਸਟੇਬਲ 'ਤੇ ਡਿੱਗੀ ਗਾਜ! ਹੋ ਗਿਆ ਵੱਡਾ ਐਕਸ਼ਨ, ਕਾਰਨਾਮਾ ਜਾਣ ਰਹਿ ਜਾਓਗੇ ਦੰਗ

ਪ੍ਰਧਾਨ ਨੇ ਜਦ ਉਸ ਵਿਅਕਤੀ ਨੂੰ ਸੀਟ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਨਗਰ ਕੌਂਸਲ ਪ੍ਰਧਾਨ ਦੀ ਝੜਪ ਹੋ ਗਈ। ਇਸ ਦੌਰਾਨ ਪ੍ਰਧਾਨ ਅਤੇ ਪੁੱਤਰ ਨੂੰ ਵਿਧਾਇਕ ਵੱਲੋਂ ਧੱਕੇ ਮਾਰੇ ਗਏ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ 'ਤੇ ਮੌਜੂਦ ਡੀ. ਐੱਸ. ਪੀ. ਮੌੜ ਕੁਲਦੀਪ ਸਿੰਘ ਬਰਾੜ ਨੇ ਸਾਰੀ ਸਥਿਤੀ ਨੂੰ ਸੰਭਾਲਿਆ ਅਤੇ ਮਾਹੌਲ ਨੂੰ ਵਿਗੜਨ ਤੋਂ ਰੋਕਿਆ। ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੇ ਵਿਧਾਇਕ 'ਤੇ ਜਾਣ ਬੁਝ ਕੇ ਉਸ ਦੀ ਬੇਇੱਜ਼ਤੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ।

ਇਹ ਵੀ ਪੜ੍ਹੋ: ਕਾਨੂੰਨ ਵਿਵਸਥਾ ਦੀ ਵਿਗੜੀ ਸਥਿਤੀ ਦੀ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਦੇਣ CM ਮਾਨ : ਸੁਖਬੀਰ ਬਾਦਲ
ਇਹ ਵੀ ਪੜ੍ਹੋ: ਸਮਰਾਲਾ ਮਗਰੋਂ ਹੁਣ ਜ਼ੀਰਕਪੁਰ ’ਚ ਵੱਡਾ ਹਾਦਸਾ! ਪਤੰਗਬਾਜ਼ੀ ਨੇ ਉਜਾੜ 'ਤੇ ਦੋ ਪਰਿਵਾਰ
