ਬਲਟਾਨਾ ''ਚ ਔਰਤ ਦੀ ਮੌਤ, ਪਤੀ ਤੇ ਚਚੇਰੀ ਭੈਣ ''ਤੇ ਹੱਤਿਆ ਦਾ ਦੋਸ਼

Tuesday, Jun 20, 2017 - 04:14 AM (IST)

ਚੰਡੀਗੜ੍ਹ,  (ਗੁਰਪ੍ਰੀਤ)¸  ਜ਼ੀਰਕਪੁਰ ਦੇ ਬਲਟਾਨਾ 'ਚ ਪ੍ਰੇਮ ਵਿਹਾਰ ਕਾਲੋਨੀ 'ਚ ਇਕ ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਂਚ 'ਚ ਮੌਤ ਦਾ ਕਾਰਨ ਨਾਜਾਇਜ਼ ਸੰਬੰਧ ਦੱਸੇ ਜਾ ਰਹੇ ਹਨ। ਸ਼ੱਕ ਦੀ ਸੂਈ ਪਤੀ ਤੇ ਮ੍ਰਿਤਕ ਦੀ ਚਚੇਰੀ ਭੈਣ 'ਤੇ ਅਟਕੀ ਹੋਈ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ ਨੂੰ ਹਿਰਾਸਤ 'ਚ ਲੈ ਕੇ ਲਾਸ਼ ਕਬਜ਼ੇ 'ਚ ਲੈ ਲਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ 32 ਸਾਲਾ ਸੁਨੀਤਾ ਦੇਵੀ ਦੇ ਰੂਪ 'ਚ ਹੋਈ ਹੈ। ਉਸ ਦਾ ਵਿਆਹ 12 ਸਾਲ ਪਹਿਲਾਂ ਬਲਟਾਨਾ ਨਿਵਾਸੀ ਰਾਕੇਸ਼ ਕੁਮਾਰ ਦੇ ਨਾਲ ਹੋਇਆ ਸੀ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਹੋਈ। ਇਸ ਨੂੰ ਲੈ ਕੇ ਪਤੀ-ਪਤਨੀ ਦੇ ਵਿਚਕਾਰ ਤਣਾਅ ਚੱਲ ਰਿਹਾ ਸੀ। ਸੁਨੀਤਾ 4-5 ਸਾਲਾਂ ਤੋਂ ਆਪਣੇ ਪਿਤਾ ਕੋਲ ਚੰਡੀਗੜ੍ਹ ਵਿਚ ਰਹਿ ਰਹੀ ਸੀ ਜੋ ਕਿ ਸੈਕਟਰ 33 'ਚ ਤੰਦੂਰ ਦਾ ਕੰਮ ਕਰਦੇ ਹਨ। ਬੀਤੇ ਸ਼ੁੱਕਰਵਾਰ ਨੂੰ ਰਾਕੇਸ਼ ਸੁਨੀਤਾ ਨੂੰ ਮਨਾ ਕੇ ਵਾਪਸ ਆਪਣੇ ਘਰ ਲੈ ਗਿਆ ਸੀ, ਜਿਥੇ ਦੋਵਾਂ ਵਿਚਕਾਰ ਸੁਨੀਤਾ ਦੀ ਚਚੇਰੀ ਭੈਣ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਨੀਤਾ ਦੇ ਪਿਤਾ ਸੂਰਜ ਗੁਪਤਾ ਨੇ ਦੱਸਿਆ ਕਿ ਰਾਕੇਸ਼ ਦੇ ਉਸ ਦੀ ਭਰਾ ਦੀ ਬੇਟੀ ਨਾਲ ਸੰਬੰਧ ਸਨ ਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸ ਲਈ ਰਾਕੇਸ਼ ਸੁਨੀਤਾ 'ਤੇ ਦਬਾਅ ਬਣਾ ਰਿਹਾ ਸੀ ਪਰ ਉਹ ਨਹੀਂ ਮੰਨ ਰਹੀ ਸੀ। ਪਿਤਾ ਦਾ ਦੋਸ਼ ਹੈ ਕਿ ਰਾਕੇਸ਼ ਤੇ ਸੁਨੀਤਾ ਦੀ ਚਚੇਰੀ ਭੈਣ ਨੇ ਹੀ ਸੁਨੀਤਾ ਨੂੰ ਰਸਤੇ ਤੋਂ ਹਟਾਉਣ ਲਈ ਉਸ ਦੀ ਹੱਤਿਆ ਕੀਤੀ ਹੈ। ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮ੍ਰਿਤਕਾ ਦੇ ਪਤੀ ਰਾਕੇਸ਼ ਨੂੰ ਹਿਰਾਸਤ 'ਚ ਲੈ ਲਿਆ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
5 ਵਜੇ ਦਿੱਤੀ ਮਰਨ ਦੀ ਸੂਚਨਾ
ਜ਼ੀਰਕਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਸੁਨੀਤਾ ਦੇ ਪਿਤਾ ਨੂੰ ਸ਼ਾਮ ਕਰੀਬ 5 ਵਜੇ ਖੁਦ ਰਾਕੇਸ਼ ਨੇ ਫੋਨ ਕਰ ਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਬੇਟੀ ਦੀ ਅਚਾਨਕ ਤਬੀਅਤ ਖਰਾਬ ਹੋਣ ਨਾਲ ਮੌਤ ਹੋ ਗਈ। ਸੂਚਨਾ ਮਿਲਦੇ ਹੀ ਸੁਨੀਤਾ ਦੇ ਪਰਿਵਾਰ ਵਾਲੇ ਘਰ ਪਹੁੰਚੇ ਅਤੇ ਉਸ ਦੀ ਗਰਦਨ 'ਤੇ ਨਿਸ਼ਾਨ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜਾਂ ਸਬੂਤ ਮਿਲਦੇ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।


Related News