ਡੇਰਾ ਮੁਖੀ ਦਾ ਸ਼ਰਮਨਾਕ ਕਾਰਾ! ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫ਼ਰਿਆਦ ਲੈ ਕੇ ਗਈ ਭੈਣ ਦੀ ਰੋਲ਼ੀ ਪੱਤ
Saturday, Sep 21, 2024 - 12:20 PM (IST)

ਮੋਗਾ (ਕਸ਼ਿਸ਼ ਸਿੰਗੱਲਾ): ਲੁਧਿਆਣਾ ਦੇ ਜਗਰਾਓਂ ਸਥਿਤ ਡੇਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਖ਼ਿਲਾਫ਼ ਮੋਗਾ ਦੀ ਪੁਲਸ ਨੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਇਸ ਬਾਬੇ ਖ਼ਿਲਾਫ਼ ਕੁਝ ਦਿਨ ਪਹਿਲਾਂ ਇਕ ਹੋਰ ਲੜਕੀ ਵੱਲੋਂ ਵੀ ਜਬਰ-ਜ਼ਿਨਾਹ ਦੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਮੋਗਾ ਪੁਲਸ ਨੇ ਵੀ ਪੀੜਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪਿਓ ਨੇ ਕਰਵਾ ਲਿਆ ਦੂਜਾ ਵਿਆਹ, ਅੱਗਿਓਂ ਪਰਿਵਾਰ ਦੇ ਕਦਮ ਨੇ ਪਿੰਡ ਵਾਲਿਆਂ ਤੇ ਪੁਲਸੀਆਂ ਨੂੰ ਪਾਈਆਂ ਭਾਜੜਾਂ
ਜਾਣਕਾਰੀ ਮੁਤਾਬਕ 6 ਮਈ ਨੂੰ ਡੇਰਾ ਚਰਨ ਘਾਟ ਦੇ ਮੁਖੀ ਬਲਵਿੰਦਰ ਸਿੰਘ ਨੇ ਮੋਗਾ ਦੇ ਇਕ ਨਿੱਜੀ ਹੋਟਲ ਵਿਚ 25 ਸਾਲਾ ਲੜਕੀ ਨੂੰ ਲਿਆ ਕੇ ਬਲਾਤਕਾਰ ਕੀਤਾ ਸੀ। ਲੜਕੀ ਦਾ ਪਰਿਵਾਰ ਡੇਰੇ ਜਾਂਦਾ ਸੀ, ਜਿਸ ਕਾਰਨ ਲੜਕੀ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫਰਿਆਦ ਲੈ ਕੇ ਡੇਰੇ 'ਚ ਗਈ ਸੀ। ਲੜਕੀ ਨੂੰ ਸਪੈਸ਼ਲ ਅਰਦਾਸ ਕਰਵਾਉਣ ਦੀ ਗੱਲ ਕਹਿ ਕੇ ਸਾਢੇ ਚਾਰ ਮਹੀਨੇ ਪਹਿਲਾਂ ਮੋਗਾ ਦੇ ਇਕ ਨਿਜੀ ਹੋਟਲ ਵਿਚ ਡੇਰੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਹ ਲੜਕੀ ਨੂੰ ਡੇਰੇ ਵਿਚ ਬੁਲਾਕੇ ਹਫ਼ਤੇ ਵਿਚ ਦੋ ਵਾਰ ਜਬਰ-ਜ਼ਿਨਾਹ ਕਰਦਾ ਸੀ। ਲੜਕੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਡੇਰੇ ਦੇ ਮੁਖ ਸੇਵਾਦਾਰ ਬਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦੀ ਕੰਪਨੀ ਹੱਲ ਕਰਨ ਜਾ ਰਹੀ ਵੱਡੀ ਸਮੱਸਿਆ, CM ਮਾਨ ਨੇ ਕਰ 'ਤਾ ਵੱਡਾ ਐਲਾਨ
ਮੁੱਖ ਸੇਵਾਦਾਰ ਬਲਵਿੰਦਰ ਸਿੰਘ 2 ਸਤੰਬਰ ਨੂੰ ਜਗਰਾਓਂ ਥਾਣੇ ਵਿਚ ਇਕ ਮਹਿਲਾ ਵੱਲੋਂ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਗੋਇੰਦਵਾਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਬੀਤੇ ਦਿਨੀਂ ਮੋਗਾ ਮਹਿਣਾ ਪੁਲਸ ਨੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗੋਇੰਦਵਾਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਮੋਗਾ ਦੀ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - 15 ਲੱਖ ਕਰਜ਼ਾ ਚੁੱਕ ਕੇ ਵਿਦੇਸ਼ ਗਏ ਮੁੰਡੇ ਦੀ ਮੌਤ, 12 ਲੱਖ ਖਰਚ ਕੇ ਮਸਾਂ ਮੰਗਵਾਈ ਲਾਸ਼
ਇਸ ਮਾਮਲੇ ਸੰਬਧੀ ਥਾਣਾ ਮਹਿਣਾ ਦੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਬੁੱਧਵਾਰ ਨੂੰ ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋਸ਼ੀ ਬਲਵਿੰਦਰ ਸਿੰਘ ਦੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਧਮਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਰਵਾਰ ਨੂੰ ਦੋਸ਼ੀ ਬਲਵਿੰਦਰ ਸਿੰਘ ਨੂੰ ਹਿਰਾਸਤ 'ਚ ਲੈਣ ਲਈ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ 'ਤੇ ਸ਼ੁੱਕਰਵਾਰ ਨੂੰ ਦੋਸ਼ੀ ਬਲਵਿੰਦਰ ਸਿੰਘ ਨੂੰ ਗੋਇੰਦਵਾਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ 'ਤੇ ਮੋਗਾ ਦੀ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8