ਪਿੰਡ ਦੀ ਸੱਥ 'ਚੋਂ ਜਬਰੀ ਚੁੱਕੀਆਂ ਦਲਿਤ ਕੁੜੀਆਂ, ਕੀਤਾ ਜਬਰ-ਜ਼ਨਾਹ
Tuesday, Jan 29, 2019 - 12:50 PM (IST)
ਬੁਢਲਾਡਾ(ਬਾਂਸਲ)— ਇਥੋਂ ਦੇ ਇਕ ਨੇੜਲੇ ਪਿੰਡ ਦੀ ਸੱਥ 'ਚੋਂ ਦਲਿਤ ਪਰਿਵਾਰ ਨਾਲ ਸਬੰਧਤ 2 ਕੁੜੀਆਂ ਨੂੰ ਕਾਰ 'ਚ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਸਦਰ ਗੁਰਮੀਤ ਸਿੰਘ ਨੇ ਦੱਸਿਆ ਕਿ 25 ਜਨਵਰੀ ਨੂੰ ਦੁਪਹਿਰ ਦੇ 2 ਵਜੇ ਉਪਰੋਕਤ ਕੁੜੀਆਂ ਨੂੰ ਪਿੰਡ ਦੀ ਸੱਥ 'ਚੋਂ ਕਾਰ 'ਚ ਦੋ ਨੌਜਵਾਨ ਅਗਵਾ ਕਰ ਕੇ ਲੈ ਗਏ ਸਨ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰ ਕੇ ਛੱਡ ਦਿੱਤਾ ਗਿਆ।
ਸਹਾਇਕ ਥਾਣੇਦਾਰ ਬਲਜੀਤ ਕੌਰ ਤੇ ਸਬ-ਇੰਸਪੈਕਟਰ ਗੁਰਦਰਸ਼ਨ ਸਿੰਘ ਮਾਨ ਨੇ ਘਟਨਾ ਦੀ ਪੈਰਵੀ ਕਰਦਿਆਂ ਕੁੜੀਆਂ ਦੇ ਬਿਆਨਾਂ 'ਤੇ ਪਿੰਡ ਭੁਟਾਲ ਦੇ ਦੋ ਨੌਜਵਾਨ ਜੱਗੂ ਅਤੇ ਜੱਗੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਕੁੜੀਆਂ ਦੀ ਸਰਕਾਰੀ ਹਸਪਤਾਲ 'ਚ ਡਾਕਟਰੀ ਜਾਂਚ ਕਰਵਾਈ। ਦੋਵੇਂ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸੇ ਜਾ ਰਹੇ ਹਨ। ਡੀ. ਐੱਸ. ਪੀ. ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
