ਅਜਨਾਲਾ ਵਿਖੇ BSF ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਗ੍ਰਿਫ਼ਤਾਰ

Saturday, Nov 27, 2021 - 11:59 AM (IST)

ਅਜਨਾਲਾ ਵਿਖੇ BSF ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਗ੍ਰਿਫ਼ਤਾਰ

ਅਜਨਾਲਾ (ਗੁਰਜੰਟ)- ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਇਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਚੌਂਕੀ ਸ਼ਾਹਪੁਰ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਨੌਜਵਾਨ ਇਮਰਾਨ ਅਹਿਮਦ (17) ਪੁੱਤਰ ਸੁਲਤਾਨ ਅਹਿਮਦ ਵਾਸੀ ਕੰਮੋਕੀ ਨਾਰੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਫੜੇ ਗਏ ਪਾਕਿਸਤਾਨੀ ਨੌਜਵਾਨ ਕੋਲੋਂ ਪਾਕਿਸਤਾਨੀ ਕਰੰਸੀ ਤੋਂ ਇਲਾਵਾ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 


author

shivani attri

Content Editor

Related News