BSF ਗੋਲੀਕਾਂਡ ’ਚ ਕੋਰਟ ਆਫ਼ ਇਨਕੁਆਇਰੀ ਸ਼ੁਰੂ, ਸਤੱਪਾ SK ਦੇ ਟਰੰਕ ’ਚੋਂ ਮਿਲੀਆਂ ਡਿਪ੍ਰੈਸ਼ਨ ਦੀਆਂ ਗੋਲੀਆਂ

03/08/2022 10:21:23 AM

ਅੰਮ੍ਰਿਤਸਰ (ਨੀਰਜ)- ਬੀਤੇ ਦਿਨੀਂ ਬੀ. ਐੱਸ. ਐੱਫ. ਖਾਸਾ ਹੈੱਡਕੁਆਰਟਰ ਵਿਚ ਕਾਂਸਟੇਬਲ ਸਤੱਪਾ ਐੱਸ. ਕੇ. ਵਲੋਂ ਆਪਣੇ ਹੀ ਚਾਰ ਸਾਥੀਆਂਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਫਿਰ ਖੁ਼ਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਵਿਚ ਕੋਰਟ ਆਫ ਇਨਕੁਆਇਰੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਦਿੱਲੀ ਹੈੱਡਕੁਆਰਟਰ ਵਲੋਂ ਕੋਰਟ ਆਫ ਇਨਕੁਆਇਰੀ ਕਰਨ ਲਈ ਉੱਚ ਅਧਿਕਾਰੀਆਂ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਇਕ ਹਫ਼ਤੇ ਅੰਦਰ ਆਪਣੀ ਰਿਪੋਰਟ ਮਹਾਨਿਦੇਸ਼ਕ ਬੀ. ਐੱਸ. ਐੱਫ. ਨੂੰ ਦੇਵੇਗੀ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਦੂਜੇ ਪਾਸੇ ਪੁਲਸ ਵਲੋਂ ਹੁਣ ਤੱਕ ਕੀਤੀ ਗਈ ਜਾਂਚ ਵਿਚ ਮ੍ਰਿਤਕ ਕਾਂਸਟੇਬਲ ਸੱਤਪਾ ਦੇ ਟਰੰਕ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਡਿਪ੍ਰੈਸ਼ਨ ਦੀਆਂ ਗੋਲੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਸੁਸਾਇਡ ਨੋਟ ਜਾਂ ਹੋਰ ਕੋਈ ਅਜਿਹਾ ਸੁਰਾਗ ਨਹੀਂ ਮਿਲਿਆ ਹੈ, ਜਿਸ ਨਾਲ ਪਤਾ ਲਗਾਇਆ ਜਾ ਸਕੇ ਕਿ ਸਤੱਪਾ ਨੇ ਆਪਣੇ ਸਾਥੀਆਂ ’ਤੇ ਗੋਲੀਆਂ ਕਿਉਂ ਚਲਾਈਆਂ। ਸਤੱਪਾ ਦਾ ਮੋਬਾਇਲ ਫੋਨ ਵੀ ਬੰਦ ਹੀ ਪਿਆ ਮਿਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਨਿਹਾਲ ਸਿੰਘ ਦੀ ਸਿਹਤ ਸਥਿਰ, ਹੋਰ ਜਵਾਨਾਂ ਦੀਆਂ ਲਾਸ਼ਾਂ ਘਰਾਂ ਨੂੰ ਰਵਾਨਾ : 
ਕਾਂਸਟੇਬਲ ਸਤੱਪਾ ਦੀ ਗੋਲੀ ਦਾ ਸ਼ਿਕਾਰ ਹੋਏ ਇਕ ਹੋਰ ਹੌਲਦਾਰ ਨਿਹਾਲ ਸਿੰਘ (ਯੂ. ਪੀ.) ਦਾ ਸੋਮਵਾਰ ਨੂੰ ਆਪ੍ਰੇਸ਼ਨ ਕੀਤਾ ਗਿਆ ਅਤੇ ਉਸ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਹਾਲਾਂਕਿ ਨਿਹਾਲ ਸਿੰਘ ਅਜੇ ਤੱਕ ਖ਼ਤਰੇ ਤੋਂ ਬਾਹਰ ਨਹੀਂ ਆਇਆ ਹੈ। ਇਸ ਗੋਲੀਕਾਂਡ ਵਿਚ ਮਾਰੇ ਗਏ ਬਾਕੀ ਜਵਾਨਾਂ ਦੇ ਲਾਸ਼ਾਂ ਨੂੰ ਵੀ ਬੀ. ਐੱਸ. ਐੱਫ. ਵਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ

ਅਸਿਸਟੈਂਟ ਕਮਾਂਡੈਂਟ ਸਤੀਸ਼ ਮਿਸ਼ਰਾ ’ਤੇ ਚਲਾਈਆਂ ਸਨ ਦੋ ਗੋਲੀਆਂ : 
ਕਾਂਸਟੇਬਲ ਸਤੱਪਾ ਨੇ ਪਹਿਲੀ ਗੋਲੀ ਚਲਾਉਣ ਤੋਂ ਬਾਅਦ ਦੂਜੇ ਪਾਸਿਓਂ ਆ ਰਹੇ ਅਸਿਸਟੈਂਟ ਕਮਾਂਡੈਂਟ ਸਤੀਸ਼ ਮਿਸ਼ਰਾ ’ਤੇ ਦੋ ਗੋਲੀਆਂ ਚਲਾਈਆਂ ਸੀ ਪਰ ਇਹ ਗੋਲੀਆਂ ਠੀਕ ਨਿਸ਼ਾਨੇ ’ਤੇ ਨਹੀਂ ਲੱਗੀਅਾਂ। ਸਤੱਪਾ ਨੇ ਕਾਫ਼ੀ ਨੇੜਿਓਂ ਮਿਸ਼ਰਾ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਸੀ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ


rajwinder kaur

Content Editor

Related News