BSF ਦੀਆਂ ਗੁਪਤ ਸੂਚਨਾਵਾਂ ਪਾਕਿ ਨੂੰ ਭੇਜਣ ਵਾਲਾ ਰੇਲਵੇ ਕਰਮਚਾਰੀ ਹਿਰਾਸਤ ''ਚ
Monday, Jul 22, 2019 - 02:23 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਨੇ ਰੇਲਵੇ 'ਚ ਕੰਮ ਕਰਦੇ ਹੋਏ ਇਕ ਕਰਮਚਾਰੀ ਨੂੰ ਬੀ. ਐੱਸ. ਐੱਫ ਦੀਆਂ ਗੁਪਤ ਸੂਚਨਾਵਾਂ ਪਾਕਿਸਤਾਨ ਨੂੰ ਭੇਜਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ। ਜਾਣਕਾਰੀ ਅਨੁਸਾਰ ਅਟਾਰੀ ਰੇਲਵੇ ਸਟੇਸ਼ਨ 'ਤੇ ਤੈਨਾਤ ਰਾਮਕੇਸ਼ਵਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੀ. ਐੱਸ. ਐੱਫ ਦੀਆਂ ਗੁਪਤ ਬੈਠਕਾਂ ਦੀਆਂ ਜਾਣਕਾਰੀਆਂ ਪਾਕਿਸਤਾਨ ਨੂੰ ਦਿੰਦਾ ਸੀ। ਫਿਲਹਾਲ ਪੁਲਸ ਨੇ ਕਰਮਚਾਰੀ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।