ਪਟਵਾਰੀ ਨੇ ਇੰਤਕਾਲ ਕਰਨ ਦੇ ਮੰਗੇ 7 ਲੱਖ ਰੁਪਏ! ਭੜਕੇ ਲੋਕਾਂ ਨੇ ਤਹਿਸੀਲਦਾਰ ''ਤੇ ਵੀ ਲਾਏ ਇਲਾਜ਼ਮ

Tuesday, Aug 27, 2024 - 05:22 PM (IST)

ਪਟਵਾਰੀ ਨੇ ਇੰਤਕਾਲ ਕਰਨ ਦੇ ਮੰਗੇ 7 ਲੱਖ ਰੁਪਏ! ਭੜਕੇ ਲੋਕਾਂ ਨੇ ਤਹਿਸੀਲਦਾਰ ''ਤੇ ਵੀ ਲਾਏ ਇਲਾਜ਼ਮ

ਸਮਰਾਲਾ (ਵਿਪਨ): ਸਮਰਾਲਾ ਤਹਿਸੀਲ 'ਚ ਵੱਡਾ ਹੰਗਾਮਾ ਹੋਇਆ ਜਿਸ ਵਿਚ ਸਮਰਾਲਾ ਤਹਿਸੀਲ ਵਿਚ ਲੱਗੇ ਪਟਵਾਰੀ ਵੱਲੋਂ ਪਿੰਡ ਮਾਣਕੀ ਦੀ ਜ਼ਮੀਨ ਦਾ ਇੰਤਕਾਲ ਚੜਾਉਣ ਦੇ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਿਆ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਦੇ ਮਿਲੀਭੁਗਤ ਹੋਣ ਦੇ ਇਲਜ਼ਾਮ ਲੱਗੇ। ਇਸ ਸਬੰਧ ਵਿਚ ਪੀੜਤ ਪਰਿਵਾਰ ਅਤੇ ਉਨ੍ਹਾਂ ਸਾਥੀਆਂ ਵੱਲੋਂ ਸਮਰਾਲਾ ਤਹਿਸੀਲ ਦੇ ਵਿਚ ਤਹਿਸੀਲ ਦੇ ਗੇਟ ਤੋਂ ਸ਼ੁਰੂ ਹੋ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਤਕ ਜੰਮ ਕੇ  ਨਾਅਰੇਬਾਜ਼ੀ ਕੀਤੀ ਗਈ। ਇਸ ਵਿਚ ਪਿੰਡ ਮਾਣਕੀ ਦੇ ਪੀੜਤ ਪਰਿਵਾਰ ਨੇ ਪਟਵਾਰੀ ਚਮਨ ਲਾਲ, ਨਾਇਬ ਤਹਿਸੀਲਦਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਨਾਅਰੇਬਾਜ਼ੀ ਤੋਂ ਬਾਅਦ ਸੈਂਕੜੇ ਲੋਕ ਸਮਰਾਲਾ ਤਹਿਸੀਲ ਵਿਚ ਇਕੱਠੇ ਹੋ ਗਏ।

ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਪੀੜਤ ਜਸਬੀਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀ ਜ਼ਮੀਨ ਦਾ ਇੰਤਕਾਲ ਲਈ ਕਰੀਬ 9 ਮਹੀਨਿਆਂ ਤੋਂ ਸਮਰਾਲਾ ਤਹਿਸੀਲ ਦੇ ਵਿਚ ਚੱਕਰ ਲਗਾ ਰਿਹਾ ਹੈ। ਹੁਣ ਤੱਕ 20 ਹਜ਼ਾਰ ਰੁਪਏ ਰਿਸ਼ਵਤ ਪਟਵਾਰੀ ਨੂੰ ਪੀੜਤ ਪਰਿਵਾਰ ਵੱਲੋਂ ਦੇ ਚੁੱਕੇ ਹਨ ਅਤੇ ਹੁਣ ਪਟਵਾਰੀ 7 ਲੱਖ ਰੁਪਏ ਰਿਸ਼ਵਤ ਜਮੀਨ ਦਾ ਇੰਤਕਾਲ ਚੜਾਉਣ ਲਈ ਮੰਗ ਰਿਹਾ ਹੈ ਅਤੇ ਇਸ ਮਾਮਲੇ ਵਿਚ ਸਮਰਾਲਾ ਨਾਇਬ ਤਹਿਸੀਲਦਾਰ ਦੀ ਮਿਲੀਭੁਗਤ ਦੇ ਵੀ ਇਲਜ਼ਾਮ ਪੀੜਿਤ ਪਰਿਵਾਰ ਵਲੋਂ ਲਗਾਏ ਗਏ। ਇਸ ਸਬੰਧ ਵਿਚ ਸਮਰਾਲਾ ਨਾਇਬ ਤਹਿਸੀਲਦਾਰ ਨਾਲ ਪੀੜਤ ਪਰਿਵਾਰ ਅਤੇ ਉਨ੍ਹਾਂ ਸਾਥੀ ਮਿਲੇ ਤਾਂ ਸਮਰਾਲਾ ਤਹਿਸੀਲਦਾਰ ਵੱਲੋਂ ਇਹ ਮਾਮਲਾ ਐੱਸ.ਡੀ.ਐੱਮ. ਸਮਰਾਲਾ ਕੋਲ ਭੇਜਣ ਬਾਰੇ ਕਿਹਾ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ! ਟਰੂਡੋ ਸਰਕਾਰ ਨੇ ਕਰ 'ਤਾ ਇਹ ਐਲਾਨ

ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦੀ ਸਾਲ 2022 ਦੇ ਵਿਚ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਇਸ ਜਮੀਨ ਦੇ ਪੰਜ ਹਿੱਸੇਦਾਰ ਅਸੀਂ ਆਪਣੇ ਨਾਂ ਜਮੀਨ ਕਰਵਾਉਣਾ ਚਾਹੁੰਦੇ ਹਾਂ। ਪਟਵਾਰੀ ਅਤੇ ਸਮਰਾਲਾ ਤਹਿਸੀਲਦਾਰ ਇਸ ਬਾਰੇ ਜਾਣਦੇ ਹਨ ਅਤੇ ਸਾਡੀ ਜ਼ਮੀਨ ਦੇ ਇੰਤਕਾਲ ਲਈ 7 ਕਿਲ੍ਹੇ ਜ਼ਮੀਨ ਦਾ ਕੁੱਲ 7 ਲੱਖ  ਰਿਸ਼ਵਤ ਮੰਗਦੇ ਹਨ। ਪਟਵਾਰੀ ਰਿਸ਼ਵਤ ਸ਼ਰੇਆਮ ਮੰਗ ਰਿਹਾ ਹੈ ਅਤੇ ਹੁਣ ਤੱਕ ਅਸੀਂ 20 ਹਜਾਰ ਰੁਪਏ ਰਿਸ਼ਵਤ ਅਸੀਂ ਪਟਵਾਰੀ ਨੂੰ ਦੇ ਚੁੱਕੇ ਹਾਂ।

ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਜ਼ਮੀਨ ਦਾ ਇਹ ਮਾਮਲਾ ਜਿਸ ਦੇ ਜ਼ਮੀਨ ਦਾ ਇੰਤਕਾਲ 11 ਜੁਲਾਈ 2024 ਨੂੰ ਹੋਣਾ ਸੀ ਅਤੇ ਇਸ ਸਬੰਧੀ ਪਟਵਾਰੀ ਸੱਤ ਕਿਲਿਆਂ ਦੇ ਇੰਤਕਾਲ ਦਾ ਕੁੱਲ 7 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ। ਇਸ ਵਿਚ ਸਮਰਾਲਾ ਤਹਸੀਲਦਾਰ ਦੀ ਵੀ ਮਿਲੀਭੁਗਤ ਹੈ। ਜਦੋਂ ਪਟਵਾਰੀ ਨੇ  ਬਿਨਾਂ ਰਿਸ਼ਵਤ ਲਏ ਇੰਤਕਾਲ ਕਰਨ ਤੋਂ ਨਾ ਕਰ ਦਿੱਤੀ ਤਾਂ ਨਾਇਬ ਤਹਿਸੀਲਦਾਰ ਨੇ ਸਾਨੂੰ ਕਿਹਾ ਕੇ ਇਸ ਮਾਮਲੇ ਨੂੰ ਐੱਸ.ਡੀ.ਐੱਮ. ਸਮਰਾਲਾ ਨੂੰ ਮੁਤਨਾਜਾ ਕਰਨ ਭੇਜ ਦਿੰਦੇ ਹਾਂ। ਜੋ ਕਿ ਗਲਤ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਜੇ ਪਹਿਲਾ ਮੈਂ ਪਟਵਾਰੀ ਨੂੰ 20 ਹਜਾਰ ਰਿਸ਼ਵਤ ਵੀ ਦੇ ਚੁੱਕੇ ਹਾਂ ਅਤੇ ਅਜੇ ਵੀ ਉਹ 7 ਲੱਖ ਰੁਪਏ ਹੋਰ ਰਿਸ਼ਵਤ ਮੰਗ ਰਿਹਾ ਹੈ। ਜੇਕਰ ਸਾਡਾ ਕੋਈ ਹੱਲ ਨਾ ਹੋਇਆ ਅਸੀਂ ਧਰਨਾ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਜੇਕਰ ਪੀੜਿਤ ਪਰਿਵਾਰ ਨੇ ਆਤਮ ਹੱਤਿਆ ਆਰਥਿਕ ਹਾਲਤ ਦੇ ਕਾਰਨ ਕਰ ਲਈ ਤਾਂ ਇਸ ਦੇ ਜਿੰਮੇਵਾਰ ਵੀ ਪ੍ਰਸ਼ਾਸਨ ਹੋਵੇਗਾ।

ਇਸ ਸਬੰਧੀ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਮੇਰੇ ਕੋਲ ਇਹ ਮਾਮਲਾ ਆਇਆ ਸੀ ਅਤੇ ਕਾਗਜ਼ਾਂ ਵਿਚ ਲਿਖਿਆ ਗਿਆ ਸੀ ਕਿ ਇਸ ਜ਼ਮੀਨ ਦਾ ਕੁਰਸੀਨਾਮਾ ਨਹੀਂ ਹੋਇਆ ਹੈ। ਇਸ ਕਰਕੇ ਮੈਂ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ। ਨਾਇਬ ਤਹਿਸੀਲਦਾਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਰਿਸ਼ਵਤ ਦੇ ਸਬੰਧਤ ਮੇਰੇ ਕੋਲ ਆਵੇਗੀ ਤਾਂ ਮੈਂ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਾਂਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News