ਪਿਸਤੌਲ ਨੂੰ ਖਿਡੌਣਾ ਸਮਝ ਬੈਠਿਆ ਮੁੰਡਾ, ਅਚਾਨਕ ਚੱਲ ਗਈ ਗੋਲੀ ਤੇ ਫਿਰ...
Monday, Aug 18, 2025 - 07:26 PM (IST)

ਫਿਰੋਜ਼ਪੁਰ (ਸਨੀ ਚੋਪੜਾ) : ਫਿਰੋਜ਼ਪੁਰ ਦੀ ਪੌਸ਼ ਕਲੋਨੀ ਰੋਜ਼ ਐਵੇਨਿਊ 'ਚ ਇੱਕ 14 ਸਾਲ ਦੇ ਬੱਚੇ ਵੱਲੋਂ ਆਪਣੇ ਘਰ 'ਚ ਪਈ ਪਿਸਤੌਲ ਨਾਲ ਖੇਡਦੇ ਹੋਏ ਆਪਣੇ ਆਪ ਨੂੰ ਵੀ ਗੋਲੀ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ 14 ਸਾਲਾ ਕਰੀਵਾਮ ਮਲਹੌਤਰਾ ਨਾ ਤਾਂ ਬੱਚਾ ਸਕੂਲੋਂ ਪੜ੍ਹ ਕੇ ਘਰ ਵਾਪਸ ਆਇਆ ਤੇ ਡਰੈੱਸ ਬਦਲਣ ਲਈ ਜਦ ਉਹ ਅਲਮਾਰੀ 'ਚ ਪਏ ਕੱਪੜੇ ਲੈਣ ਗਿਆ ਤਾਂ ਉੱਥੇ ਅਲਮਾਰੀ 'ਚ ਪਿਸਤੌਲ ਪਈ ਹੋਈ ਸੀ ਜੋ ਕਿ ਉਸਨੇ ਖੇਡਣ ਵਾਸਤੇ ਫੜੀ ਤਾਂ ਪਿਸਤੌਲ ਵਿੱਚੋਂ ਫਾਇਰ ਹੋ ਗਿਆ ਜੋ ਸਿੱਧਾ ਉਸਦੇ ਸਿਰ 'ਚ ਜਾ ਲੱਗਾ, ਜਿਸ ਨਾਲ ਉਹ ਮੌਕੇ 'ਤੇ ਹੀ ਡਿੱਗ ਕੇ ਖੂਨ ਨਾਲ ਲਥਪਥ ਹੋ ਗਿਆ। ਪਰਿਵਾਰ ਵੱਲੋਂ ਉਸ ਨੂੰ ਚੱਕ ਕੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਜ਼ਿਆਦਾ ਨਾਜ਼ੁਕ ਦੇਖਦੇ ਹੋਏ ਉਸ ਨੂੰ ਅੱਗੇ ਮੁੱਢਲੇ ਇਲਾਜ ਤੋਂ ਬਾਅਦ ਡੀਐੱਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਹੈ।
ਪੁਲਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਪਰਿਵਾਰ ਦੇ ਬਿਆਨਾਂ 'ਤੇ ਅੱਗੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ, ਉੱਥੇ ਹੀ ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਹੈ। ਸਿਰ 'ਚ ਗੋਲੀ ਲੱਗਣ ਨਾਲ ਉਸਦੀ ਹਾਲਤ ਗੰਭੀਰ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e