ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

Monday, Oct 05, 2020 - 10:01 PM (IST)

ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਟਾਂਡਾ ਰੋਡ 'ਤੇ ਦਿਨ-ਦਿਹਾੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਸਕਾਰਪੀਓ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ

PunjabKesari

ਮ੍ਰਿਤਕ ਦੀ ਪਛਾਣ ਅਣਖ ਵੀਰ ਸਿੰਘ ਉਰਫ ਅਣਖੀ ਦੇ ਤੌਰ 'ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਸ਼ਾ ਛੁਡਾਊ ਕੇਂਦਰ ਚਲਾਉਂਦਾ ਹੈ ਅਤੇ ਮਾਲਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਸ਼ਾਮ ਦੇ ਕਰੀਬ ਟਾਂਡਾ ਰੋਡ ਤੋਂ ਆਪਣੀ ਸਕਾਰਪੀਓ ਗੱਡੀ 'ਚ ਨਿਕਲ ਰਿਹਾ ਸੀ ਕਿ ਅਚਾਨਕ ਇਸ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਇਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਕਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਲੁਟੇਰਿਆਂ ਵੱਲੋਂ ਬੈਂਕ 'ਚ ਵੱਡੀ ਲੁੱਟ, 5 ਲਾਕਰ ਲੈ ਕੇ ਹੋਏ ਫਰਾਰ
ਇਹ ਵੀ ਪੜ੍ਹੋ: ਰਾਹੁਲ ਦੀ ਰੈਲੀ ਤੋਂ ਬੋਲੇ ਸਿੰਗਲਾ, ਮੋਦੀ ਨੂੰ ਨਹੀਂ ਸੌਣ ਦੇਵਾਂਗੇ ਚੈਨ ਦੀ ਨੀਂਦ


author

shivani attri

Content Editor

Related News