ਸਹੁਰੇ ਘਰ ਜਾਂਦਿਆਂ ਨਹਿਰ ''ਚ ਡਿੱਗੀ ਨੌਜਵਾਨ ਦੀ ਕਾਰ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਨਿਕਲ ਸਕਿਆ ਬਾਹਰ, ਮੌਤ

Thursday, Feb 09, 2023 - 03:44 AM (IST)

ਸਹੁਰੇ ਘਰ ਜਾਂਦਿਆਂ ਨਹਿਰ ''ਚ ਡਿੱਗੀ ਨੌਜਵਾਨ ਦੀ ਕਾਰ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਨਿਕਲ ਸਕਿਆ ਬਾਹਰ, ਮੌਤ

ਡੇਹਲੋਂ (ਡਾ. ਪ੍ਰਦੀਪ)- ਥਾਣਾ ਡੇਹਲੋਂ ਦੇ ਪਿੰਡ ਬੂਲ ਵਿਖੇ ਕਾਰ ਦੇ ਨਹਿਰ ’ਚ ਡਿੱਗ ਜਾਣ ਕਾਰਨ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ (35) ਪਿੰਡ ਰੋੜੇ ਜ਼ਿਲ੍ਹਾ ਪਟਿਆਲਾ ਪਿਛਲੇ ਤਕਰੀਬਨ 10 ਸਾਲਾਂ ਤੋਂ ਅਪਣੇ ਸਹੁਰੇ ਘਰ ਪਿੰਡ ਬੂਲ ਵਿਖੇ ਰਹਿੰਦਾ ਸੀ। ਜਦੋਂ ਉਹ ਆਪਣੀ ਕਾਰ ’ਤੇ ਘਵੱਦੀ ਤੋਂ ਬੂਲ ਨੂੰ ਆ ਰਿਹਾ ਸੀ ਤਾਂ ਬਾਅਦ ਦੁਪਹਿਰ 2.30 ਵਜੇ ਦੇ ਕਰੀਬ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਪਈ।

ਇਹ ਖ਼ਬਰ ਵੀ ਪੜ੍ਹੋ - ਰਿਸ਼ਭ ਪੰਤ ਨੂੰ ਥੱਪੜ ਮਾਰਨਾ ਚਾਹੁੰਦੇ ਨੇ ਕਪਿਲ ਦੇਵ, ਪੜ੍ਹੋ ਕੀ ਹੈ ਵਜ੍ਹਾ

ਪ੍ਰਤੱਖ ਦਰਸ਼ੀਆਂ ਅਨੁਸਾਰ ਉਸਨੇ ਸ਼ੀਸ਼ੇ ਖੋਲ੍ਹ ਕੇ ਕਾਰ ’ਚੋਂ ਬਾਹਰ ਨਿੱਕਲਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਪਰ ਉਹ ਕਾਰ ’ਚੋਂ ਬਾਹਰ ਨਹੀਂ ਨਿਕਲ ਸਕਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼

ਪੁਲਸ ਵੱਲੋਂ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News