ਮਾਮੇ ਘਰ ਜਾ ਰਹੇ ਨੌਜਵਾਨ ਨੂੰ XUV ਨੇ ਮਾਰੀ ਟੱਕਰ, ਹਸਪਤਾਲ ''ਚ ਤੋੜਿਆ ਦਮ

Tuesday, Feb 07, 2023 - 04:21 AM (IST)

ਮਾਮੇ ਘਰ ਜਾ ਰਹੇ ਨੌਜਵਾਨ ਨੂੰ XUV ਨੇ ਮਾਰੀ ਟੱਕਰ, ਹਸਪਤਾਲ ''ਚ ਤੋੜਿਆ ਦਮ

ਮੋਹਾਲੀ (ਸੰਦੀਪ): ਏਅਰਪੋਰਟ ਰੋਡ ’ਤੇ ਐਤਵਾਰ ਸਵੇਰੇ ਗਲਤ ਦਿਸ਼ਾ ਤੋਂ ਆ ਰਹੀ ਐਕਸ. ਯੂ. ਵੀ. ਕਾਰ ਨੇ ਸਵਿਫ਼ਟ ਡਿਜ਼ਾਇਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਸਵਿਫਟ ਡਿਜ਼ਾਇਰ ਚਾਲਕ ਜ਼ਖ਼ਮੀ ਹੋ ਗਿਆ। ਜ਼ਖ਼ਮੀ ਚਾਲਕ ਨੂੰ ਸੋਹਾਣਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ MP ਜ਼ਿਮਨੀ ਚੋਣ ਨੂੰ ਲੈ ਕੇ ਜਾਰੀ ਹੋਏ ਨਿਰਦੇਸ਼, ਪ੍ਰਸ਼ਾਸਨ ਨੇ ਅਰੰਭੀਆਂ ਤਿਆਰੀਆਂ

ਹਾਦਸੇ ਵਿਚ ਜਾਨ ਗਵਾਉਣ ਵਾਲੇ ਸਵਿਫਟ ਡਿਜ਼ਾਇਰ ਚਾਲਕ ਦੀ ਪਛਾਣ ਅੰਬਾਲਾ ਨਿਵਾਸੀ 68 ਸਾਲਾ ਮੋਹਨ ਸਿੰਘ ਵਜੋਂ ਹੋਈ ਹੈ, ਜੋ ਕਿ ਹਾਦਸੇ ਸਮੇਂ ਕੰਡਾਲਾ ਵਿਚ ਰਹਿਣ ਵਾਲੇ ਆਪਣੇ ਮਾਮੇ ਦੇ ਬੇਟੇ ਮਲਕੀਤ ਸਿੰਘ ਨੂੰ ਮਿਲਣ ਲਈ ਉਸ ਦੇ ਘਰ ਜਾ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਸੋਹਾਣਾ ਥਾਣਾ ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲਸ ਨੇ ਐਕਸ. ਯੂ. ਵੀ. ਚਾਲਕ ਖਿਲਾਫ ਕੇਸ ਦਰਜ ਕਰਦਿਆਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਚੁੱਕਿਆ ਕੂੜਾ, ਸੂਬਾ ਸਰਕਾਰਾਂ 'ਤੇ ਵਿੰਨ੍ਹੇ ਨਿਸ਼ਾਨੇ

ਸੜਕ ਖ਼ਰਾਬ ਹੋਣ ਕਾਰਨ ਸਲਿੱਪ ਰੋਡ ’ਤੇ ਹੋਇਆ ਹਾਦਸਾ

ਜਾਂਚ ਅਧਿਕਾਰੀ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਅੰਬਾਲਾ ਨਿਵਾਸੀ ਮੋਹਨ ਸਿੰਘ ਆਪਣੀ ਸਵਿਫ਼ਟ ਡਿਜ਼ਾਇਰ ਕਾਰ ਵਿਚ ਕੰਡਾਲਾ ਵਿਚ ਰਹਿਣ ਵਾਲੇ ਮਾਮੇ ਦੇ ਬੇਟੇ ਮਲਕੀਤ ਸਿੰਘ ਨੂੰ ਮਿਲਣ ਜਾ ਰਿਹਾ ਸੀ। ਉਹ ਏਅਰਪੋਰਟ ਰੋਡ ’ਤੇ ਸੜਕ ਖ਼ਰਾਬ ਹੋਣ ਕਾਰਨ ਸਲਿੱਪ ਰੋਡ ’ਤੇ ਕਾਰ ਡਰਾਈਵ ਕਰ ਰਿਹਾ ਸੀ। ਇਸ ਸਮੇਂ ਗਲਤ ਪਾਸਿਓਂ ਤੇਜ਼ ਰਫਤਾਰ ਐਕਸ. ਯੂ. ਵੀ. ਕਾਰ ਆਈ ਅਤੇ ਉਸਨੇ ਸਵਿਫਟ ਡਿਜ਼ਾਇਰ ਵਿਚ ਟੱਕਰ ਮਾਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News