ਦੁਬਈ ਤੋਂ ਪੰਜਾਬ ਪਰਤੇ ਵਿਅਕਤੀ ਦੀ ਸੜਕ ਹਾਦਸੇ 'ਚ ਹੋਈ ਮੌਤ, ਕੁਝ ਦਿਨ ਪਹਿਲਾਂ ਹੀ ਹੋਇਆ ਸੀ ਧੀ ਦਾ ਜਨਮ
Saturday, Nov 18, 2023 - 05:21 AM (IST)
ਗੁਰਾਇਆ (ਮੁਨੀਸ਼ )- ਘਰ ਵਿਚ ਕੁੱਝ ਦਿਨ ਪਹਿਲਾਂ ਧੀ ਨੇ ਜਨਮ ਲਿਆ ਸੀ ਜਿਸ ਦੀ ਖੁਸ਼ੀਆਂ ਦੋ ਪਰਿਵਾਰਾਂ 'ਚ ਚੱਲ ਰਹੀਆਂ ਸਨ, ਕਿ ਰਾਤ ਉਹ ਖ਼ੁਸ਼ੀਆਂ ਗਮ 'ਚ ਬਦਲ ਗਈਆਂ ਜਦੋਂ ਨੇੜਲੇ ਪਿੰਡ ਮਨਸੂਰਪੁਰ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਹ ਭਾਣਾ ਰਾਤ ਤਕਰੀਬਨ 10.15 ਮਿੰਟ ਤੇ ਵਾਪਰਿਆ ਜਦੋਂ ਪਰਮਿੰਦਰ ਸਰੋਏ ਆਪਣੇ ਮੋਟਰਸਾਈਕਲ ਨੰਬਰ ਪੀ ਬੀ 08ਡੀ ਬੀ 3988 ਤੇ ਆਪਣੇ ਸਹੁਰੇ ਪਿੰਡ ਮਨਸੂਰਪੁਰ ਤੋਂ ਆਪਣੇ ਪਿੰਡ ਸਰਗੁੰਦੀ ਨੂੰ ਆ ਰਿਹਾ ਸੀ। ਮੌਕੇ 'ਤੇ ਹੀ ਨੌਜਵਾਨ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਯੋਗੀ ਸਰਕਾਰ ਦਾ ਮੁਹੰਮਦ ਸ਼ਮੀ ਨੂੰ ਵੱਡਾ ਤੋਹਫ਼ਾ, ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਕਰ ਦਿੱਤਾ ਐਲਾਨ
ਮ੍ਰਿਤਕ ਦੀ ਪਛਾਣ ਪਰਮਿੰਦਰ ਸਰੋਏ ਪੁੱਤਰ ਹਰਭਜਨ ਦਾਸ ਪਿੰਡ ਸਰਗੂੰਦੀ ਵਜੋਂ ਹੋਈ ਹੈ। ਜੋ ਪਿੰਡ ਮਨਸੂਰਪੁਰ ਤੋਂ ਲੰਬੜਦਾਰ ਸੁੱਚਾ ਸਿੰਘ ਦਾ ਜਵਾਈ ਸੀ ਤੇ ਸਰਗੁੰਦੀ ਤੋਂ ਬਸਪਾ ਦੇ ਸੀਨੀਅਰ ਆਗੂ ਰਾਮ ਸਰੂਪ ਸਰੋਏ ਦਾ ਭਤੀਜਾ ਸੀ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਰੇਸ਼ਮ ਲਾਲ ਪੁੱਤਰ ਧਰਮਪਾਲ ਵਾਸੀ ਪਿੰਡ ਗੜੀ ਅਜੀਤ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਟਰੱਕ ਨੰਬਰ ਪੀ ਬੀ 08ਸੀ ਪੀ 4531 ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੋ ਲੜਕੀਆਂ ਦਾ ਬਾਪ ਸੀ ਅਤੇ ਦੁਬਈ ਵਿਚ ਕੰਮ ਕਰਦਾ ਸੀ। ਅੱਜਕੱਲ ਉਹ ਭਾਰਤ ਆਇਆ ਹੋਇਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8