ਭਰਾ ਨੇ ਕੈਨੇਡਾ ਬੈਠੇ ਛੋਟੇ ਵੀਰ ਨੂੰ ਵੀਡੀਓ ਭੇਜ ਕੇ ਸੁਣਾਈ ਹੱਡਬੀਤੀ ਤੇ ਫ਼ਿਰ ਚੁੱਕ ਲਿਆ ਖ਼ੌਫ਼ਨਾਕ ਕਦਮ

Monday, Aug 21, 2023 - 05:08 AM (IST)

ਲੁਧਿਆਣਾ (ਰਾਜ)- ਜੀ. ਕੇ. ਅਸਟੇਟ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਡਿੰਪਲ ਆਹੂਜਾ ਉਰਫ ਸ਼ੈਂਕੀ (32) ਹੈ ਪਰ ਮਰਨ ਤੋਂ ਪਹਿਲਾਂ ਉਸ ਨੇ ਮੋਬਾਇਲ ’ਤੇ ਇਕ ਵੀਡੀਓ ਬਣਾਈ ਤੇ ਕੈਨੇਡਾ ਬੈਠੇ ਆਪਣੇ ਛੋਟੇ ਭਰਾ ਦੇ ਵ੍ਹਟਸਐਪ ’ਤੇ ਭੇਜ ਦਿੱਤੀ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਚੰਡੀਗੜ੍ਹ ਰੋਡ ਸਥਿਤ ਜੀਵਨ ਨਗਰ ਕਾਰ ਬਾਜ਼ਾਰ ਦੇ ਮਾਲਕ ਨੂੰ ਠਹਿਰਾਇਆ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਥਾਣਾ ਟਿੱਬਾ ਦੀ ਪੁਲਸ ਨੇ ਮ੍ਰਿਤਕ ਦੀ ਮਾਂ ਕੰਚਨ ਆਹੂਜਾ ਦੀ ਸ਼ਿਕਾਇਤ ’ਤੇ ਮੁਲਜ਼ਮ ਜੀਵਨ ਕਾਰ ਬਾਜ਼ਾਰ ਦੇ ਮਾਲਕ ’ਤੇ ਪਰਚਾ ਦਰਜ ਕੀਤਾ ਹੈ। ਹਾਲਾਂਕਿ ਅਜੇ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਰਾਬੀ ਨੇ ਨਸ਼ੇ ਦੀ ਲੋਰ 'ਚ ਹੱਥੀਂ ਉਜਾੜ ਲਿਆ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਵੱਢਣ ਮਗਰੋਂ ਆਪ ਵੀ ਦੇ ਦਿੱਤੀ ਜਾਨ

ਪੁਲਸ ਸ਼ਿਕਾਇਤ ਵਿਚ ਕੰਚਨ ਆਹੂਜਾ ਨੇ ਦੱਸਿਾਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਦੋ ਬੇਟੇ ਹਨ, ਛੋਟਾ ਵਿਦੇਸ਼ ਵਿਚ ਪੜ੍ਹਣ ਗਿਆ ਹੈ ਜਦਕਿ ਵੱਡਾ ਬੇਟਾ ਡਿੰਪਲ ਉਸ ਦੇ ਨਾਲ ਰਹਿੰਦਾ ਹੈ। ਕੁਝ ਦਿਨਾਂ ਤੋਂ ਉਸ ਦਾ ਵੱਡਾ ਬੇਟਾ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਦੋ ਦਿਨ ਪਹਿਲਾਂ ਅਚਾਨਕ ਉਸ ਦੀ ਸਿਹਤ ਵਿਗੜ ਗਈ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਸ ਦੇ ਬੇਟੇ ਨੇ ਜ਼ਹਿਰੀਲੀ ਚੀਜ਼ ਨਿਗਲੀ ਹੈ।

ਇਹ ਖ਼ਬਰ ਵੀ ਪੜ੍ਹੋ - ਲੁਟੇਰਿਆਂ ਵੱਲੋਂ ਦਾਤਰ ਮਾਰ ਕੇ ਜ਼ਖ਼ਮੀ ਕੀਤੀ ਔਰਤ ਨੇ ਤੋੜਿਆ ਦਮ, ਕਤਲ ਦਾ ਮਾਮਲਾ ਦਰਜ

ਕੰਚਨ ਨੇ ਅੱਗੇ ਦੱਸਿਆ ਕਿ 19 ਅਗਸਤ ਨੂੰ ਕੈਨੇਡਾ ਵਿਚ ਰਹਿੰਦੇ ਉਸ ਦੇ ਛੋਟੇ ਬੇਟੇ ਗੋਪਾਲ ਦੀ ਕਾਲ ਆਈ ਕਿ ਉਸ ਦੇ ਵ੍ਹਟਸਐਪ ’ਤੇ ਵੱਡੇ ਭਰਾ ਨੇ ਇਕ ਵੀਡੀਓ ਭੇਜੀ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਜੀਵਨ ਕਾਰ ਬਾਜ਼ਾਰ ਵਾਲੇ ਨੇ ਉਸ ਨੂੰ ਨਸ਼ਾ ਕਰਵਾ ਕੇ ਕੁਝ ਪੈਸੇ ਦੇ ਕੇ ਉਸ ਦੀ ਕਾਰ ਵੇਚਣ ਸਬੰਧੀ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਲਏ ਹਨ ਅਤੇ ਉਸ ਦੀ ਕਾਰ ਖੋਹ ਲਈ ਹੈ। ਉਸ ਨੇ ਵੀਡੀਓ ਵਿਚ ਸਾਫ ਕਿਹਾ ਕਿ ਉਹ ਜੀਵਨ ਨਗਰ ਕਾਰ ਬਾਜ਼ਾਰ ਦੇ ਮਾਲਕ ਕਾਰਨ ਸੁਸਾਈਡ ਕਰ ਰਿਹਾ ਹੈ। ਉਸ ਦੀ ਮੌਤ ਦਾ ਜ਼ਿੰਮੇਵਾਰ ਉਕਤ ਮੁਲਜ਼ਮ ਹੈ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News