ਪਤੰਗ ਨੇ ਲਈ ਇਕਲੌਤੇ ਪੁੱਤ ਦੀ ਜਾਨ, ਲਾਸ਼ ਦੇਖ ਮਾਂ ਬੋਲੀ, ''ਉੱਠ ਜਾ ''ਨਵੀ'' ਤੇਰੇ ਸਾਹ ਚੱਲ ਰਹੇ ਨੇ''

Monday, Feb 24, 2020 - 07:07 PM (IST)

ਪਤੰਗ ਨੇ ਲਈ ਇਕਲੌਤੇ ਪੁੱਤ ਦੀ ਜਾਨ, ਲਾਸ਼ ਦੇਖ ਮਾਂ ਬੋਲੀ, ''ਉੱਠ ਜਾ ''ਨਵੀ'' ਤੇਰੇ ਸਾਹ ਚੱਲ ਰਹੇ ਨੇ''

ਜਲੰਧਰ (ਵਰੁਣ)— ਨਿਊ ਗੋਬਿੰਦ ਨਗਰ 'ਚ ਘਰ ਦੀ ਛੱਤ 'ਤੇ ਪਤੰਗ ਉਡਾਉਂਦੇ ਹੋਏ ਟ੍ਰਾਂਸਫਾਰਮਰ 'ਚ ਫਸੀ ਖੁਦ ਦੀ ਪਤੰਗ ਨੂੰ ਛੁਡਾਉਣ ਦੇ ਚੱਕਰ 'ਚ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੇ ਅੱਜ ਤੋਂ 11ਵੀਂ ਜਮਾਤ ਦੇ ਫਾਈਨਲ ਪੇਪਰ ਸ਼ੁਰੂ ਹੋਣੇ ਸਨ। ਹਾਦਸੇ ਤੋਂ ਬਾਅਦ ਪੁਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਫਿਲਹਾਲ ਇਸ ਹਾਦਸੇ ਦੀ ਪੁਲਸ 'ਚ ਕਿਸੇ ਤਰ੍ਹਾਂ ਦੀ ਕੋਈ ਸੁਚਨਾ ਨਹੀਂ ਹੈ।

ਜਾਣਕਾਰੀ ਅਨੁਸਾਰ ਇਕ ਭਾਜਪਾ ਨੇਤਾ ਦੇ ਭਾਣਜੇ ਨਵੀਸ਼ ਵਿਰਦੀ (17) ਉਰਫ ਨਵੀ ਪੁੱਤਰ ਇੰਦਰਪਾਲ ਸਿੰਘ ਵਿਰਦੀ, ਵਾਸੀ ਨਿਊੁ ਗੋਵਿੰਦ ਨਗਰ, ਸ਼ਾਮ ਦੇ ਚਾਰ ਵਜੇ ਪਤੰਗ ਉਡਾ ਰਿਹਾ ਸੀ ਕਿ ਇਸੇ ਦੌਰਾਨ ਉਸ ਦੀ ਪਤੰਗ ਘਰ ਦੇ ਬਿਲਕੁਲ ਨੇੜੇ 11 ਕੇ. ਵੀ. ਟ੍ਰਾਂਸਫਾਰਮਰ 'ਚ ਫਸ ਗਈ। ਜਿਵੇਂ ਹੀ ਨਵੀਸ਼ ਪਤੰਗ ਛੁਡਾਉਣ ਲਈ ਟ੍ਰਾਂਸਫਾਰਮਰ ਕੋਲ ਗਿਆ ਤਾਂ ਟ੍ਰਾਂਸਫਾਰਮਰ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। ਤੜਫਦੇ ਹੋਏ ਨਵੀਸ਼ ਦੀਆਂ ਚੀਕਾਂ ਸੁਣ ਕੇ ਉਸ ਦੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨਵੀਸ਼ ਦੇ ਪਿਤਾ ਬਿਜ਼ਨੈੱਸਮੈਨ ਹਨ, ਜਿਨ੍ਹਾਂ ਦਾ ਨਵੀਸ਼ ਇਕਲੌਤਾ ਲੜਕਾ ਸੀ। ਹਾਦਸੇ ਤੋਂ ਬਾਅਦ ਮੌਕੇ 'ਤੇ ਭਾਜਪਾ ਨੇਤਾਵਾਂ ਅਤੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਲਾਂਕਿ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਸ ਕੋਲ ਇਸ ਹਾਦਸੇ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ। ਪਰ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।

PunjabKesari

ਧਾਹਾਂ ਮਾਰਦੀ ਮਾਂ ਬੋਲੀ 'ਉੱਠ ਜਾ ਪੁੱਤ ਨਵੀ ਤੇਰੇ ਸਾਹ ਚੱਲ ਰਹੇ ਨੇ'
ਬੇਟੇ ਦੀ ਮੌਤ ਨਾਲ ਸਦਮੇ 'ਚ ਆਈ ਮਾਂ ਲੀਨਾ ਨਵੀਸ਼ ਦੀ ਲਾਸ਼ ਦੇਖ ਕੇ ਆਪਣੇ ਹੋਸ਼ ਗੁਆ ਬੈਠੀ। ਧਾਹਾਂ ਮਾਰਦੀ ਹੋਈ ਮਾਂ ਬੋਲੀ, ''ਮੇਰੇ ਪੁੱਤ ਨੂੰ ਕੁਝ ਨਹੀਂ ਹੋਇਆ।'' ਨਵੀ ਨੂੰ ਕਿਹਾ, ''ਪੁੱਤ ਉੱਠ ਜਾ ਤੇਰੇ ਸਾਹ ਅਜੇ ਵੀ ਚੱਲ ਰਹੇ ਹਨ, ਪੁੱਤ ਉੱਠ ਜਾ।'' ਘਰ ਦੇ ਅੰਦਰ ਜਦੋਂ ਨਵੀਸ਼ ਦੀ ਮ੍ਰਿਤਕ ਦੇਹ ਲਿਆਂਦੀ ਗਈ ਉਸ ਨੂੰ ਦੇਖਣ ਲਈ ਪੂਰਾ ਮੁਹੱਲਾ ਅਤੇ ਉਸ ਦੇ ਦੋਸਤ ਘਰ ਪਹੁੰਚੇ। ਮਾਂ ਲੀਨਾ ਕਹਿਣ ਲੱਗੀ, ''ਤੁਸੀਂ ਸਾਰੇ ਪਲੀਜ਼ ਬਾਹਰ ਚਲੇ ਜਾਓ...ਪਲੀਜ਼ ਤੁਸੀਂ ਸਾਰਿਆਂ ਨੂੰ ਬਾਹਰ ਭੇਜ ਦਿਓ। ਮੇਰੇ ਮੁੰਡੇ ਨੂੰ ਗਰਮੀ ਲੱਗਦੀ ਪਈ ਹੈ। ਮੇਰੇ ਮੁੰਡੇ ਨੂੰ ਗਰਮੀ ਲੱਗ ਰਹੀ ਹੈ।''

PunjabKesari

ਨਵੀਸ਼ ਦੇ ਮਾਮੇ ਦਾ ਮੁੰਡਾ ਕੈਵਿਨ ਘਰ ਦੀ ਪਹਿਲੀ ਮੰਜ਼ਿਲ 'ਤੇ ਬਣੇ ਉਸ ਕਮਰੇ 'ਚ ਜਿੱਥੇ ਨਵੀਸ਼ ਆਪਣੀਆਂ ਪਤੰਗਾਂ ਅਤੇ ਡੋਰ ਰੱਖਦਾ ਸੀ। ਪਤੰਗਾਂ ਨੂੰ ਦੇਖ ਕੇ ਬੋਲਿਆ ਇਨ੍ਹਾਂ ਨੇ ਮੇਰੇ ਭਰਾ ਦੀ ਜਾਨ ਲੈ ਲਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਟਰਾਂਸਫਾਰਮਰ 'ਚ ਫਸੀ ਪਤੰਗ ਨੇ ਹੀ ਨਵੀਸ਼ ਦੀ ਜਾਨ ਲਈ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਮੰਜ਼ਿਲ ਨਾਲ ਲੱਗਦਾ ਟਰਾਂਸਫਾਰਮਰ ਅਕਸਰ ਸਪਾਰਕਿੰਗ ਕਰਦਾ ਹੈ। ਮੁਹੱਲੇ ਵਾਸੀਆਂ ਨੇ ਕਈ ਵਾਰ ਪਾਵਰਕਾਮ ਨੂੰ ਟਰਾਂਸਫਾਰਮਰ ਹਟਾਉਣ ਲਈ ਕਹਿ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।


author

shivani attri

Content Editor

Related News