ਬਚਾਅ ਕਾਰਜਾਂ 'ਚ ਨੌਜਵਾਨ ਦਾ ਫਿਸਲਿਆ ਪੈਰ, ਡੁੱਬਣ ਨਾਲ ਮੌਤ (ਵੀਡੀਓ)

Monday, Aug 19, 2019 - 07:34 PM (IST)

ਜਲੰਧਰ/ਲੋਹੀਆਂ ਖਾਸ (ਮਨਜੀਤ)— ਪਿੰਡ ਚੱਕ ਮੰਡਾਲਾ ਵਿਖੇ 25 ਸਾਲਾ ਨੌਜਵਾਨ ਦੇ ਸਤਲੁਜ ਪਾਣੀ 'ਚ ਰੁੜਨ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਲੋਹੀਆਂ ਖਾਸ ਨੇੜੇ ਪਿੰਡ ਚੱਕ ਮੰਡਾਲਾ 'ਚ ਬੰਨ੍ਹ ਟੁੱਟਣ ਦੇ ਕਾਰਨ ਉਕਤ ਨੌਜਵਾਨ ਬਚਾਅ ਕਾਰਜਾਂ ਦੌਰਾਨ ਬਾਕੀ ਸਾਥੀਆਂ ਦੇ ਨਾਲ ਮਿੱਟੀ ਦੀਆਂ ਬੋਰੀਆਂ ਲਗਾ ਰਿਹਾ ਸੀ ਕਿ ਇਸੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਸਤਲੁਜ ਦਰਿਆ 'ਚ ਰੁੜ ਗਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੇ ਪੁੱਤਰ ਬੂਟਾ ਸਿੰਘ ਦੇ ਰੂਪ 'ਚ ਹੋਈ ਹੈ।

PunjabKesari

ਦੱਸ ਦੇਈਏ ਕਿ ਲੋਹੀਆਂ ਵਿਖੇ ਅੱਜ ਪਿੰਡ ਜਾਨੀਆ ਚਾਹਲ ਸਮੇਤ ਪਿੰਡ ਚੱਕ ਮੰਡਾਲਾ ਅਤੇ ਪਿੰਡ ਭਾਨੇਵਾਲ 'ਚ ਬੰਨ੍ਹ ਟੁੱਟ ਗਏ ਹਨ। ਬੰਨ੍ਹ ਟੁੱਟਣ ਕਰਕੇ ਸਾਰਾ ਪਾਣੀ ਪਿੰਡਾਂ ਵੱਲ ਆ ਗਿਆ ਹੈ। ਮੌਕੇ 'ਤੇ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਤੋਂ ਘਰ ਖਾਲੀ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।


author

shivani attri

Content Editor

Related News