ਥਾਈਲੈਂਡ ''ਚ ਮਸ਼ਹੂਰ ਫੈਸ਼ਨ ਬਰਾਂਡ ਦੇ ਮਾਲਕ ਦੀ ਭੇਤਭਰੇ ਹਾਲਾਤਾਂ ''ਚ ਮੌਤ

Saturday, Feb 21, 2026 - 05:06 PM (IST)

ਥਾਈਲੈਂਡ ''ਚ ਮਸ਼ਹੂਰ ਫੈਸ਼ਨ ਬਰਾਂਡ ਦੇ ਮਾਲਕ ਦੀ ਭੇਤਭਰੇ ਹਾਲਾਤਾਂ ''ਚ ਮੌਤ

ਐਂਟਰਟੇਨਮੈਂਟ ਡੈਸਕ - ਫੈਸ਼ਨ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਦੀ ਮਸ਼ਹੂਰ ਆਨਲਾਈਨ ਫੈਸ਼ਨ ਵੈੱਬਸਾਈਟ ASOS ਦੇ ਸੰਸਥਾਪਕ ਅਤੇ ਕਰੋੜਪਤੀ ਬ੍ਰਿਟਿਸ਼ ਕਾਰੋਬਾਰੀ ਕੁਐਂਟਿਨ ਗ੍ਰਿਫਿਥਸ ਦੀ ਥਾਈਲੈਂਡ ਵਿੱਚ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ, 58 ਸਾਲਾ ਕੁਐਂਟਿਨ ਦੀ ਮੌਤ ਪਟਾਇਆ ਸਥਿਤ ਆਲੀਸ਼ਾਨ ਬਿਲਡਿੰਗ ਦੀ 17ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਹੋਈ ਹੈ।

ਇਹ ਵੀ ਪੜ੍ਹੋ: ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ

ਪੁਲਸ ਦੀ ਜਾਂਚ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਐਂਟਿਨ ਗ੍ਰਿਫਿਥਸ ਆਪਣੀ ਸਾਬਕਾ ਥਾਈ ਪਤਨੀ ਨਾਲ ਚੱਲ ਰਹੇ ਕਈ ਕਾਨੂੰਨੀ ਵਿਵਾਦਾਂ ਕਾਰਨ ਕਾਫੀ ਪਰੇਸ਼ਾਨ ਸਨ। ਉਨ੍ਹਾਂ 'ਤੇ 5 ਲੱਖ ਪੌਂਡ (ਕਰੋੜਾਂ ਰੁਪਏ) ਦੀ ਚੋਰੀ ਅਤੇ ਜਾਅਲੀ ਦਸਤਾਵੇਜ਼ ਬਣਾਉਣ ਦੇ ਦੋਸ਼ ਲੱਗੇ ਸਨ। ਪੁਲਸ ਨੂੰ ਉਨ੍ਹਾਂ ਦੇ ਕਮਰੇ ਵਿੱਚੋਂ ਅਦਾਲਤੀ ਕੇਸਾਂ ਨਾਲ ਸਬੰਧਤ ਕਈ ਦਸਤਾਵੇਜ਼ ਮਿਲੇ ਹਨ, ਜੋ ਉਨ੍ਹਾਂ ਦੇ ਮਾਨਸਿਕ ਤਣਾਅ ਵੱਲ ਇਸ਼ਾਰਾ ਕਰਦੇ ਹਨ।

ਇਹ ਵੀ ਪੜ੍ਹੋ: ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ 'ਗੁਰ', ਭਾਵੁਕ ਕਰ ਦੇਵੇਗੀ ਖ਼ਬਰ

PunjabKesari

ਪਟਾਇਆ ਪੁਲਸ ਦੇ ਅਨੁਸਾਰ, ਜਿਸ ਸਮੇਂ ਇਹ ਘਟਨਾ ਵਾਪਰੀ, ਗ੍ਰਿਫਿਥਸ ਦੇ ਅਪਾਰਟਮੈਂਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਸੀਸੀਟੀਵੀ ਫੁਟੇਜ ਵਿੱਚ ਵੀ ਕਿਸੇ ਬਾਹਰੀ ਵਿਅਕਤੀ ਦੀ ਮੌਜੂਦਗੀ ਨਹੀਂ ਮਿਲੀ। ਅਪਾਰਟਮੈਂਟ ਵਿੱਚ ਕੋਈ ਸੰਘਰਸ਼ ਜਾਂ ਹੱਥੋਪਾਈ ਦੇ ਨਿਸ਼ਾਨ ਨਹੀਂ ਮਿਲੇ ਹਨ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਾਨੂੰਨੀ ਲੜਾਈਆਂ ਅਤੇ ਨਿੱਜੀ ਪਰੇਸ਼ਾਨੀਆਂ ਦੇ ਚੱਲਦਿਆਂ ਉਨ੍ਹਾਂ ਨੇ ਸ਼ਾਇਦ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ: 'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75 ਲੱਖ ਦੀ ਲਗਜ਼ਰੀ ਕਾਰ

ਫੈਸ਼ਨ ਜਗਤ ਦਾ ਵੱਡਾ ਸਿਤਾਰਾ

ਕੁਐਂਟਿਨ ਗ੍ਰਿਫਿਥਸ ਨੇ ਸਾਲ 2000 ਵਿੱਚ ASOS (As Seen On Screen) ਦੀ ਨੀਂਹ ਰੱਖੀ ਸੀ ਅਤੇ ਇਸ ਨੂੰ ਬ੍ਰਿਟੇਨ ਦੀ ਸਭ ਤੋਂ ਸਫਲ ਕੰਪਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਉਨ੍ਹਾਂ ਨੇ 2005 ਵਿੱਚ ਕੰਪਨੀ ਛੱਡ ਦਿੱਤੀ ਸੀ ਅਤੇ ਬਾਅਦ ਵਿੱਚ 'Achica' ਵਰਗੇ ਹੋਰ ਸਫਲ ਬ੍ਰਾਂਡਾਂ ਦੀ ਸਥਾਪਨਾ ਕੀਤੀ। ਗ੍ਰਿਫਿਥਸ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਬ੍ਰਿਟਿਸ਼ ਕਾਰੋਬਾਰੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ: ਰਣਵੀਰ ਸਿੰਘ ਨੂੰ ਧਮਕਾਉਣ ਵਾਲੇ 'ਬਾਕਸਰ' ਦੀ ਹੁਣ ਖ਼ੈਰ ਨਹੀਂ ! ਜਾਰੀ ਹੋ ਗਿਆ LOC

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News