ਕ੍ਰਿਤੀ ਸੈਨਨ ਦੀ ਆਲੋਚਨਾ ਵਾਲੀ ਪੋਸਟ ''ਲਾਈਕ'' ਕਰਕੇ ਫਸੀ ਯਾਮੀ ਗੌਤਮ ! ਹੁਣ ਦਿੱਤੀ ਸਫਾਈ

Friday, Mar 06, 2026 - 05:32 PM (IST)

ਕ੍ਰਿਤੀ ਸੈਨਨ ਦੀ ਆਲੋਚਨਾ ਵਾਲੀ ਪੋਸਟ ''ਲਾਈਕ'' ਕਰਕੇ ਫਸੀ ਯਾਮੀ ਗੌਤਮ ! ਹੁਣ ਦਿੱਤੀ ਸਫਾਈ

ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਹੈ। ਦਰਅਸਲ, ਯਾਮੀ ਵੱਲੋਂ ਅਦਾਕਾਰਾ ਕ੍ਰਿਤੀ ਸੈਨਨ ਦੀ ਆਲੋਚਨਾ ਕਰਨ ਵਾਲੀ ਇੱਕ 'ਰੀਲ' ਨੂੰ ਲਾਈਕ ਕਰਨ ਤੋਂ ਬਾਅਦ ਹੰਗਾਮਾ ਮਚ ਗਿਆ ਸੀ। ਹੁਣ ਯਾਮੀ ਨੇ ਇਸ 'ਤੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਅਜਿਹਾ ਉਨ੍ਹਾਂ ਤੋਂ ਅਨਜਾਣੇ ਵਿੱਚ ਹੋਇਆ ਹੈ।

ਇਹ ਵੀ ਪੜ੍ਹੋ: ਅਯੁੱਧਿਆ 'ਚ ਅਮਿਤਾਭ ਬੱਚਨ ਨੇ ਰਾਮ ਮੰਦਰ ਦੇ ਨੇੜੇ ਖਰੀਦਿਆ 2.67 ਏਕੜ ਦਾ ਪਲਾਟ, ਕਰੋੜਾਂ 'ਚ ਹੈ ਕੀਮਤ

ਕੀ ਸੀ ਪੂਰਾ ਮਾਮਲਾ?

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਜੀ ਸਿਨੇ ਅਵਾਰਡਸ 2026 ਵਿੱਚ ਫਿਲਮ 'ਤੇਰੇ ਇਸ਼ਕ ਮੇਂ' ਲਈ ਕ੍ਰਿਤੀ ਸੈਨਨ ਨੂੰ ਮਿਲੇ 'ਸਰਵੋਤਮ ਅਭਿਨੇਤਰੀ' ਦੇ ਐਵਾਰਡ 'ਤੇ ਸਵਾਲ ਚੁੱਕੇ ਗਏ ਸਨ। ਇਸ ਵੀਡੀਓ ਨੂੰ ਯਾਮੀ ਗੌਤਮ ਦੇ ਇੱਕ ਪੁਰਾਣੇ ਇੰਟਰਵਿਊ ਨਾਲ ਜੋੜਿਆ ਗਿਆ ਸੀ। ਜਦੋਂ ਪ੍ਰਸ਼ੰਸਕਾਂ ਨੇ ਦੇਖਿਆ ਕਿ ਯਾਮੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਇਸ ਪੋਸਟ ਨੂੰ 'ਲਾਈਕ' ਕੀਤਾ ਗਿਆ ਹੈ, ਤਾਂ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੇ ਬਾਦਸ਼ਾਹ! ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਯਾਮੀ ਨੇ 'X' 'ਤੇ ਦਿੱਤੀ ਸਫਾਈ

ਵਧਦੇ ਵਿਵਾਦ ਨੂੰ ਦੇਖਦੇ ਹੋਏ ਯਾਮੀ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਲੰਬੀ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, "ਗਲਤੀ ਨਾਲ ਹੋਇਆ ਕਲਿੱਕ": "ਮੈਨੂੰ ਪਤਾ ਲੱਗਾ ਹੈ ਕਿ ਮੈਂ ਕਥਿਤ ਤੌਰ 'ਤੇ ਇਕ ਅਜਿਹੀ ਰੀਲ ਲਾਈਕ ਕੀਤੀ ਹੈ ਜੋ ਦੂਜੀ ਅਦਾਕਾਰਾ ਲਈ ਅਪਮਾਨਜਨਕ ਸੀ। ਸਾਨੂੰ ਰੋਜ਼ਾਨਾ ਕਈ ਪੋਸਟਾਂ ਵਿੱਚ ਟੈਗ ਕੀਤਾ ਜਾਂਦਾ ਹੈ, ਇਹ ਵੀ ਉਸੇ ਤਰ੍ਹਾਂ ਹੀ ਸੀ। ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ, ਸ਼ਾਇਦ ਗਲਤੀ ਨਾਲ ਕਲਿੱਕ ਹੋ ਗਿਆ ਹੋਵੇਗਾ।" ਯਾਮੀ ਨੇ ਸਖ਼ਤ ਲਹਿਜੇ ਵਿੱਚ ਕਿਹਾ, "ਮੈਂ ਆਪਣੇ ਜੀਵਨ ਵਿੱਚ ਕਦੇ ਵੀ ਸਸਤੇ ਪ੍ਰਚਾਰ (PR) ਹੱਥਕੰਡਿਆਂ ਦਾ ਸਹਾਰਾ ਨਹੀਂ ਲਿਆ। ਮੈਂ ਹਮੇਸ਼ਾ ਆਪਣੇ ਕੰਮ 'ਤੇ ਧਿਆਨ ਦਿੱਤਾ ਹੈ।"

ਇਹ ਵੀ ਪੜ੍ਹੋ: IPL ਤੋਂ ਪਹਿਲਾਂ ਹੀ ਪ੍ਰੀਤੀ ਜ਼ਿੰਟਾ ਨੇ ਕਮਾਏ ਕਰੋੜਾਂ ਰੁਪਏ ! 'ਪੰਜਾਬ ਕਿੰਗਜ਼' ਦੀ ਮਾਲਕਣ ਦੀ ਹੋਈ 'ਬੱਲੇ-ਬੱਲੇ'

ਐਵਾਰਡ ਸ਼ੋਅਜ਼ 'ਤੇ ਚੁੱਕੇ ਸਵਾਲ

ਯਾਮੀ ਨੇ ਇਹ ਵੀ ਸਾਫ਼ ਕੀਤਾ ਕਿ ਉਨ੍ਹਾਂ ਦੀ ਕੋਈ PR ਟੀਮ ਨਹੀਂ ਹੈ ਅਤੇ ਉਹ ਬਹੁਤ ਪਹਿਲਾਂ ਹੀ ਮਨੋਰੰਜਨ ਜਗਤ ਦੇ ਐਵਾਰਡ ਸਮਾਰੋਹਾਂ ਬਾਰੇ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੀ ਹੈ। ਯਾਮੀ ਨੇ ਮੀਡੀਆ ਪੋਰਟਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਨਾ ਦੇਣ।

ਇਹ ਵੀ ਪੜ੍ਹੋ: Are You Excited ? ਇਸ ਦਿਨ ਰਿਲੀਜ਼ ਹੋਵੇਗਾ 'ਧੁਰੰਦਰ 2' ਦਾ ਟ੍ਰੇਲਰ, ਨੋਟ ਕਰ ਲਓ ਤਰੀਕ ਤੇ ਸਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News