4 ਦਿਨ ਪਹਿਲਾਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਬੇਰਹਿਮੀ ਨਾਲ ਕਤਲ ਕਰ ਗੱਡੀ ਸਮੇਤ ਸੁੱਟਿਆ ਨਹਿਰ ’ਚ

Sunday, Sep 17, 2023 - 07:09 PM (IST)

4 ਦਿਨ ਪਹਿਲਾਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਬੇਰਹਿਮੀ ਨਾਲ ਕਤਲ ਕਰ ਗੱਡੀ ਸਮੇਤ ਸੁੱਟਿਆ ਨਹਿਰ ’ਚ

ਪਟਿਆਲਾ (ਕੰਵਲਜੀਤ) : ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਰਾਜਪੁਰਾ ਦਾ ਰਹਿਣ ਵਾਲਾ ਸਤਵੀਰ ਸਿੰਘ ਨਾਮਕ ਨੌਜਵਾਨ ਆਪਣੀ ਟੈਕਸੀ ਗੱਡੀ ਸਮੇਤ ਲਾਪਤਾ ਹੋ ਗਿਆ ਸੀ ਜਿਸਦੀ ਕਤਲ ਕੀਤੀ ਲਾਸ਼ ਨੂੰ ਅੱਜ ਗੋਤਾਖੋਰਾਂ ਵੱਲੋਂ ਹਲਕਾ ਰਾਜਪੁਰਾ ਨਜ਼ਦੀਕ ਖਾਨਪੁਰ ਇਲਾਕੇ ਦੀ ਭਾਖੜਾ ਨਹਿਰ ’ਚੋਂ ਗੱਡੀ ਸਮੇਤ ਬਰਾਮਦ ਕਰ ਲਿਆ ਗਿਆ ਹੈ। ਮ੍ਰਿਤਕ ਸਤਵੀਰ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤ ਪਹਿਲਾਂ ਮੋਹਾਲੀ ਏਅਰਪੋਰਟ ’ਤੇ ਟੈਕਸੀ ਚਲਾਉਂਦਾ ਸੀ ਪਰ ਹੁਣ ਉਸਨੇ ਆਪਣੀ ਗੱਡੀ ਪਾ ਲਈ ਸੀ ਸਭ ਕੁੱਝ ਵਧੀਆ ਚੱਲ ਰਿਹਾ ਸੀ ਪਰ ਪਿਛਲੇ 4 ਤੋਂ 5 ਦਿਨਾਂ ਤੋਂ ਮੇਰਾ ਪੁੱਤ ਅਚਾਨਕ ਲਾਪਤਾ ਹੋ ਗਿਆ, ਜਿਸਦੀ ਲਾਸ਼ ਅੱਜ ਮਿਲੀ ਹੈ। 

ਇਹ ਵੀ ਪੜ੍ਹੋ : 22 ਸਤੰਬਰ ਪੰਜਾਬ ਦੇ ਇਸ ਇਲਾਕੇ ਵਿਚ ਛੁੱਟੀ ਦਾ ਐਲਾਨ

ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਬਰਾਮਦ ਕਰ ਲਈ ਗਈ ਹੈ।ਗੱਡੀ ਵਿਚੋਂ ਹਥਿਆਰ ਵੀ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਲੱਗ ਰਿਹਾ ਹੈ ਕਿ ਸਤਵੀਰ ਸਿੰਘ ਦਾ ਕਤਲ ਹੋਇਆ ਹੈ, ਜਿਸ ਦੀ ਪੁਲਸ ਵਲੋਂ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਸਰੀਰ ਦੇ ਕਈ ਡੂੰਘੇ ਜ਼ਖਮਾਂ ਦੇ ਨਿਸ਼ਾਨ ਮਿਲੇ ਹਨ। ਪੁਲਸ ਨੇ ਲਾਸ਼, ਗੱਡੀ ਅਤੇ ਹਥਿਆਰ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਬੇਨਕਾਬ ਹੋਇਆ ਹਾਈ ਪ੍ਰੋਫਾਈਲ ਚਕਲਾ, ਮਾਡਰਨ ਕੁੜੀਆਂ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਉਨ੍ਹਾਂ ਕਿਹਾ ਕਿ ਮੇਰੇ ਪੁੱਤ ਦਾ ਕਤਲ ਹੋਇਆ ਹੈ ਇਸਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੋਰਚਰਚੀ ਵਿਚ ਰੱਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਸੜਕ ਵਿਚਕਾਰ ਬੇਰਹਿਮੀ ਨਾਲ ਕਤਲ ਕੀਤਾ ਮੁੰਡਾ, ਵੱਢ ਸੁੱਟੇ ਹੱਥ ਪੈਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News