ਚਿੱਟੀ ਦਾੜ੍ਹੀ ਵਾਲੇ ''ਬਾਡੀ ਬਿਲਡਰ'' ਨੇ ਨੌਜਵਾਨਾਂ ਨੂੰ ਦਿੱਤੀ ਮਾਤ

02/20/2020 7:13:31 PM

ਲੁਧਿਆਣਾ (ਨਰਿੰਦਰ) : ਜਿਸ ਉਮਰ 'ਚ ਜਾ ਕੇ ਅਕਸਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਬੁਢਾਪਾ ਸ਼ੁਰੂ ਹੋ ਜਾਂਦਾ ਹੈ, ਉਸ ਉਮਰ 'ਚ ਬਾਡੀ ਬਿਲਡਿੰਗ ਅਤੇ ਪਾਵਰ ਲਿਫਟਿੰਗ ਕਰਕੇ ਲੁਧਿਆਣਾ ਦਾ ਅਵਤਾਰ ਸਿੰਘ ਲਲਤੋਂ ਨਾ ਸਿਰਫ ਨੌਜਵਾਨਾਂ ਨੂੰ ਮਾਤ ਪਾ ਰਿਹਾ ਹੈ, ਸਗੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਜਿੱਤ ਹਾਸਲ ਕਰਕੇ ਮੈਡਲ ਵੀ ਆਪਣੇ ਨਾਂ ਕਰ ਰਿਹਾ ਹੈ। 53 ਸਾਲਾ ਅਵਤਾਰ ਸਿੰਘ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਅਤੇ ਸਿਹਤ ਬਣਾਉਣ ਦਾ ਸ਼ੌਕ ਸੀ ਅਤੇ ਇਸੇ ਸ਼ੌਕ ਨੂੰ ਉਸਨੇ ਆਪਣੇ ਕਿੱਤੇ ਵਜੋਂ ਵਿਕਸਿਤ ਕੀਤਾ ਅਤੇ 16 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਹੁਣ ਉਸ ਨੂੰ ਕਾਮਯਾਬੀ ਹਾਸਲ ਹੋਈ ਹੈ।

PunjabKesari
ਅਵਤਾਰ ਸਿੰਘ ਲਲਤੋਂ ਹਾਲ ਹੀ 'ਚ ਦਿੱਲੀ 'ਚ ਹੋਏ ਪਾਵਰ ਲਿਫਟਿੰਗ ਮੁਕਾਬਲਿਆਂ 'ਚ ਚਾਂਦੀ ਦਾ ਤਗ਼ਮਾ ਜਿੱਤ ਕੇ ਪਰਤਿਆ ਹੈ, ਇੰਨਾ ਹੀ ਨਹੀਂ ਲਗਾਤਾਰ ਦੋ ਗੋਲਡ ਮੈਡਲ ਇਕ ਤੋਂ ਬਾਅਦ ਇਕ ਜਿੱਤ ਕੇ ਉਹ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਚੁੱਕਾ ਹੈ। ਇਸ ਤੋਂ ਇਲਾਵਾ ਅਵਤਾਰ ਸਿੰਘ ਏੇਸ਼ੀਆ ਕੱਪ 'ਚ ਵੀ ਕਾਂਸੇ ਦਾ ਤਗ਼ਮਾ ਜਿੱਤ ਚੁੱਕਾ ਹੈ।
ਅਵਤਾਰ ਸਿੰਘ ਲਲਤੋਂ ਦੇ ਮੈਡਲਾਂ ਅਤੇ ਉਪਲੱਬਧੀਆਂ ਦੀ ਕਹਾਣੀ ਲੰਮੀ ਹੈ। ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਅਵਤਾਰ ਸਿੰਘ ਲਲਤੋਂ ਨੇ ਦੱਸਿਆ ਕਿ ਆਪਣੇ ਇਸ ਸ਼ੌਕ ਲਈ ਉਹ ਆਪਣਾ ਘਰ ਤੱਕ ਵੇਚ ਚੁੱਕਾ ਹੈ। ਉਸ ਨੇ ਕਿਹਾ ਕਿ ਉਹ ਦਿਨ 'ਚ 2 ਘੰਟੇ ਬਾਡੀ ਬਿਲਡਿੰਗ ਦੀ ਪ੍ਰੈਕਟਿਸ ਕਰਦਾ ਹੈ। ਇਸ ਤੋਂ ਇਲਾਵਾ ਉਹ ਲਗਾਤਾਰ ਆਪਣੀ ਡਾਈਟ ਦਾ ਵੀ ਵਿਸ਼ੇਸ਼ ਧਿਆਨ ਰੱਖਦਾ ਹੈ। ਅਵਤਾਰ ਸਿੰਘ ਲਲਤੋਂ ਨੇ ਦੱਸਿਆ ਕਿ ਉਹ ਚਾਹੁੰਦਾ ਹੈ ਕਿ 80 ਸਾਲ ਦੀ ਉਮਰ 'ਚ ਵੀ ਉਹ ਬਾਡੀ ਬਿਲਡਿੰਗ ਕਰੇ। ਉਸ ਨੇ ਕਿ ਉਹ ਨੌਜਵਾਨਾਂ ਨੂੰ ਕੋਈ ਸੁਨੇਹਾ ਤਾਂ ਨਹੀਂ ਦੇਣਾ ਚਾਹੁੰਦਾ ਪਰ ਜਦੋਂ ਹੁਣ ਚਿੱਟੀਆਂ ਦਾੜ੍ਹੀਆਂ ਅਤੇ ਮੁੱਛਾਂ ਵਾਲੇ 50-50 ਸਾਲ ਦੇ ਜਵਾਨ ਉੱਠਣਗੇ ਤਾਂ ਨੌਜਵਾਨਾਂ ਨੂੰ ਖ਼ੁਦ ਹੀ ਸ਼ਰਮ ਆਵੇਗੀ ਅਤੇ ਉਹ ਆਪਣੇ ਸਰੀਰ ਵੱਲ ਧਿਆਨ ਦੇਣ ਲੱਗਣਗੇ।


Babita

Content Editor

Related News