ਨਵੇਂ ਬੀ.ਡੀ.ਪੀ.ਓ. ਨੇ ਅਹੁਦਾ ਸੰਭਾਲਿਆ

Thursday, Mar 08, 2018 - 10:34 AM (IST)

ਨਵੇਂ ਬੀ.ਡੀ.ਪੀ.ਓ. ਨੇ ਅਹੁਦਾ ਸੰਭਾਲਿਆ

ਭਵਾਨੀਗੜ (ਵਿਕਾਸ) — ਬਲਾਕ ਵਿਕਾਸ ਪੰਚਾਇਤ ਦਫਤਰ ਭਵਾਨੀਗੜ੍ਹ ਵਿਖੇ ਪ੍ਰਵੇਸ਼ ਗੋਇਲ ਨੇ ਬਤੋਰ ਨਵੇਂ ਬੀ.ਡੀ.ਪੀ.ਓ. ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ । ਇਸ ਮੌਕੇ ਪਹਿਲੇ ਬਲਾਕ ਪੰਚਾਇਤ ਅਫਸਰ ਅਮਿਤ ਬੱਤਰਾ ਵੀ ਉਚੇਚੇ ਤੌਰ 'ਤੇ ਮੌਜੂਦ ਸਨ। ਬੀ.ਡੀ.ਪੀ.ਓ. ਦਫਤਰ ਦੇ ਸਮੂਹ ਸਟਾਫ ਨੇ ਪ੍ਰਵੇਸ਼ ਗੋਇਲ ਨੂੰ ਜੀ ਆਇਆ ਕਿਹਾ । ਇਸ ਮੌਕੇ ਹਾਰਦਿਕ ਕਾਲਜ ਆਫ ਐਜੁਕੇਸ਼ਨ ਭਵਾਨੀਗੜ ਦੇ ਚੇਅਰਮੈਨ ਅਰਵਿੰਦਰ ਮਿੱਤਲ, ਰਾਜਿੰਦਰ ਮਿੱਤਲ, ਮੋਹਿਤ ਮਿੱਤਲ, ਡਾਇਰੈਕਟਰ ਅਜੈ ਗੋਇਲ ਅਤੇ ਰਾਜੇਸ਼ ਕੁਮਾਰ ਨੇ ਬੀ.ਡੀ.ਪੀ.ਓ. ਗੋਇਲ ਦਾ ਹਾਰ ਪਾ ਕੇ ਗੁਲਦਸਤਾ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਸ ਮੌਕੇ ਬਲਾਕ ਦੇ ਪਿੰਡਾਂ ਦੇ ਪੰਚ, ਸਰਪੰਚ ਅਤੇ ਪੰਚਾਇਤ ਸਕੱਤਰ ਆਦਿ ਲੋਕ ਹਾਜ਼ਰ ਸਨ।


Related News