ਸ਼ਰਧਾਲੂਆਂ ਨੂੰ Special ਟਰੇਨਾਂ ਰਾਹੀਂ ਅਯੁੱਧਿਆ ਦੀ ਯਾਤਰਾ ਕਰਵਾਏਗੀ ਭਾਜਪਾ

Thursday, Feb 01, 2024 - 01:04 PM (IST)

ਸ਼ਰਧਾਲੂਆਂ ਨੂੰ Special ਟਰੇਨਾਂ ਰਾਹੀਂ ਅਯੁੱਧਿਆ ਦੀ ਯਾਤਰਾ ਕਰਵਾਏਗੀ ਭਾਜਪਾ

ਚੰਡੀਗੜ੍ਹ : ਪੰਜਾਬ ਭਾਜਪਾ ਦੇ ਆਗੂਆਂ ਵਲੋਂ ਆਉਣ ਵਾਲੇ ਮਹੀਨਿਆਂ ਦੌਰਾਨ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੇ ਦਰਸ਼ਨਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜਾਣਕਾਰੀ ਮੁਤਾਬਕ ਕੇਂਦਰੀ ਰੇਲ ਮੰਤਰਾਲੇ ਵਲੋਂ ਵਿਸ਼ੇਸ਼ ਟਰੇਨਾਂ ਰਿਆਇਤੀ ਦਰਾਂ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਚਾਹਵਾਨ ਵਿਅਕਤੀ ਸਲਿੱਪਰ ਕਲਾਸ ਲਈ ਪ੍ਰਤੀ ਸੀਟ 1300-1500 ਰੁਪਏ ਖ਼ਰਚ ਕੇ ਰਾਮ ਮੰਦਰ ਦੇ ਦਰਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ : ਪਿੰਡ ਦੇ ਹੀ ਮੁੰਡਿਆਂ ਨੇ ਅੱਲ੍ਹੜ ਕੁੜੀ ਦੀ ਲੁੱਟੀ ਇੱਜ਼ਤ, ਮਗਰੋਂ ਘਰ ਨੇੜੇ ਸੁੱਟਿਆ

ਭਾਜਪਾ ਨੇ 25 ਫਰਵਰੀ ਤੱਕ ਪਹਿਲੇ ਪੜਾਅ ਲਈ ਪ੍ਰਤੀ ਲੋਕ ਸਭਾ ਸੀਟ 6000 ਲੋਕ ਭੇਜਣ ਦਾ ਟੀਚਾ ਰੱਖਿਆ ਹੈ। ਪਹਿਲੀ ਰੇਲਗੱਡੀ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ 9 ਫਰਵਰੀ ਨੂੰ ਪਠਾਨਕੋਟ ਛਾਉਣੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਇਹ ਵੀ ਪੜ੍ਹੋ : MP ਸਿਮਰਨਜੀਤ ਸਿੰਘ ਮਾਨ ਨੂੰ ਘਰ 'ਚ ਕੀਤਾ ਗਿਆ ਨਜ਼ਰਬੰਦ, ਹਰ ਪਾਸੇ ਪੁਲਸ ਹੀ ਪੁਲਸ (ਵੀਡੀਓ)

ਦੂਜੀ ਰੇਲਗੱਡੀ 11 ਫਰਵਰੀ ਨੂੰ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ ਪੈਂਦੇ ਨੰਗਲ ਡੈਮ ਤੋਂ ਚੱਲੇਗੀ। ਇਸ ਦੇ ਲਈ ਪਾਰਟੀ ਪਹਿਲਾਂ ਹੀ 10 ਮੈਂਬਰੀ ਵਫ਼ਦ ਨੂੰ ਅਯੁੱਧਿਆ ਭੇਜ ਚੁੱਕੀ ਹੈ। ਇਸ ਦੇ ਲਈ ਬਣੀ ਵਿਸ਼ੇਸ਼ ਕਮੇਟੀ ਦੇ ਇਕ ਮੈਂਬਰ ਨੇ ਕਿਹਾ ਕਿ ਸਾਨੂੰ ਰਜਿਸਟ੍ਰੇਸ਼ਨ ਲਈ ਲੋਕਾਂ ਦਾ ਸ਼ਾਨਦਾਰ ਹੁੰਗਾਮਾ ਮਿਲ ਰਿਹਾ ਹੈ। ਪਾਰਟੀ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਦੇਸ਼ ਭਰ ਤੋਂ 476 ਥਾਵਾਂ ਤੋਂ ਰੇਲਗੱਡੀਆਂ ਅਯੁੱਧਿਆ ਪੁੱਜਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News