ਭਾਜਪਾ ਪ੍ਰਧਾਨ ਸੁਨੀਲ ਜਾਖੜ ‘ਜਗ ਬਾਣੀ’ ਨਾਲ ਇੰਟਰਵਿਊ ’ਚ ਅਹਿਮ ਮੁੱਦਿਆਂ ’ਤੇ ਖੁੱਲ੍ਹ ਕੇ ਬੋਲੇ (ਵੀਡੀਓ)

Tuesday, Jul 18, 2023 - 03:31 AM (IST)

ਭਾਜਪਾ ਪ੍ਰਧਾਨ ਸੁਨੀਲ ਜਾਖੜ ‘ਜਗ ਬਾਣੀ’ ਨਾਲ ਇੰਟਰਵਿਊ ’ਚ ਅਹਿਮ ਮੁੱਦਿਆਂ ’ਤੇ ਖੁੱਲ੍ਹ ਕੇ ਬੋਲੇ (ਵੀਡੀਓ)

ਜਲੰਧਰ : ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨਾਲ ਪੰਜਾਬ ਦੀ ਸਿਆਸਤ ਤੇ ਤਮਾਮ ਮੁੱਦਿਆਂ ’ਤੇ ਗੱਲਬਾਤ ਕੀਤੀ। ਸੁਨੀਲ ਜਾਖੜ ਲਈ ਭਾਜਪਾ ਦੀ ਪ੍ਰਧਾਨਗੀ ਇਕ ਚੁਣੌਤੀ ਵਾਲੀ ਸਥਿਤੀ ਹੈ, ਜਦੋਂ ਭਾਜਪਾ ਦੀ ਪਿੰਡਾਂ ’ਚ ਹਾਲਤ ਬਹੁਤ ਪਤਲੀ ਹੈ, ਸਬੰਧੀ ਪੁੱਛੇ ਸਵਾਲ ਬਾਰੇ ਬੋਲਦਿਆਂ ਜਾਖੜ ਨੇ ਕਿਹਾ ਕਿ ਬਿਲਕੁਲ ਇਹ ਚੁਣੌਤੀ ਹੈ। ਅਸੀਂ ਲੋਕਾਂ ਕੋਲ ਜਾਵਾਂਗੇ ਤੇ ਉਨ੍ਹਾਂ ਦੇ ਭਰਮ-ਭੁਲੇਖੇ ਦੂਰ ਕਰਾਂਗੇ ਕਿ ਅਸੀਂ ਇਹ ਕੰਮ ਕੀਤੇ ਹਨ ਤੇ ਅੱਗੇ ਵੀ ਕਰਾਂਗੇ ਤਾਂ ਹੀ ਲੋਕਾਂ ’ਚ ਵਿਚਰਾਂਗੇ।

ਇਹ ਖ਼ਬਰ ਵੀ ਪੜ੍ਹੋ : ਰਾਜਪਾਲ ਪੁਰੋਹਿਤ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਜਵਾਬ ’ਤੇ ਐਡਵੋਕੇਟ ਧਾਮੀ ਨੇ ਦਿੱਤੀ ਇਹ ਪ੍ਰਤੀਕਿਰਿਆ

ਉਨ੍ਹਾਂ ਕਿਹਾ ਕਿ ਮੈਨੂੰ ਇਹ ਵਹਿਮ ਨਹੀਂ ਹੈ ਕਿ ਮੇਰੇ ਮੂੰਹ ਨੂੰ ਕੋਈ ਵੋਟਾਂ ਪਾ ਦੇਵੇਗਾ, ਸੁਨੀਲ ਤਾਂ ਉਹੀ ਹੈ। ਲੋਕਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ ਤੇ ਲੋਕ ਉਸ ਨੂੰ ਸਵੀਕਾਰ ਕਰ ਲੈਣਗੇ ਤਾਂ ਇਥੇ ਕਾਮਯਾਬੀ ਮਿਲ ਜਾਵੇਗੀ। ਜ਼ਿੰਦਗੀ ਇਕ ਚੈਲੰਜ ਹੈ ਕਿਉਂਕਿ ਕੋਈ ਵੀ ਕੰਮ ਸੌਖਾ ਨਹੀਂ ਹੈ। 23 ਤੋਂ 117 ਤੱਕ ਜਾਣਾ ਹੈ, ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਲੋਕਾਂ ਦੇ ਦਿਲ ਜਿੱਤਾਂਗੇ, ਸੀਟਾਂ ਤਾਂ ਆਉਂਦੀਆਂ ਰਹਿਣਗੀਆਂ, ਜੇ ਦਿਲ ਜਿੱਤ ਲਵਾਂਗੇ ਤਾਂ ਸੀਟਾਂ ਵੀ ਆ ਜਾਣਗੀਆਂ। ਸਾਬਕਾ ਪ੍ਰਧਾਨ ਦੀ ਗ਼ੈਰ-ਹਾਜ਼ਰੀ ਤੇ ਖ਼ਾਸ ਤੌਰ ’ਤੇ ਅਰੁਣ ਨਾਰੰਗ ਦੇ ਅਸਤੀਫ਼ੇ ਸਬੰਧੀ ਪੁੱਛੇ ਸਵਾਲ ’ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ਤੁਸੀਂ ਅਰੁਣ ਨਾਰੰਗ ਜੀ ਦਾ ਨਾਂ ਲੈ ਰਹੇ ਹੋ, ਸੁਭਾਵਿਕ ਹੈ, ਜੇ ਮੈਂ ਵੀ ਨਾਰੰਗ ਦੀ ਥਾਂ ਹੁੰਦਾ ਤਾਂ ਮੇਰੀ ਵੀ ਉਹੀ ਪ੍ਰਤੀਕਿਰਿਆ ਹੁੰਦੀ। ਜਦੋਂ ਵੀ ਚੇਂਜ ਹੁੰਦੀ ਹੈ, ਚੇਂਜ ਇਜ਼ ਆਲਵੇਜ਼ ਰਜਿਸਟਡ। ਉਨ੍ਹਾਂ ਦੀ ਮੇਰੇ ਨਾਲ ਨਹੀਂ, ਕਿਸੇ ਹੋਰ ਮੁੱਦੇ ’ਤੇ ਕੋਈ ਗੱਲ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇ. ਪੀ. ਨੱਢਾ ਨੇ ਸੁਨੀਲ ’ਤੇ ਭਰੋਸਾ ਨਹੀਂ ਜਤਾਇਆ, ਸਗੋਂ ਆਪਣੇ ਵਰਕਰਾਂ ’ਤੇ ਜਤਾਇਆ ਹੈ ਕਿ ਸਾਡਾ ਵਰਕਰ ਪੰਜਾਬ ਅਤੇ ਪਾਰਟੀ ਦੀ ਬਿਹਤਰੀ ਲਈ ਅੱਗੇ ਚੱਲ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਜਾਣੋ ਪੂਰਾ ਮਾਮਲਾ

ਅਕਾਲੀ ਦਲ ਨਾਲ ਗੱਠਜੋੜ ਸਬੰਧੀ ਪੁੱਛੇ ਸਵਾਲ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਪੰਜਾਬ ਦੇ ਹਰ ਕੋਨੇ ’ਚ ਭਾਜਪਾ ਦਾ ਝੰਡਾ ਹੋਣਾ ਚਾਹੀਦਾ ਹੈ। ਸਾਨੂੰ ਛੋਟੇ ਭਰਾ ਵੱਡੇ ਭਰਾ ਵਾਲੀ ਮਾਨਸਿਕਤਾ ਛੱਡਣੀ ਚਾਹੀਦੀ ਹੈ। ਸਾਡੇ ਪਰਿਵਾਰਾਂ ਵਿਚ ਪਹਿਲਾਂ ਕਿਹਾ ਜਾਂਦਾ ਹੈ ਕਿ ਜਦੋਂ ਤਕ ਵੱਡਾ ਭਰਾ ਬੈਠਾ ਹੈ, ਉਹ ਜ਼ਿੰਮੇਵਾਰੀ ਸੰਭਾਲ ਲਵੇਗਾ ਪਰ ਹੁਣ ਸਾਡੇ ’ਤੇ ਜ਼ਿੰਮੇਵਾਰੀ ਆਈ ਹੈ, ਅਸੀਂ ਉਸ ਨੂੰ ਕਿਵੇਂ ਸੰਭਾਲਣਾ ਹੈ, ਇਹ ਦੇਖਣਾ ਹੈ। ਪਹਿਲਾਂ ਬਾਦਲ ਸਾਬ੍ਹ ਸਨ ਤਾਂ ਉਹ ਦਿੱਲੀ ਜਾ ਕੇ ਕਹਿੰਦੇ ਸਨ ਕਿ ਪਿੰਡਾਂ ਦੀਆਂ ਸਮੱਸਿਆਵਾਂ ਮੇਰੇ ’ਤੇ ਛੱਡ ਦਿਓ, ਮੈਂ ਖੁਦ ਦੇਖ ਲਵਾਂਗਾ, ਭਾਜਪਾ ਨੂੰ ਇਸ ਦਾ ਨੁਕਸਾ ਹੋਇਆ ਹੈ। ਕਿਸਾਨਾਂ ਦੀਆਂ ਭਾਵਨਾਵਾਂ ਨੂੰ ਵੀ ਸਹੀ ਢੰਗ ਨਾਲ ਕੇਂਦਰ ਤਕ ਨਹੀਂ ਪਹੁੰਚਾਇਆ ਗਿਆ, ਜਿਸ ਦਾ ਨੁਕਸਾਨ ਭਾਜਪਾ ਨੂੰ ਤਾਂ ਹੋਇਆ ਹੀ ਹੈ, ਅਕਾਲੀ ਦਲ ਨੂੰ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਅਸੀਂ ਲੋਕਾਂ ਵਿਚਾਲੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲਿਜਾਵਾਂਗੇ। ਅੱਜ ਲੱਗਭਗ 22 ਲੱਖ ਘਰਾਂ ’ਚ ਕਿਸਾਨ ਨਿਧੀ ਆਉਂਦੀ ਹੈ। 3.50 ਲੱਖ ਕਰੋੜ ਰੁਪਏ ਖਾਦ ’ਤੇ ਸਬਸਿਡੀ ਆਉਂਦੀ ਹੈ, ਜਦਕਿ 2014 ਤਕ ਇਹ 80 ਲੱਖ ਕਰੋੜ ਰੁਪਏ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਸ਼ਾਰਪ ਸ਼ੂਟਰ ਦੀਪਕ ਰਾਠੀ ਗ੍ਰਿਫ਼ਤਾਰ

ਅਕਾਲੀ ਦਲ ਨਾਲ ਗੱਠਜੋੜ ਦੇ ਸੂਤਰਧਾਰ ਬਣਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਮੇਰੇ ਸੂਤਰਧਾਰ ਬਣਨ ਦੀ ਲੋੜ ਨਹੀਂ ਹੈ ਕਿਉਂਕਿ ਇਨ੍ਹਾਂ ਦੇ ਖੁਦ ਦੇ ਲਿੰਕਸ ਹਨ, ਸੁਖਬੀਰ ਬਾਦਲ, ਬੀਬਾ ਹਰਸਿਮਰਤ ਬਾਦਲ, ਭੂੰਦੜ ਤੇ ਚੰਦੂਮਾਜਰਾ ਸਾਰੇ ਸੀਨੀਅਰ ਲੀਡਰ ਬੈਠੇ ਹਨ। ਮੇਰੇ ਸੂਤਰਧਾਰ ਬਣਨ ਦੀ ਗੱਲ ਨਹੀਂ। ਮੈਨੂੰ ਜਿਹੜਾ ਕੰਮ ਦਿੱਤਾ ਗਿਆ ਹੈ, ਉਸ ਚੰਗੀ ਤਰ੍ਹਾਂ ਨਿਭਾਵਾਂ। ਮੇਰਾ ਮੰਨਣਾ ਹੈ ਕਿ ਭਾਜਪਾ ਹਰ ਪਿੰਡ ਅਤੇ ਇਲਾਕੇ ਵਿਚ ਮਜ਼ਦੂਰਾਂ ਦੀ ਪਾਰਟੀ ਬਣੇ। ਹਰ ਵਰਗ ਦੀ ਪਾਰਟੀ ਬਣੇ। ਜੇਕਰ ਕਿਤੇ ਸਮਝੌਤੇ ਦੀ ਗੱਲ ਆਉਂਦੀ ਹੈ ਤਾਂ ਘੱਟ ਤੋਂ ਘੱਟ ਬਰਾਬਰ ਬੈਠ ਕੇ ਗੱਲ ਤਾਂ ਕਰ ਸਕੀਏ। ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ। ਜੇਕਰ ਦੋਵੇਂ ਇਕੱਠੇ ਹੁੰਦੇ ਹਨ ਤਾਂ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਮੌਕਾ ਮਿਲ ਸਕਦਾ ਹੈ, ਜਿਹੜੇ ਇਕ ਵਾਰ ਮੌਕਾ ਮੰਗ ਰਹੇ ਸਨ। ਨਹੀਂ ਤਾਂ ਭਾਜਪਾ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਵਿਚ ਸਮਾਂ ਲੱਗੇਗਾ।  


author

Manoj

Content Editor

Related News