ਆਜ਼ਾਦ ਕੌਂਸਲਰ ਨੂੰ ਮੇਅਰ ਬਣਾਉਣ ਦੀ ਸੀ ਯੋਜਨਾ, ਸਿਰੇ ਨਹੀਂ ਚੜ੍ਹੀ ਪਲਾਨਿੰਗ

Thursday, Jan 02, 2025 - 12:22 PM (IST)

ਆਜ਼ਾਦ ਕੌਂਸਲਰ ਨੂੰ ਮੇਅਰ ਬਣਾਉਣ ਦੀ ਸੀ ਯੋਜਨਾ, ਸਿਰੇ ਨਹੀਂ ਚੜ੍ਹੀ ਪਲਾਨਿੰਗ

ਲੁਧਿਆਣਾ (ਵਿੱਕੀ)- ਲੁਧਿਆਣਾ ਨਗਰ ਨਿਗਮ ਚੋਣਾਂ ’ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਤੋਂ ਬਾਅਦ ਆਪਣਾ ਮੇਅਰ ਬਣਾਉਣ ਲਈ ਮੁੱਖ ਤੌਰ ’ਤੇ ਜੋੜ-ਤੋੜ ’ਚ ਲੱਗੀਆਂ ‘ਆਪ’ ਅਤੇ ਕਾਂਗਰਸ ਵਿਚਕਾਰ ਜਾਰੀ ਆਪਸੀ ਖਿੱਚੋਤਾਣ ’ਚ ਨਵੇਂ ਰੌਚਕ ਤੱਥ ਸਾਹਮਣੇ ਆ ਰਹੇ ਹਨ।

ਇਸੇ ਲੜੀ ਤਹਿਤ ਕਿਸੇ ਆਜ਼ਾਦ ਕੌਂਸਲਰ ਨੂੰ ਸਮਰਥਨ ਦੇ ਕੇ ਮੇਅਰ ਬਣਾਉਣ ਦੀ ਕਾਂਗਰਸ ਅਤੇ ਭਾਜਪਾ ਦੀ ਯੋਜਨਾ ਵੀ ਹੁਣ ਸਿਰੇ ਚੜ੍ਹਦੇ ਨਹੀਂ ਦਿਖਾਈ ਦੇ ਰਹੀ। ਪਤਾ ਲੱਗਾ ਹੈ ਕਿ ਕਾਂਗਰਸ ਦੇ ਹੀ ਕਈ ਕੌਂਸਲਰ ਇਸ ਦੇ ਪੱਖ ’ਚ ਨਹੀਂ ਹਨ ਕਿ ਕਿਸੇ ਆਜ਼ਾਦ ਨੂੰ ਸਮਰਥਨ ਦੇ ਕੇ ਮੇਅਰ ਬਣਾਇਆ ਜਾਵੇ, ਉਥੇ ਭਾਜਪਾ ਵੀ ਕਾਂਗਰਸ ਦੀ ਕਿਸੇ ਯੋਜਨਾ ਦਾ ਸਮਰਥਨ ਕਰਦੀ ਦਿਖਾਈ ਨਹੀਂ ਦੇ ਰਹੀ।

ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ

ਪਤਾ ਲੱਗਾ ਹੈ ਕਿ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਮੀਟਿੰਗ ’ਚ ਵੀ ਕਈ ਕੌਂਸਲਰਾਂ ਨੇ ਇਸ ਗੱਲ ’ਤੇ ਇਤਰਾਜ਼ ਜਤਾਇਆ ਸੀ ਕਿ ਪਾਰਟੀ ਕਿਸੇ ਆਜ਼ਾਦ ਨੂੰ ਸਮਰਥਨ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਹੁਣ ਫਿਰ ਤੋਂ ਅੰਦਾਜ਼ੇ ਲਾਉਣੇ ਸ਼ੁਰੂ ਕਰ ਚੁੱਕੇ ਹਨ ਕਿ ਲੁਧਿਆਣਾ ’ਚ ਪੂਰਨ ਬਹੁਮਤ ਨਾ ਮਿਲਣ ਦੇ ਬਾਵਜੂਦ ਆਮ ਆਦਮੀ ਪਾਰਟੀ ਹੀ ਆਪਣਾ ਮੇਅਰ ਬਣਾ ਸਕਦੀ ਹੈ, ਜਿਸ ਦੇ ਲਈ ਪਾਰਟੀ ਆਉਣ ਵਾਲੇ 3 ਤੋਂ 4 ਦਿਨ ’ਚ ਨਵੇਂ ਪੱਤੇ ਖੋਲ੍ਹ ਸਕਦੀ ਹੈ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ 2 ਆਜ਼ਾਦ ਕੌਂਸਲਰ ਵੀ ‘ਆਪ’ ਦੇ ਸੰਪਰਕ ’ਚ ਆ ਚੁੱਕੇ ਹਨ, ਜਿਨ੍ਹਾਂ ਨੂੰ ਪਾਰਟੀ ਹਾਈਕਮਾਨ ਤੋਂ ਗ੍ਰੀਨ ਸਿਗਨਲ ਮਿਲਦੇ ਹੀ ਕਿਸੇ ਵੱਡੇ ਅਹੁਦੇ ਦਾ ਆਫਰ ਦੇ ਕੇ ਪਾਰਟੀ ’ਚ ਸ਼ਾਮਲ ਕਰਵਾਇਆ ਜਾ ਸਕਦਾ ਹੈ, ਉਥੇ ਦੂਜੀਆਂ ਪਾਰਟੀਆਂ ਦੇ 3 ਜੇਤੂ ਕੌਂਸਲਰ ਵੀ 2 ਵਿਧਾਇਕਾਂ ਦੇ ਸੰਪਰਕ ’ਚ ਹਨ, ਜਿਨ੍ਹਾਂ ਨੂੰ ਜਲਦੀ ਹੀ ‘ਆਪ’ ਦਾ ਬਣਾਇਆ ਜਾਵੇਗਾ।

ਪਹਿਲਾਂ ਹੀ ਹੋ ਚੁੱਕੀ ਹੈ ‘ਆਪ’ ਦੀ ਕਸਰਤ

ਆਮ ਆਦਮੀ ਪਾਰਟੀ ਲਈ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੇ ਤੁਰੰਤ ਬਾਅਦ ਹੀ ਆਮ ਆਦਮੀ ਪਾਰਟੀ ਉਕਤ ਕੌਂਸਲਰਾਂ ਨੂੰ ਸ਼ਾਮਲ ਕਰ ਲਵੇਗੀ। ਇਸ ਤਰ੍ਹਾਂ ਇਸ ਲਈ ਵੀ ਕੀਤਾ ਜਾ ਰਿਹਾ ਹੈ, ਕਿਉਂਕਿ ਪਿਛਲੇ ਦਿਨੀਂ ਇਕ ਕਾਂਗਰਸੀ ਕੌਂਸਲਰ ਨੂੰ ‘ਆਪ’ ’ਚ ਸ਼ਾਮਲ ਕਰਵਾਉਣ ਤੋਂ ਬਾਅਦ ਫਿਰ ਤੋਂ ਕਾਂਗਰਸੀ ਉਸ ਦੇ ਘਰ ਪੁੱਜ ਗਏ ਅਤੇ ਫਿਰ ਤੋਂ ਉਸ ਦੀ ਕਾਂਗਰਸ ’ਚ ਵਾਪਸੀ ਦਾ ਦਾਅਵਾ ਕਰ ਦਿੱਤਾ ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਖੁਦ ਮੰਤਰੀ ਲਾਲਜੀਤ ਭੁੱਲਰ ਨੇ ਕੌਂਸਲਰ ਦੇ ਘਰ ਪੁੱਜ ਕੇ ਉਸ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ।

ਇਸ ਐਪੀਸੋਡ ਤੋਂ ਬਾਅਦ ਹੁਣ ‘ਆਪ’ ਭਵਿੱਖ ’ਚ ਇਸ ਤਰ੍ਹਾਂ ਦੀ ਕਿਸੇ ਵੀ ਕਸਰਤ ਤੋਂ ਬਚ ਰਹੀ ਹੈ ਅਤੇ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ ਹੋਣ ਦਾ ਇੰਤਜ਼ਾਰ ਕਰ ਰਹੀ ਹੈ, ਤਾਂ ਕਿ ਇਕ ਵਾਰ ਸ਼ਮੂਲੀਅਤ ਕਰਨ ਤੋਂ ਬਾਅਦ ਕਿਸੇ ਕੌਂਸਲਰ ਨੂੰ ਵਾਪਸੀ ਕਰਵਾਉਣ ਦਾ ਮੌਕਾ ਦੂਜੀਆਂ ਪਾਰਟੀਆਂ ਨੂੰ ਨਾ ਮਿਲੇ। ਉੱਥੇ ‘ਆਪ’ ਸੂਤਰਾਂ ਦੀ ਮੰਨੀਏ ਤਾਂ ਨਵੇਂ ਮੇਅਰ ਦੇ ਨਾਂ ’ਤੇ ਮੋਹਰ ਤਾਂ ਹਾਈਕਮਾਨ ਵੱਲੋਂ ਲੱਗੇਗੀ, ਜਿਸ ਵਿਚ ਕਿਸੇ ਵਿਧਾਇਕ ਜਾਂ ਸੰਗਠਨ ਦੇ ਕਿਸੇ ਸੀਨੀਅਰ ਨੇਤਾ ਦਾ ਕੋਈ ਵੀ ਦਖਲ ਨਹੀਂ ਚੱਲੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਭਵਿੱਖਬਾਣੀ

‘ਆਪ’ ਦੇ ਸਟੇਟ ਜੁਆਇੰਟ ਸੈਕਟਰੀ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਲੁਧਿਆਣਾ ’ਚ ਮੇਅਰ ਬਣਾਉਣ ਲਈ ਆਮ ਆਦਮੀ ਪਾਰਟੀ ਆਪਣੇ ਕੌਂਸਲਰਾਂ ਦੀ ਗਿਣਤੀ ਪੂਰੀ ਕਰ ਚੁੱਕੀ ਹੈ। ਇਕ ਵਾਰ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਵੇ ਤਾਂ ਬਸ ਫਿਰ ਪੂਰੀ ਸਥਿਤੀ ਸਭ ਦੇ ਸਾਹਮਣੇ ਸਪੱਸ਼ਟ ਹੋ ਜਾਵੇਗੀ। ਮੇਅਰ ਸਾਡੀ ਹੀ ਪਾਰਟੀ ਦਾ ਬਣੇਗਾ, ਜਿਸ ਦੇ ਲਈ ਸਾਡੀ ਤਿਆਰੀ ਪੂਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News