ਭਾਜਪਾ ਆਗੂਆਂ ਵੱਲੋਂ ਪੰਜਾਬ ਦਾ ਇਹ ਵੱਡਾ ਸ਼ਹਿਰ ਬੰਦ ਕਰਨ ਦੀ ਚਿਤਾਵਨੀ, ਜਾਣੋ ਕੀ ਪਿਆ ਰੱਫੜ

Thursday, Jan 22, 2026 - 01:32 PM (IST)

ਭਾਜਪਾ ਆਗੂਆਂ ਵੱਲੋਂ ਪੰਜਾਬ ਦਾ ਇਹ ਵੱਡਾ ਸ਼ਹਿਰ ਬੰਦ ਕਰਨ ਦੀ ਚਿਤਾਵਨੀ, ਜਾਣੋ ਕੀ ਪਿਆ ਰੱਫੜ

ਮਲੋਟ (ਗੋਇਲ) : ਭਾਜਪਾ ਵਰਕਰਾਂ ਅਤੇ ਆਗੂਆਂ ਨੇ ਮਲੋਟ ਸਿਟੀ ਪੁਲਸ ਥਾਣੇ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਨੇ ਪੁਲਸ ਵੱਲੋਂ ਇਨਸਾਫ ਮਿਲਣ 'ਤੇ ਮਲੋਟ ਨੂੰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ। ਇਹ ਵਿਰੋਧ ਪ੍ਰਦਰਸ਼ਨ ਸਥਾਨਕ ਵਪਾਰੀ ’ਤੇ ਕਥਿਤ ਜਾਨਲੇਵਾ ਹਮਲੇ ਦੇ ਬਾਵਜੂਦ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ’ਚ ਕੀਤਾ ਗਿਆ । ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਇਕ ਮਹੀਨਾ ਬੀਤ ਜਾਣ ’ਤੇ ਵੀ ਪੁਲਸ ਨੇ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੀੜਤ ਨੂੰ ਇਨਸਾਫ਼ ਨਹੀਂ ਮਿਲਿਆ। ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੁਸ਼ੀਲ ਗਰੋਵਰ ਅਤੇ ਸੀਨੀਅਰ ਆਗੂ ਸੋਮਨਾਥ ਕਾਲੜਾ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ, ਮਰਹੂਮ ਹੰਸਰਾਜ ਗਰੋਵਰ ਦੇ ਪੁੱਤਰ ਕਾਲੂ ਗਰੋਵਰ, ਜੋ ਕਣਕ ਮਿੱਲ ਦਾ ਕਾਰੋਬਾਰ ਕਰਦੇ ਹਨ, ਨੇ ਕਣਕ ਲਈ ਇਕ ਵਿਅਕਤੀ ਨਾਲ ਸੌਦਾ ਕੀਤਾ ਸੀ। ਜਦੋਂ ਉਸ ਨੂੰ ਵਾਅਦੇ ਮੁਤਾਬਕ ਕਣਕ ਨਹੀਂ ਮਿਲੀ ਤਾਂ ਉਸ ਵਿਅਕਤੀ ਨੇ ਧੋਖੇ ਨਾਲ ਕਾਲੂ ਗਰੋਵਰ ਨੂੰ ਆਪਣੇ ਕੋਲ ਬੁਲਾਇਆ। ਪਹੁੰਚਣ ’ਤੇ, ਉਸ ਦੇ ਸਕੂਟਰ ਦੀਆਂ ਚਾਬੀਆਂ ਅਤੇ ਮੋਬਾਈਲ ਫੋਨ ਖੋਹ ਲਿਆ ਗਿਆ। ਦੋਸ਼ ਹੈ ਕਿ ਉਸ ਨੂੰ ਹਥਿਆਰ ਨਾਲ ਧਮਕੀ ਦਿੱਤੀ ਗਈ ਅਤੇ ਹਮਲਾ ਕੀਤਾ ਗਿਆ। ਰੌਲਾ ਸੁਣ ਕੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਦਾ ਸਮਾਨ ਵਾਪਸ ਪ੍ਰਾਪਤ ਕਰਵਾਇਆ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਚਿੱਪ ਵਾਲੇ ਮੀਟਰ...

ਆਗੂਆਂ ਨੇ ਦੱਸਿਆ ਕਿ ਉਹ ਇਸ ਗੰਭੀਰ ਮਾਮਲੇ ਨੂੰ ਲੈ ਕੇ ਸਿਟੀ ਮਲੋਟ ਪੁਲਸ ਸਟੇਸ਼ਨ ਦੇ ਇੰਚਾਰਜ ਵਰੁਣ ਯਾਦਵ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਡੀ. ਐੱਸ. ਪੀ. ਮਲੋਟ ਨੂੰ ਵੀ ਭਾਜਪਾ ਦੇ ਇਕ ਵਫਦ ਨੇ ਮੁਲਾਕਾਤ ਕੀਤੀ। ਜਿਨ੍ਹਾਂ ਨੇ ਸਟੇਸ਼ਨ ਇੰਚਾਰਜ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਪਰ ਇਸ ਦੇ ਬਾਵਜੂਦ, ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਨਾਰਾਜ਼ ਭਾਜਪਾ ਆਗੂਆਂ ਅਤੇ ਵਪਾਰੀਆਂ ਨੇ ਅੱਜ ਇਹ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਦਾ ਇਹ ਰਵੱਈਆ ਜਾਰੀ ਰਿਹਾ ਤਾਂ ਉਹ ਇੱਕਜੁਟ ਹੋ ਕੇ ਮਲੋਟ ਨੂੰ ਬੰਦ ਕਰਨ ਲਈ ਮਜ਼ਬੂਰ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਪ੍ਰਦਰਸ਼ਨ ਦੌਰਾਨ, ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵੀ ਤਿੱਖਾ ਹਮਲਾ ਬੋਲਿਆ, ਜਿਸ ’ਚ ਕਿਹਾ ਗਿਆ ਕਿ ਵਪਾਰੀ ਮੌਜੂਦਾ ਸ਼ਾਸ਼ਨ ਦੌਰਾਨ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੁਲਸ ਨਾ ਤਾਂ ਉਨ੍ਹਾਂ ਦੀ ਸੁਰੱਖਿਆ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਨਸਾਫ਼ ਦੇ ਰਹੀ ਹੈ। ਇਸ ਰੋਸ ਪ੍ਰਦਰਸ਼ਨ ’ਚ ਸੁਸ਼ੀਲ ਗਰੋਵਰ, ਸੋਮਨਾਥ ਕਾਲੜਾ, ਮੁਕੇਸ਼ ਜਗਾ, ਕੇਸ਼ਵ ਸਿਡਾਨਾ, ਕਾਲੂ ਗਰੋਵਰ ਅਤੇ ਰਵਿੰਦਰ ਗਰੋਵਰ ਸਮੇਤ ਕਈ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਥਾਣਾ ਸਿਟੀ ਮਲੋਟ ਪੁਲਸ ਦੇ ਇੰਚਾਰਜ ਵਰੁਣ ਯਾਦਵ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਰਾਖਵੀਂ ਛੁੱਟੀ

ਕੀ ਕਹਿਣੈ ਸੁਖਵਿੰਦਰ ਸ਼ਰਮਾ ਦਾ

ਇਸ ਵਿਵਾਦ ’ਚ ਦੂਜੀ ਧਿਰ ਸੁਖਵਿੰਦਰ ਸ਼ਰਮਾ ਨੇ ਭਾਜਪਾ ਆਗੂਆਂ ਵੱਲੋਂ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਸੁਖਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਕਣਕ ਦੇ ਸੌਦੇ ਨੂੰ ਲੈ ਕੇ ਕਾਲੂ ਗਰੋਵਰ ਨਾਲ ਡੀਲ ਕਰ ਰਿਹਾ ਸੀ। ਜਦੋਂ ਉਹ ਆਪਣੇ ਪੈਸੇ ਲੈਣ ਗਿਆ ਤਾਂ ਕਾਲੂ ਗਰੋਵਰ ਨੇ ਕਥਿਤ ਤੌਰ ’ਤੇ ਉਸ ਵਿਰੁੱਧ ਅਪਸ਼ਬਦ ਵਰਤੇ। ਸੁਖਵਿੰਦਰ ਸ਼ਰਮਾ ਦਾ ਦਾਅਵਾ ਹੈ ਕਿ ਉਸ ਮਗਰੋਂ ਕਾਲੂ ਗਰੋਵਰ ਕੁਝ ਹੋਰ ਲੋਕਾਂ ਨਾਲ ਉਸ ਦੇ ਘਰ ਪਹੁੰਚਿਆ। ਸੁਖਵਿੰਦਰ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਕਾਲੂ ਗਰੋਵਰ ਨੂੰ ਆਪਣੇ ਘਰ ਨਹੀਂ ਬੁਲਾਇਆ ਸੀ, ਸਗੋਂ ਉਹ ਉੱਥੇ ਆਪਣੇ ਆਪ ਆਇਆ ਸੀ ਅਤੇ ਉਸ ਨਾਲ ਹੱਥੋਂ ਪਾਈ ਕੀਤੀ। ਉਸ ਨੇ ਕਿਹਾ ਕਿ ਉਸ ਨੇ ਇਸ ਸਬੰਧ ’ਚ ਥਾਣਾ ਸਿਟੀ ਮਲੋਟ ਪੁਲਸ ਸਟੇਸ਼ਨ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਪਾਵਰਕਾਮ ਨੇ ਡਿਫਾਲਟਰਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ, ਕੁਨੈਕਸ਼ਨ ਕੱਟਣਗੀਆਂ 13 ਟੀਮਾਂ

ਕੀ ਕਹਿਣੈ ਥਾਣਾ ਮੁਖੀ ਦਾ

ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਵਰੁਣ ਯਾਦਵ ਨੇ ਇਸ ਮਾਮਲੇ ’ਚ ਪੁਲਸ ਦੀ ਭੂਮਿਕਾ ਬਾਰੇ ਉਠਾਏ ਗਏ ਸਵਾਲਾਂ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਪੁਲਸ ਵੱਲੋਂ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਦੋਵਾਂ ਧਿਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾਂਦਾ ਸੀ, ਕਈ ਵਾਰ ਇੱਕ ਧਿਰ ਪੇਸ਼ ਨਹੀਂ ਹੁੰਦੀ ਸੀ, ਕਈ ਵਾਰ ਦੂਜੀ, ਜਿਸ ਕਾਰਨ ਜਾਂਚ ’ਚ ਦੇਰੀ ਹੋਈ ਹੈ। ਮੁੱਖ ਅਫਸਰ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਇਕ-ਦੂਜੇ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਅਤੇ ਇਸ ਲਈ, ਜਾਂਚ ਤੋਂ ਬਾਅਦ, ਪੁਲਸ ਕਾਨੂੰਨ ਮੁਤਾਬਕ ਦੋਵਾਂ ਧਿਰਾਂ ਵਿਰੁੱਧ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਜਪਾ ਆਗੂਆਂ ਵੱਲੋਂ ਪਿਸਤੌਲ ਜਾਂ ਹੋਰ ਹਥਿਆਰ ਦੀ ਵਰਤੋਂ ਕਰ ਕੇ ਧਮਕਾਉਣ ਦੇ ਲਾਏ ਗਏ ਦੋਸ਼ ਅਜੇ ਤੱਕ ਜਾਂਚ ’ਚ ਸਾਹਮਣੇ ਨਹੀਂ ਆਏ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News