ਫਰੀਦਕੋਟ ''ਚ ਵਪਾਰ ਮੰਡਲ ਦੀ ਮੀਟਿੰਗ, ਵਪਾਰੀਆਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਦਾ ਫ਼ੈਸਲਾ

Sunday, Feb 22, 2026 - 04:33 PM (IST)

ਫਰੀਦਕੋਟ ''ਚ ਵਪਾਰ ਮੰਡਲ ਦੀ ਮੀਟਿੰਗ, ਵਪਾਰੀਆਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਦਾ ਫ਼ੈਸਲਾ

ਫਰੀਦਕੋਟ (ਰਾਜਨ)- ਜ਼ਿਲ੍ਹਾ ਵਪਾਰ ਮੰਡਲ ਵੱਲੋਂ ਅੱਜ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਬਹੁ ਗਿਣਤੀ ਵਿੱਚ ਵਪਾਰੀਆਂ ਨੇ ਸ਼ਮੂਲੀਅਤ ਕਰਦੇ ਹੋਏ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਅਤੇ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਮੀਟਿੰਗ ਦੀ ਅਗਵਾਈ ਜ਼ਿਲ੍ਹਾ ਵਪਾਰ ਮੰਡਲ ਅਤੇ ਸਵਰਨਕਾਰ ਸੰਘ ਦੇ ਪ੍ਰਧਾਨ ਰਾਜਨ ਠਾਕੁਰ ਅਤੇ ਪੈਟਰਨ ਅਤੇ ਚੇਅਰਮੈਨ ਵਪਾਰ ਮੰਡਲ ਵਰਿੰਦਰ ਸ਼ਾਹ ਨੇ ਕੀਤੀ। ਇਸ ਮੋਕੇ ਪੁਰਾਣੀ ਦਾਣਾ ਮੰਡੀ ਅਤੇ ਐਸ ਐਸ ਜੈਨ ਸਭਾ ਦੇ ਪ੍ਰਧਾਣ ਰਿਸ਼ਬ ਜੈਨ, ਕਰਿਆਨਾ ਐਸੋਸਿਇੱਸ਼ਨ ਦੇ ਪ੍ਰਧਾਣ ਕਾਮਰੇਡ ਸ਼ਾਮ ਸੁੰਦਰ,ਪ੍ਰਦੀਪ ਬਾਂਸਲ, ਰੰਮੀ ਸ਼ਾਹ, ਚੰਦਨ ਕਾਮਰੇਡ,ਸੰਤਵਿੰਦਰ ਸਿੰਘ,ਰਮੇਸ਼ ਗੇਰਾ ਸਟੇਟ ਸੈਕਟਰੀ ਪੰਜਾਬ ਵਪਾਰ ਮੰਡਲ,ਜਗਜੀਵਨ ਸਰਾਫ ਸਟੇਟ ਸੈਕਟਰੀ ਪੰਜਾਬ ਵਪਾਰ ਮੰਡਲ,ਰਜਨੀਸ਼ ਗਰੋਵਰ ਲੀਗਲ ਐਡਵਾਇਜਰ ਵਪਾਰ ਮੰਡਲ,ਆਰ ਪ੍ਰਿੰਸ ਨਰੂਲਾ ਸਟੇਟ ਸੈਕਟਰੀ,ਪ੍ਰਦੱਮਨ ਸਿੰਘ, ਗੋਰਾ ਮੋਂਗਾ, ਗੋਗਾ ਪ੍ਰਧਾਣ,ਰਜਿੰਦਰ ਖੰਨਾ ਵਾਇਸ ਪ੍ਰਧਾਣ

ਸਵਰਨਕਾਰ ਸੰਘ,ਰਿੰਕੂ ਭੰਮ,ਸੁਖਮੰਦਰ ਸਿੰਘ ਖੋਸਾ,ਸਤਨਾਮ ਸਿੰਘ,ਜਤਿੰਦਰ ਸਿੰਘ,ਕੋਮਲ ਨਾਗਪਾਲ,ਚੰਦਰ਼ੇਖਰ,ਸੁਖਦੇਵ ਸ਼ਰਮਾਂ,ਗਗਨ ਮੋਂਗਾ ਅਤੇ ਜੈਤੋ ਵਪਾਰ ਮੰਡਲ ਦੇ ਔਹਦੇਦਾਰ ਅਤੇ ਕੋਟਕਪੂਰਾ ਤੋਂ ਵੀ ਵਿਸ਼ੇਸ਼ ਤੋਰ ਤੇ ਕਰਿਆਨਾ ਐਸੋਸਿਏਸ਼ਨ ਦੇ ਪ੍ਰਧਾਣ ਉਂਕਾਰ ਗੋਇਲ ਵੀ ਹਾਜਰ ਸਨ। ਮੀਟਿੰਗ ਦੌਰਾਨ ਵਪਾਰੀਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਸਰਕਾਰ ਵੱਲੋਂ ਟੈਕਸਾਂ ਦੇ ਰੂਪ ਵਿੱਚ ਵਪਾਰੀ ਵਰਗ ਤੋਂ ਵੱਡੀ ਆਮਦਨ ਇਕੱਠੀ ਕੀਤੀ ਜਾਂਦੀ ਹੈ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਨਾ ਤਾਂ ਯੋਗ ਸਹੂਲਤਾਂ ਮਿਲ ਰਹੀਆਂ ਹਨ ਅਤੇ ਨਾ ਹੀ ਭਵਿੱਖ ਲਈ ਕੋਈ ਭਰੋਸਾ ਦਿੱਤਾ ਗਿਆ ਹੈ। ਵਪਾਰੀਆਂ ਨੇ ਸਰਕਾਰ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਦੇਖਾ ਕਰਨਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ

ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਇਕ ਵਿਸਥਾਰਪੂਰਕ ਮੰਗ ਪੱਤਰ ਭੇਜਿਆ ਜਾਵੇ, ਜਿਸ ਵਿੱਚ ਵਪਾਰੀਆਂ ਦੀਆਂ ਮੁੱਖ ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ। ਮੰਗਾਂ ਵਿੱਚ ਵਪਾਰੀਆਂ ਲਈ ਲਾਜ਼ਮੀ ਪੈਨਸ਼ਨ ਸਕੀਮ ਲਾਗੂ ਕਰਨ, ਦੁਕਾਨਾਂ ਨੂੰ ਅੱਗ ਜਾਂ ਹੋਰ ਹਾਦਸਿਆਂ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ, ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਗੁੰਡਾਗਰਦੀ ਤੇ ਲੁੱਟਖੋਹ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਪ੍ਰਮੁੱਖ ਹੈ।
ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਖਤਮ ਕਰਨ, ਪਲਾਸਟਿਕ ਲਿਫ਼ਾਫਿਆਂ ਦੇ ਮਾਮਲੇ ਵਿੱਚ ਛੋਟੇ ਦੁਕਾਨਦਾਰਾਂ ਨੂੰ ਤੰਗ ਨਾ ਕਰਨ, ਕਰਿਆਨਾ ਦੁਕਾਨਦਾਰਾਂ ਨੂੰ ਬੇਵਜ੍ਹਾ ਸੈਂਪਲਿੰਗ ਦੇ ਨਾਂ ‘ਤੇ ਦਬਾਅ ਹੇਠ ਨਾ ਰੱਖਣ ਅਤੇ ਮਿਊਂਸਪਲ ਕਮੇਟੀ ਦੀਆਂ ਦੁਕਾਨਾਂ ਵਿੱਚ ਬੈਠੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਵੀ ਜ਼ੋਰ ਨਾਲ ਉਠਾਈ ਗਈ।

ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਵੱਲੋਂ 27 ਫਰਵਰੀ ਤੱਕ ਵੱਡੀ ਭਵਿੱਖਬਾਣੀ

ਵਪਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਪੰਜ ਲੱਖ ਤੱਕ ਦੀ ਅਬਾਦੀ ਵਾਲੇ ਸ਼ਹਿਰਾਂ ਵਿੱਚ ਵੱਡੇ ਮਾਲਾਂ ‘ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਛੋਟੇ ਵਪਾਰੀਆਂ ਦੀ ਰੋਜ਼ੀ-ਰੋਟੀ ਬਚ ਸਕੇ। ਇਸ ਦੇ ਨਾਲ ਹੀ ਫਰੀਦਕੋਟ ਨੂੰ ਪਿੱਛੜਾ ਇਲਾਕਾ ਦੱਸਦੇ ਹੋਏ ਇੱਥੇ ਵੱਡੇ ਉਦਯੋਗਿਕ ਪ੍ਰੋਜੈਕਟ ਲਗਾਉਣ ਅਤੇ ਬੰਦ ਪਈ ਸ਼ੂਗਰ ਮਿਲ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਵੀ ਰੱਖੀ ਗਈ। ਮੀਟਿੰਗ ਵਿੱਚ ਰਾਤ ਸਮੇਂ ਪੁਲਿਸ ਪੈਟਰੋਲਿੰਗ ਵਧਾਉਣ ‘ਤੇ ਵੀ ਜ਼ੋਰ ਦਿੱਤਾ ਗਿਆ, ਤਾਂ ਜੋ ਵਪਾਰੀ ਨਿਰਭੀਕ ਹੋ ਕੇ ਆਪਣਾ ਕਾਰੋਬਾਰ ਚਲਾ ਸਕਣ। ਅੰਤ ਵਿੱਚ ਵਪਾਰ ਮੰਡਲ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਜਾਇਜ਼ ਮੰਗਾਂ ‘ਤੇ ਜਲਦ ਕਾਰਵਾਈ ਨਾ ਹੋਈ ਤਾਂ ਵਪਾਰੀ ਵਰਗ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਮਨੁੱਖੀ ਅਧਿਕਾਰ ਕੌਂਸਲ (ਭਾਰਤ) ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੂੰ ਮਿਲੀ ਧਮਕੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News