ਫਰੀਦਕੋਟ ''ਚ ਕਈ ਅਫਸਰਾਂ ਦੀਆਂ ਬਦਲੀਆਂ

Saturday, Feb 21, 2026 - 06:29 PM (IST)

ਫਰੀਦਕੋਟ ''ਚ ਕਈ ਅਫਸਰਾਂ ਦੀਆਂ ਬਦਲੀਆਂ

.ਫਰੀਦਕੋਟ (ਜਗਦੀਸ਼) : ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ 96 ਪੀ ਸੀ ਐਸ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆ ਹਨ । ਜਿਨ੍ਹਾਂ ਵਿਚੋਂ ਫਰੀਦਕੋਟ ਵਿਚੋਂ ਵੀ 4 ਅਫਸਰਾਂ ਨੂੰ ਬਦਲਿਆ ਗਿਆ ਹੈ । ਨਵੀਆਂ ਬਦਲੀਆਂ ਅਨੁਸਾਰ ਹਰਜੋਤ ਕੌਰ ਏਡੀਸੀ ( ਜਰਨਲ ) ਨੂੰ ਫਰੀਦਕੋਟ ਤੋਂ ਬਦਲਕੇ ਕੰਟਰੋਲਰ ਛਪਾਈ ਅਤੇ ਲਿਖਣ ਸਮੱਗਰੀ, ਗਗਨਦੀਪ ਸਿੰਘ ਆਰ. ਟੀ. ੳ , ਸੂਰਜ ਐੱਸਡੀਐਮ ਜੈਤੋ ਅਤੇ ਕੋਟਕਪੂਰਾ ਨੂੰ ਬਦਲਕੇ ਐੱਸਡੀਐੱਮ ਮੋਗਾ, ਵਰੁਣ ਕੁਮਾਰ ਐੱਸਡੀਐੱਮ ਫਰੀਦਕੋਟ ਨੂੰ ਆਰਟੀੳ ਮੋਹਾਲੀ, ਗੁਰਕਿਰਨਦੀਪ ਸਿੰਘ ਖੇਤਰੀ ਅਫਸਰ ਨੂੰ ਐੱਸਡੀਐੱਮ ਰਾਮਪੁਰਾ ਫੂਲ ਲਗਾ ਦਿੱਤਾ ਹੈ। ਇਨ੍ਹਾਂ ਅਫਸਰਾ ਦੇ ਸਥਾਨਾਂ 'ਤੇ ਨਵੇਂ ਅਫਸਰ ਸੁਖਰਾਜ ਸਿੰਘ ਢਿੱਲੋਂ ਨੂੰ ਮੋੜ ਮੰਡੀ ਤੋਂ ਐੱਸਡੀਐੱਮ ਕੋਟਕਪੂਰਾ, ਅਮਨਦੀਪ ਸਿੰਘ ਨੂੰ ਫਿਰੋਜ਼ਪੁਰ ਤੋਂ ਬਦਲਕੇ ਆਰਟੀੳ ਫਰੀਦਕੋਟ, ਵਿਕਰਮਜੀਤ ਸਿੰਘ ਪਠਾਨਕੋਟ ਤੋਂ ਐੱਸਡੀਐੱਮ ਜੈਤੋ ਲਗਾਇਆ ਗਿਆ ਹੈ ।


author

Gurminder Singh

Content Editor

Related News